14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੁਰਜੋਤ ਢੀਂਡਸਾ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਚੇਅਰਮੈਨ ਨਿਯੁਕਤ <br/>

ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ | <br/> 30-03-2026
ਅਮਰਗੜ੍ਹ/ਕੁੱਪ ਕਲਾਂ, 29 ਮਾਰਚ (ਪਵਿੱਤਰ ਸਿੰਘ, ਜਤਿੰਦਰ ਮੰਨਵੀ, ਸੁਖਜਿੰਦਰ ਸਿੰਘ ਝੱਲ) -ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਪਿਛਲੇ ਡੇਢ ਦਹਾਕੇ ਤੋਂ ਕਾਂਗਰਸੀ ਆਗੂ ਵਜੋਂ ਵਿਚਰ ਰਹੇ ਨੌਜਵਾਨ ਆਗੂ ਗੁਰਜੋਤ ਸਿੰਘ ਢੀਂਡਸਾ ਨੂੰ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਚੇਅਰਮੈਨ ਨਿਯੁਕਤ ਕਰਨ ਤੇ ਕਾਂਗਰਸੀ ਵਰਕਰਾਂ ਅੰਦਰ ਖ਼ੁਸ਼ੀ ਦਾ ਮਾਹੌਲ ਹੈ | ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜਨ ਖੜਗੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ, ਪੰਜਾਬ ਕਾਂਗਰਸ ਦੇ ਪਰਭਾਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਚੇਅਰ ਪਰਸਨ ਸੋਸ਼ਲ ਮੀਡੀਆ ਸੁਪ੍ਰੀਆ ਸ੍ਰੀਨੇਤ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਵਾਲਿਆਂ ਵਿੱਚ ਬਲਾਕ ਪ੍ਰਧਾਨ ਲਾਲ ਸਿੰਘ ਤੋਲੇਵਾਲ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਜਗਰੂਪ ਸਿੰਘ ਬਿੱਟੂ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਨਾਰੀਕੇ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਅਹਿਮਦਗੜ੍ਹ, ਮਾਸਟਰ ਸ਼ੇਰ ਸਿੰਘ, ਅਸ਼ਵਨੀ ਬਿੱਟੂ, ਗੁਰਸੇਵਕ ਸਿੰਘ ਗੁਆਰਾ, ਜੱਗਾ ਰਾਏਪੁਰ, ਮਨਦੀਪ ਸਿੰਘ, ਰਾਣਾ ਮੰਡਿਆਲਾ, ਦੀਪੀ ਰਾਣੂ, ਪਵਿੱਤਰ ਸਿੰਘ ਢੰਡੇ,ਯੂਥ ਆਗੂ ਚੀਨੂੰ ਕੌਸ਼ਲ, ਸਾਬਕਾ ਸਰਪੰਚ ਅਵਤਾਰ ਸਿੰਘ ਜੱਬੋਮਾਜਰਾ, ਸਾਬਕਾ ਸਰਪੰਚ ਹਰਪਿੰਦਰ ਸਿੰਘ ਰੁੜਕੀ ਕਲਾਂ, ਸਾਬਕਾ ਸਰਪੰਚ ਗੁਰਦੀਪ ਸਿੰਘ ਰੁੜਕੀ ਖ਼ੁਰਦ, ਅਮਰੀਕ ਸਿੰਘ ਸਾਬਕਾ ਸਰਪੰਚ ਗੁਆਰਾ, ਸਾਬਕਾ ਸਰਪੰਚ ਰੋਮੀ ਹਥੋਆ, ਗੁਰਜੀਤ ਸਿੰਘ ਹਥੋੋਈ, ਸਾਬਕਾ ਸਰਪੰਚ ਅਵਤਾਰ ਸਿੰਘ ਸਰਬਰਪੁਰ, ਹਰਦੀਪ ਸਿੰਘ ਦਲੇਲਗੜ੍ਹ, ਸਾਬਕਾ ਸਰਪੰਚ ਸੁਖਨੈਬ ਸਿੰਘ ਮੁਹੰਮਦਗੜ੍ਹ, ਲਾਭ ਸਿੰਘ ਮਾਣਕ ਮਾਜਰਾ, ਹਰਬੰਸ ਸਿੰਘ ਮਾਣਕ ਮਾਜਰਾ, ਸੁਖਚੈਨ ਸਿੰਘ ਸੁੱਖੀ ਨਾਰੀਕੇ, ਬਲਵਿੰਦਰ ਸਿੰਘ, ਪ੍ਰਗਟ ਸਿੰਘ ਚੌਂਦਾ ਦਰਸ਼ਨ ਸਿੰਘ ਚੌਂਦਾ, ਜਸਵੰਤ ਸਿੰਘ ਬਾਗੜੀਆਂ, ਜਸਵੀਰ ਸਿੰਘ ਛਤਰੀ ਵਾਲਾ, ਹਰਪ੍ਰੀਤ ਸਿੰਘ ਭੱਟੀ, ਨੰਬਰਦਾਰ ਅੰਗਦ ਸਿੰਘ ਭੱਟੀਆਂ, ਨਰਪਿੰਦਰ ਸਿੰਘ ਭੱਟੀਆਂ ਕਲਾਂ, ਹਰਵਿੰਦਰ ਸਿੰਘ ਗੋਗੀ ਅਮਰਗੜ੍ਹ, ਵਕਾਰ ਖਾਨ ਨਵਾਂ ਪਿੰਡ ਆਦੀ ਦੇ ਨਾਮ ਸ਼ਾਮਿਲ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੋਤ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਵੱਲੋਂ ਹਰ ਸੰਘਰਸ਼ ਨੂੰ ਮੌਕੇ ਵਿੱਚ ਬਦਲਦਿਆਂ ਕਾਂਗਰਸ ਦੀ ਆਵਾਜ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਤਤਪਰ ਰਹਿਣਗੇ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ-ਸੁਖਬੀਰ ਸਿੰਘ ਬਾਦਲ <br/> ਅਗਲੀ ਖ਼ਬਰ ਪ੍ਰੀਤ ਢੀਂਡਸਾ ਵੱਲੋਂ ਲੋਕਾਂ ਨੂੰ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।