ਅਹਿਮਦਗੜ੍ਹ, 21 ਜਨਵਰੀ (ਸੁਖਜੀਤ ਸਿੰਘ ਖੇੜਾ) - ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਜ਼ਿਲ੍ਹਾ ਵਾਇਸ ਪ੍ਰਧਾਨ ਰਿੰਕੂ ਗਰਗ ਦੀ ਜਠਾਨੀ ਕਮਲੇਸ਼ ਰਾਣੀ ਦੀ ਨੂੰਹ ਅਨੁਰਾਧਾ ਗਰਗ ਪਤਨੀ ਦੀਪਕ ਕੁਮਾਰ ਧੂਰੀ ਵਾਲੇ (ਗਰਗ ਟਿੰਬਰ ਸਟੋਰ ਦਾਣਾ ਮੰਡੀ) ਅਚਾਨਕ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਇਸ ਦੁੱਖ ਦੀ ਘੜੀ ਵਿਚ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਮੈਡਮ ਪਰਮਿੰਦਰ ਕੌਰ ਗੱਜਣਮਾਜਰਾ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ, ਆਪ ਦੇ ਸੀਨੀਅਰ ਆਗੂ ਬੱਬੂ ਪੰਡਤ, ਗੁਰਸੇਵਕ ਬਾਬਾ ਅਤੇ ਵਿੱਕੀ ਫ਼ੋਟੋ ਗਰਾਫਰ ਆਦਿ ਨੇ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |