11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਸਪਾ ਨੇ ਨਗਰ ਕੌਂਸਲ ਅਤੇ 2027 ਵਿਧਾਨ ਸਭਾ ਚੋਣਾਂ ਲਈ ਖਿੱਚੀ ਤਿਆਰੀ <br/>

ਅਜੀਤ ਡੈਸਕ 25-01-2026
ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰ ਦੀ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਇੰਚਾਰਜ਼ ਅਜੀਤ ਸਿੰਘ ਭੈਣੀ ਪਰਜਾਪਤੀ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਜ਼ਿਲ੍ਹੇ ਦੇ ਹਰ ਵਿਧਾਨ ਸਭਾ, ਜ਼ਿਲ੍ਹਾ ਪੱਧਰੀ ਸੰਗਠਨ ਨੰੂ ਮਜਬੂਤ ਕਰਨ ਲਈ ਚਰਚਾ ਕੀਤੀ ਗਈ ਉਸ ਦੇ ਨਾਲ ਹੀ ਬਸਪਾ ਵਲੋਂ ਸਾਰੇ ਪੰਜਾਬ ਵਿਚ ਹਾਥੀ ਚੋਣ ਨਿਸ਼ਾਨ ਉੱਪਰ ਮਿਊਨਸੀਪਲ ਕਾਰਪੋਰੇਸ਼ਨ ਚੋਣਾਂ ਜਿਨ੍ਹਾਂ ਵਿਚ ਬਰਨਾਲਾ, ਨਗਰ ਪਾਲਿਕਾ ਲਹਿਰਾ, ਭਵਾਨੀਗੜ੍ਹ, ਧੂਰੀ, ਮਲੇਰਕੋਟਲਾ, ਧਨੌਲਾ, ਤਪਾ, ਭਦੌੜ, ਅਹਿਮਦਗੜ੍ਹ ਆਦਿ ਦੀ ਚੋਣਾ ਆਪਣੇ ਬਲਬੂਤੇ ਲੜਨ ਸੰਬੰਧੀ ਚਰਚਾ ਕੀਤੀ ਗਈ | ਇਨ੍ਹਾਂ ਚੋਣਾਂ ਲਈ ਆਲ ਓਵਰ ਅਬਜ਼ਰਵਰ ਵਜੋਂ ਲੈਕਚਰਾਰ ਅਮਰਜੀਤ ਸਿੰਘ ਜਲੂਰ ਜ਼ੋਨ ਇੰਚਾਰਜ ਬਰਨਾਲਾ, ਸੰਗਰੂਰ, ਮਲੇਰਕੋਟਲਾ ਨੰੂ ਨਿਯੁਕਤ ਕੀਤਾ ਗਿਆ | ਨਿਰਮਲ ਸਿੰਘ ਨਿੰਮਾ ਸਾਬਕਾ ਵਿਧਾਇਕ ਨੰੂ ਬਰਨਾਲਾ, ਧਨੌਲਾ, ਭਦੌੜ, ਤਪਾ ਦਾ, ਜਦ ਕਿ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਨੰੂ ਭਵਾਨੀਗੜ੍ਹ ਲਹਿਰਾ ਦਾ, ਡਾਕਟਰ ਮੱਖਣ ਸਿੰਘ ਜਨਰਲ ਸੈਕਟਰੀ ਨੰੂ ਲੌਂਗੋਵਾਲ, ਧੂਰੀ, ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ | ਅਵਤਾਰ ਸਿੰਘ ਕਰੀਮਪੁਰਾ ਵਲੋਂ ਹਰ ਵਿਧਾਨ ਸਭਾ ਵਿਚ ਇਕ ਆਗੂ ਨੰੂ ਜ਼ਿੰਮੇਵਾਰੀ ਦਿੰਦਿਆਂ ਕਰੋ ਜਾ ਮਰੋ ਦੀ ਨੀਤੀ ਤਹਿਤ 2027 ਦੀ ਵਿਧਾਨ ਸਭਾ ਚੋਣਾ ਵਿਚ ਬਸਪਾ ਨੰੂ ਸਤ੍ਹਾ ਦਾ ਭਾਗੀਦਾਰ ਬਨਾਉਣ ਲਈ ਡਿਊਟੀਆਂ ਲਗਾਈਆਂ ਗਈਆਂ | ਇਸ ਤਹਿਤ ਲੈਕਚਰਾਰ ਅਮਰਜੀਤ ਸਿੰਘ ਜਲੂਰ ਨੰੂ ਬਰਨਾਲਾ ਹਲਕਾ, ਨਿਰਮਲ ਸਿੰਘ ਨਿੰਮਾ ਨੰੂ ਭਸੌੜ, ਸਰਬਜੀਤ ਸਿੰਘ ਖੇੜੀ ਨੰੂ ਮਹਿਲਾ ਕਲਾਂ, ਡਾਕਟਰ ਮੱਖਣ ਸਿੰਘ ਨੰੂ ਧੂਰੀ, ਚਮਕੌਰ ਸਿੰਘ ਵੀਰ ਨੰੂ ਸੁਨਾਮ ਹਲਕਾ, ਸਤਿਗੁਰ ਸਿੰਘ ਕੌਹਰੀਆਂ ਨੰੂ ਦਿੜ੍ਹਬਾ, ਅਮਨ ਬੋਧ ਨੰੂ ਲਹਿਰਾ, ਸ਼ਮਸ਼ਾਦ ਅਨਸਾਰੀ ਨੰੂ ਮਲੇਰਕੋਟਲਾ, ਜਗਤਾਰ ਸਿੰਘ ਨਾਰੀਕੇ ਨੰੂ ਅਮਰਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ | ਇਸ ਮੌਕੇ ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਭੋਲਾ ਸਿੰਘ ਧਰਮਗੜ੍ਹ, ਡਾਕਟਰ ਮਿੱਠੂ ਸਿੰਘ, ਰਾਮਪਾਲ ਸਿੰਘ ਮਹਿਲਾ, ਗੁਰਮੇਲ ਸਿੰਘ ਧੂਰੀ, ਮਾਸਟਰ ਰਾਮ ਸਰੂਪ, ਸੋਮਾ ਸਿੰਘ, ਦਰਸ਼ਨ ਸਿੰਘ ਬਾਜਵਾ, ਜੋਗਿੰਦਰ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ ਤੇ ਖ਼ੁਸ਼ੀ ਦਾ ਇਜ਼ਹਾਰ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।