14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗਰੀਨ ਐਵੇਨਿਊ ਬਣਿਆ ਗੰਦਗੀ ਐਵੇਨਿਊ - ਰਿੰਪੀ ਕੜਵਲ

ਅਜੀਤ ਡੈਸਕ 03-02-2026
ਅਹਿਮਦਗੜ੍ਹ, 2 ਫਰਵਰੀ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਦੇ ਗਰੀਨ ਐਵਿਨਿਊ ਦੇ ਨਾਮ ਨਾਲ ਜਾਣਿਆ ਜਾਂਦਾ ਵਾਰਡ ਜਿੱਥੇ ਕਿ ਸ਼ਹਿਰ ਦੇ ਵਪਾਰੀ ਅਤੇ ਨਾਮਵਰ ਪਰਿਵਾਰ ਰਹਿੰਦੇ ਹਨ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਜੀਣਾ ਦੁਭਰ ਹੋਇਆ ਪਿਆ ਹੈ | ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਰਿੰਪੀ ਕੜਵਲ ਨੇ ਪੱਤਰਕਾਰਾਂ ਨੂੰ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਇਹ ਏਰੀਆ ਗੰਦਗੀ ਐਵਿਨਿਊ ਬਣਿਆ ਪਿਆ ਹੈ ਜਿੱਥੇ ਕਿ ਇਹ ਗੰਦਾ ਪਾਣੀ ਬੜੇ ਲੰਬੇ ਸਮੇਂ ਤੋਂ ਇਸ ਏਰੀਆ ਦੇ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਿਆ ਨੇੜੇ ਦੀਆਂ ਗਲੀਆਂ, ਧਾਨਕ ਬਸਤੀ ਏਰੀਆ, ਗਰੀਨ ਐਵਿਨਿਊ ਦੀਆਂ ਮੇਨ ਗਲੀਆਂ ਅਤੇ ਕੁੰਦਨ ਲਾਲ ਹਸਪਤਾਲ ਦੇ ਨੇੜੇ ਲੋਕਾਂ ਦਾ ਇਸ ਗੰਦੇ ਪਾਣੀ ਦੇ ਵਿਚ ਦੀ ਲੰਘਣਾ ਮਜਬੂਰੀ ਬਣਿਆ ਪਿਆ ਹੈ | ਉਨ੍ਹਾਂ ਦੱਸਿਆ ਕਿ ਮਦਨ ਚੱਕੀ ਵਾਲੀਆਂ ਗਲੀਆਂ 'ਚ ਸੀਵਰੇਜ ਦਾ ਪਾਣੀ ਪੱਕਾ ਹੀ ਖੜਾ ਹੈ ਅਤੇ ਇਸ ਕਾਰਨ ਲੋਕ ਗਰੀਨ ਐਵਿਨਿਊ 'ਚੋਂ ਘਰ ਵੇਚਣ ਲਈ ਮਜਬੂਰ ਹਨ | ਇਸ ਮੌਕੇ ਉਹਨਾਂ ਨੇ ਕੁੰਦਨ ਲਾਲ ਹਸਪਤਾਲ ਅਤੇ ਗਰੀਨ ਐਵਿਨਿਊ ਦੇ ਮੇਨ ਚੌਂਕ ਵਿਚ ਟਿਊਬਵੈਲ ਨੇੜੇ ਕੂੜੇ ਦੇ ਡੰਪਾਂ ਦੀਆਂ ਤਸਵੀਰਾਂ ਵੀ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇੱਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਪਰ ਇਹ ਗੰਦਾ ਪਾਣੀ ਅਤੇ ਕੂੜੇ ਦਾ ਡੰਪ ਇਹਨਾਂ ਨੀਂਹ ਪੱਥਰਾਂ ਨੂੰ ਮੂੰਹ ਚਿੜਾਅ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸੜਕ 'ਤੋਂ ਰੋਜ਼ਾਨਾ ਹੀ ਸਕੂਲੀ ਬੱਚੇ ਅਤੇ ਆਮ ਲੋਕ ਬਹੁਤ ਹੀ ਮੁਸ਼ਕਿਲ ਨਾਲ ਲੰਘਦੇ ਹਨ ਪਰ ਇਹ ਡੰਪ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣਾ ਲੰਬੇ ਸਮਿਆਂ ਤੋਂ ਹੀ ਲੋਕਾਂ ਦੀ ਜੀਅ ਦਾ ਜੰਜਾਲ ਬਣਿਆ ਹੋਇਆ ਹੈ | ਉਨ੍ਹਾਂ ਵਾਰਡ ਵਾਸੀਆਂ ਤੇ ਗਰੀਨ ਐਵਿਨਿਊ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਗੰਦੇ ਪਾਣੀ ਦੀ ਨਿਕਾਸੀ ਅਤੇ ਕੂੜੇ ਦੇ ਡੰਪ ਦੇ ਖ਼ਿਲਾਫ਼ ਸੰਘਰਸ਼ ਕਰਨ ਲਈ ਉਨ੍ਹਾਂ ਦਾ ਸਾਥ ਦੇਣ ਤਾਂ ਕਿ ਇਸਦਾ ਪੱਕਾ ਹੱਲ ਕੀਤਾ ਜਾਵੇ |
ਕੀ ਕਹਿਣਾ ਹੈ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦਾ
-ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਜਲਦ ਚਾਲੂ ਹੋ ਜਾਵੇਗਾ ਉਸ ਤੋਂ ਬਾਅਦ ਸਾਰੇ ਹੀ ਅਹਿਮਦਗੜ੍ਹ ਦੀ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਵੀ ਜਲਦੀ ਹੋ ਜਾਵੇਗਾ |

ਪਿਛਲੀ ਖ਼ਬਰ ਹਰਪ੍ਰੀਤ ਸਿੰਘ ਮਾਨਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਭੋਗੀਵਾਲ ਸਕੂਲ ਵਿਖੇ ਮਨਾਇਆ ਖੇਡ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।