13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੁਲਿਸ ਨੇ ਬੱਸ ਸਟੈਂਡ ਦੀ ਅਚਾਨਕ ਘੇਰਾਬੰਦੀ ਕਰ ਕੇ ਸ਼ੱਕੀਆਂ ਦੀ ਕੀਤੀ ਜਾਂਚ <br/>

ਅਜੀਤ ਡੈਸਕ 21-02-2026
ਸੰਗਰੂਰ, 20 ਫਰਵਰੀ (ਦਮਨਜੀਤ ਸਿੰਘ) - ਸੰਗਰੂਰ ਪੁਲਿਸ ਵਲੋਂ ਅੱਜ ਕਾਸੋ ਆਪ੍ਰੇਸ਼ਨ ਤਹਿਤ ਸਥਾਨਕ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ | ਥਾਣਾ ਸਿਟੀ ਅਤੇ ਥਾਣਾ ਸਿਟੀ - 1 ਦੇ ਮੁਖੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਬੱਸ ਸਟੈਂਡ ਉੱਤੇ ਮੌਜੂਦ ਸ਼ੱਕੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਪੁਲਿਸ ਦੀ ਵਿਸ਼ੇਸ਼ ਐਪ ਰਾਹੀਂ ਵੀ ਸ਼ੱਕੀਆਂ ਦੀ ਜਾਂਚ ਕੀਤੀ ਗਈ | ਥਾਣਾ ਸਿਟੀ ਮੁਖੀ ਇੰਸ. ਗੁਲਾਬ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ 2 ਸ਼ੱਕੀ ਨੌਜਵਾਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਹੈ ਅਤੇ ਜੇਕਰ ਇਨ੍ਹਾਂ ਪਾਸੋਂ ਕਿਸੇ ਪ੍ਰਕਾਰ ਦੀ ਕੋਈ ਨਸ਼ੀਲੀ ਵਸਤੂ ਬਰਾਮਦ ਹੁੰਦੀ ਹੈ ਜਾਂ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿਖੇ ਵਿਅਕਤੀਆਂ ਦੀ ਚੈਕਿੰਗ ਦੇ ਨਾਲ-ਨਾਲ ਪਾਰਕਿੰਗ ਵਿਚ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਅਤੇ ਬੇਨਿਯਮੀਆਂ ਵਾਲੇ ਵਾਹਨਾਂ ਦੇ ਚਾਲਾਨ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੰਗਰੂਰ ਪੁਲਿਸ ਵਲੋਂ ਇਹ ਕਾਰਵਾਈ ਭਵਿੱਖ ਵਿਚ ਵੀ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਥਾਣਾ ਸਿਟੀ - 1 ਮੁਖੀ ਯੋਗੇਸ਼ ਕੁਮਾਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਹੈਰੋਇਨ ਨਾਲ ਅÏਰਤ ਸਮੇਤ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਮੌਤ ਦਾ ਸਰਟੀਫ਼ਿਕੇਟ ਬਣਾਉਣ ਬਦਲੇ ਅਸ਼ਟਾਮ ਫ਼ਰੋਸ਼ 'ਤੇ ਲਗਾਏ ਰਿਸ਼ਵਤ ਲੈਣ ਦੇ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।