11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗਾਲੀ ਗਲੋਚ ਕਰਨ ਤੋਂ ਰੋਕਣ ਤੇ ਜੇਠ ਦੇ ਪੁੱਤਰਾਂ ਅਤੇ ਨੂੰ ਹ ਵਲੋਂ ਕੁੱਟਮਾਰ ਕਰਨ ਤੇ ਇਲਾਜ ਦੌਰਾਨ ਵਿਧਵਾ ਔਰਤ ਦੀ ਹੋਈ ਮੌਤ-ਪੁਲਿਸ ਵਲੋਂ 4 'ਤੇ ਮਾਮਲਾ ਦਰਜ਼, 2 ਗਿ੍ਫ਼ਤਾਰ <br/>

ਅਜੀਤ ਡੈਸਕ 25-01-2026

ਭਵਾਨੀਗੜ੍ਹ, 24 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਬਾਲਦ ਕਲ੍ਹਾਂ ਵਿਖੇ ਇੱਕ ਵਿਧਵਾ ਔਰਤ ਦੀ ਉਸ ਦੇ ਜੇਠ ਦੇ ਲੜਕਿਆਂ ਅਤੇ ਨੂੰ ਹ ਵਲੋਂ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ 'ਤੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਜਾਣ 'ਤੇ ਪੁਲਿਸ ਵਲੋਂ ਇੱਕ ਔਰਤ ਸਮੇਤ 4 'ਤੇ ਮਾਮਲਾ ਦਰਜ਼ ਕਰਕੇ 2 ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਮਨਜੀਤ ਕੌਰ ਦੇ ਪੁੱਤਰ ਗੁਰਧਿਆਨ ਸਿੰਘ ਪੁੱਤਰ ਜਰਨੈਲ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ਼ ਕਰਾਉਂਦਿਆਂ ਦੱਸਿਆ ਕਿ ਉਸ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ | ਉਨ੍ਹਾਂ ਦੇ ਗੁਆਂਢੀ (ਪਿੰਡ ਵਾਸੀਆਂ ਅਨੁਸਾਰ ਤਾਏ ਦਾ ਲੜਕਾ) ਗੁਰਚੇਤ ਸਿੰਘ ਸਾਡੇ ਘਰ ਅੱਗੇ ਆ ਕੇ ਗਾਲੀ ਗਲੋਚ ਕਰਨ ਲੱਗਿਆ, ਜਿਸ ਨੂੰ ਰੋਕਣ ਲਈ ਮੇਰੀ ਮਾਤਾ ਮਨਜੀਤ ਕੌਰ ਆਈ ਤਾਂ ਉਸ ਦੀ ਭਰਜਾਈ ਰੀਨਾ ਕੌਰ, ਉਸ ਦੇ ਪਤੀ ਬਲਵਿੰਦਰ ਸਿੰਘ ਅਤੇ ਦਿਉਰ ਮੱਘਰ ਸਿੰਘ ਨੇ ਮੇਰੀ ਮਾਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੌਰਾਨ ਮੇਰੀ ਭੈਣ ਪਰਦੀਪ ਕੌਰ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਤਾਂ ਉਹ ਮੌਕੇ ਤੋਂ ਚਲੇ ਗਏ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਮੇਰੀ ਭੈਣ ਨੇ ਪਿੰਡ ਦੇ ਇੱਕ ਵਿਅਕਤੀ ਨੂੰ ਬੁਲਾ ਕੇ ਜ਼ਖ਼ਮੀ ਹਾਲਤ ਵਿਚ ਮਾਤਾ ਨੂੰ ਭਵਾਨੀਗੜ੍ਹ ਹਸਪਤਾਲ ਲਿਆਂਦਾ, ਜਿੱਥੋਂ ਡਾਕਟਰਾਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ, ਜਿੱਥੋਂ ਮਨਜੀਤ ਕੌਰ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ | ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਗੁਰਧਿਆਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰ ਲਿਆ ਪਰ ਲੰਘੀ ਰਾਤ ਗੰਭੀਰ ਜ਼ਖ਼ਮੀ ਮਨਜੀਤ ਕੌਰ ਦੀ ਇਲਾਜ ਅਧੀਨ ਹਸਪਤਾਲ ਵਿਚ ਮੌਤ ਹੋ ਗਈ, ਜਿਸ 'ਤੇ ਪੁਲਿਸ ਨੇ ਪਹਿਲਾਂ ਦਰਜ਼ ਮਾਮਲੇ ਦੇ ਜੁਰਮ ਵਿਚ ਵਾਧਾ ਕਰਦਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਗਿ੍ਫ਼ਤਾਰ ਕਰ ਲਿਆ, ਜਦੋਂ ਕਿ ਮੱਘਰ ਸਿੰਘ ਅਤੇ ਰੀਨਾ ਕੌਰ ਪਤਨੀ ਬਲਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਕਾਬੂ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਇਹ ਵੀ ਪਤਾ ਲੱਗਿਆ ਹੈ, ਕਿ ਮਿ੍ਤਕਾ ਦਾ ਪਤੀ ਦੀ ਕਾਫ਼ੀ ਸਾਲ ਪਹਿਲਾਂ ਮੌਤ ਹੋ ਗਈ ਸੀ | ਅੱਜ ਪੁਲਿਸ ਵਲੋਂ ਮਿ੍ਤਕਾ ਦੇ ਘਰ ਜਾ ਕੇ ਪਰਿਵਾਰ ਨੂੰ ਫ਼ਰਾਰ ਵਿਅਕਤੀਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ |

ਪਿਛਲੀ ਖ਼ਬਰ 12 ਦੀ ਦੇਸ਼ ਵਿਆਪੀ ਹੜਤਾਲ ਨੰੂ ਕਾਮਯਾਬ ਕਰਨ ਲਈ ਪਾਵਰਕਾਮ ਮੁਲਾਜ਼ਮਾਂ ਨੇ ਉਲੀਕੀ ਵਿਉਂਤਬੰਦੀ ਅਗਲੀ ਖ਼ਬਰ ਸੰਗਰੂਰ ਅੰਦਰ ਮਾੜੇ ਅਨਸਰਾਂ ਉੱਤੇ ਪੁਲਿਸ ਨੇ ਰੱਖੀ ਹੋਈ ਹੈ ਤਿੱਖੀ ਨਜ਼ਰ - ਐਸ.ਪੀ ਛਿੱਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।