11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

12 ਦੀ ਦੇਸ਼ ਵਿਆਪੀ ਹੜਤਾਲ ਨੰੂ ਕਾਮਯਾਬ ਕਰਨ ਲਈ ਪਾਵਰਕਾਮ ਮੁਲਾਜ਼ਮਾਂ ਨੇ ਉਲੀਕੀ ਵਿਉਂਤਬੰਦੀ

ਅਜੀਤ ਡੈਸਕ 25-01-2026
ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੁਲਾਜਮ ਜਥੇਬੰਦੀ ਟੀ.ਐਸ.ਯੂ. ਸਰਕਲ ਸੰਗਰੂਰ ਦੇ ਡੈਲੀਗੇਟ ਦੀ ਮੀਟਿੰਗ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ ਉੱਤੇ ਪੁੱਜੇ ਨਵੇਂ ਚੁਣੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ, ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ | ਸੂਬਾ ਆਗੂ ਨੇ ਆਪਣੇ ਸੰਬੋਧਨ ਵਿਚ ਮੁਲਾਜ਼ਮ ਸਾਥੀਆਂ ਨੰੂ ਅਪੀਲ ਕੀਤੀ ਕਿ ਨੈਸ਼ਨਲ ਕੋਆਰਡੀਨੇਸ਼ਨ ਦੇ ਸੱਦੇ ਉੱਤੇ ਬਿਜਲੀ ਬਿੱਲ 2025, ਚਾਰ ਲੇਬਰ ਕੋਡ ਬਿੱਲਾਂ, ਦੇ ਵਿਰੋਧ ਵਿਚ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੰੂ ਕਾਮਯਾਬ ਕੀਤਾ ਜਾਵੇ | ਇਸ ਮੌਕੇ ਸੀ.ਪੀ. ਆਈ.ਐਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ, ਪਟਿਆਲਾ ਜ਼ੋਨ ਦੇ ਸਕੱਤਰ ਅਜੈ ਕੁਮਾਰ, ਨਿਰਭੈ ਸਿੰਘ, ਕੁਲਦੀਪ ਸਿੰਘ, ਗੌਰਵ ਜੋਸ਼ੀ, ਰਘਵਿੰਦਰ ਸਿੰਘ, ਸੰਤ ਸਿੰਘ, ਯਸ਼ਪਾਲ ਸ਼ਰਮਾ, ਪਰਮਪਾਲ ਸਿੰਘ, ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ, ਸੁਰਿੰਦਰ ਸਿੰਘ ਬਾਕਸਰ, ਭੀਮ ਸਿੰਘ, ਭੋਲਾ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ ਮਹਿਲਾ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ, ਨੈਬ ਸਿੰਘ ਘਰਾਚੋ, ਕੁਲਵਿੰਦਰ ਸਿੰਘ, ਬੀਰਬਲ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗਾਲੀ ਗਲੋਚ ਕਰਨ ਤੋਂ ਰੋਕਣ ਤੇ ਜੇਠ ਦੇ ਪੁੱਤਰਾਂ ਅਤੇ ਨੂੰ ਹ ਵਲੋਂ ਕੁੱਟਮਾਰ ਕਰਨ ਤੇ ਇਲਾਜ ਦੌਰਾਨ ਵਿਧਵਾ ਔਰਤ ਦੀ ਹੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।