25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਿਸਾਨ ਯੂਨੀਅਨ ਵਲੋਂ ਗ਼ਰੀਬ ਕਿਸਾਨ ਦੀ ਰੁਕਵਾਈ ਕੁਰਕੀ <br/>

ਅਜੀਤ ਡੈਸਕ 28-03-2026
ਦਿੜ੍ਹਬਾ ਮੰਡੀ, 27 ਮਾਰਚ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ ਪਿੰਡ ਕਮਾਲਪੁਰ ਦੇ ਤਿੰਨ ਗ਼ਰੀਬ ਕਿਸਾਨ ਪਰਿਵਾਰਾਂ ਦੀ ਕੁਰਕੀ ਰੁਕਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕੁਲਵਿੰਦਰ ਕੌਰ ਪਤਨੀ ਮੋਹਰ ਸਿੰਘ ਅਤੇ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ ਪੁੱਤਰ ਸੱਜੂ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਬੇਅੰਤ ਸਿੰਘ ਦੀ ਪਿੰਡ ਕਮਾਲਪੁਰ ਦੇ ਇੱਕ ਆੜ੍ਹਤੀਏ ਵੱਲੋਂ ਤਿੰਨ ਪਰਿਵਾਰਾਂ ਦੀ ਲਗਭਗ 56 ਕਨਾਲ ਜ਼ਮੀਨ ਦੀ ਕੁਰਕੀ ਲਿਆਂਦੀ ਗਈ ਸੀ ਉਨ੍ਹਾਂ ਕਿਹਾ ਕਿ ਉਕਤ ਕਿਸਾਨਾਂ (ਕੁਲਵਿੰਦਰ ਕੌਰ ਪਤਨੀ ਮੋਹਰ ਸਿੰਘ) ਨੇ ਇਹ ਜ਼ਮੀਨ ਲਗਭਗ 10 ਸਾਲ ਪਹਿਲਾਂ ਖ਼ਰੀਦੀ ਜਿਸ ਦੀ ਰਜਿਸਟਰੀ ਅਤੇ ਮਾਲਕੀ ਇੰਤਕਾਲ ਦਰਜ ਹਨ ਆੜ੍ਹਤੀਏ ਵੱਲੋਂ ਸਾਲ 2020 ਵਿੱਚ ਜ਼ਮੀਨ ਖ਼ਰੀਦਦਾਰ ਕੁਲਵਿੰਦਰ ਕੌਰ ਪਤਨੀ ਮਨੋਹਰ ਸਿੰਘ ਤੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਸੀ ਅਤੇ ਉਸ ਆੜ੍ਹਤੀਏ ਵੱਲੋਂ ਦੋ ਵਾਰੀ ਅਰਜ਼ੀ ਦਾਇਰ ਕਰਕੇ ਕੇਸ ਵਾਪਸ ਵੀ ਲੈ ਲਿਆ ਸੀ ਹੈਰਾਨੀ ਦੀ ਗੱਲ ਹੈ ਕਿ ਉਸੇ ਆੜ੍ਹਤੀਏ ਵੱਲੋਂ ਫਰਵਰੀ 2026 ਵਿੱਚ ਦੁਬਾਰਾ ਅਰਜ਼ੀ ਦਾਇਰ ਕਰ ਕੇ ਤਿੰਨੋਂ ਕਿਸਾਨਾਂ ਦੀ ਜ਼ਮੀਨ ਅਦਾਲਤ ਨੇ ਕੁਰਕ ਕਰਨ ਦੇ ਆਰਡਰ ਦੇ ਦਿੱਤੇ ਹਨ ਜੋ ਸਰਾ ਸਰ ਧੱਕੇਸ਼ਾਹੀ ਹੈ ਜਿਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ ਅੱਜ ਪਿੰਡ ਕਮਾਲਪੁਰ ਵਿਖੇ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜ਼ਮੀਨ ਦੀ ਕੁਰਕੀ ਕਰਨ ਨਹੀਂ ਪਹੁੰਚਿਆ ਇਸ ਮੌਕੇ ਹਾਜ਼ਰ ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ ਨਾਂਗਾ, ਜਗਦੀਪ ਸਿੰਘ ਮਹਿਲਾ, ਹਰਬੰਸ ਸਿੰਘ ਦਿੜ੍ਹਬਾ, ਮੇਜਰ ਸਿੰਘ ਕੌਹਰੀਆ, ਜਸਵੰਤ ਸਿੰਘ ਸਮੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ |

ਪਿਛਲੀ ਖ਼ਬਰ ਅਗਰਵਾਲ ਸਭਾ ਨੇ ਮਨਾਈ ਰਾਮ ਨੌਮੀ <br/> ਅਗਲੀ ਖ਼ਬਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਐਡਵੋਕੇਟ ਗੌਰਵ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।