10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ <br/>

ਸੀਨੀਅਰ ਸਿਟੀਜ਼ਨ ਆਫ਼ ਧੂਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੈਂਬਰਾਂ ਦੇ ਜਨਮ ਦਿਨ ਮਨਾਏ ਜਾਣ ਦਾ ਦਿ੍ਸ਼ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 02-01-2026
ਧੂਰੀ, 1 ਜਨਵਰੀ (ਲਖਵੀਰ ਸਿੰਘ ਧਾਂਦਰਾ) - ਸੀਨੀਅਰ ਸਿਟੀਜ਼ਨ ਆਫ਼ ਧੂਰੀ ਵੈੱਲਫੇਅਰ ਐਸੋਸੀਏਸ਼ਨ ਰਾਮ ਬਾਗ ਧੂਰੀ ਦੀ ਮੀਟਿੰਗ ਰਾਮ ਬਾਗ ਯੋਗਾ ਹਾਲ ਵਿਖੇ ਸੁਖਵੀਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਜਸਪਾਲ ਸਿੰਘ ਭੁੱਲਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਬੜੀ ਠੰਢ ਦੇ ਬਾਵਜੂਦ ਆਏ ਮੈਂਬਰਾਂ ਦਾ ਐਸੋਸੀਏਸ਼ਨ ਨੇ ਸਵਾਗਤ ਕੀਤਾ | ਇਸ ਮੌਕੇ ਦਸੰਬਰ 2025 ਵਿਚ ਜਿਨ੍ਹਾਂ ਸਤਿਕਾਰਯੋਗ ਮੈਂਬਰਾਂ ਦੇ ਜਨਮ ਦਿਨ ਸਨ, ਉਨ੍ਹਾਂ ਨੂੰ ਹਾਰ ਪਾ ਕੇ, ਮੂੰਹ ਮਿੱਠਾ ਕਰਵਾ ਕੇ ਜਨਮ ਦਿਨ ਮਨਾਏ ਗਏ ਅਤੇ ਐਸੋਸੀਏਸ਼ਨ ਵਲੋਂ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਨਛੱਤਰ ਸਿੰਘ, ਸੁਖਦੇਵ ਸਿੰਘ, ਰਾਕੇਸ਼ ਕੁਮਾਰ, ਨੌਰੰਗ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਮੀਮਸਾ ਨੇ ਐਸੋਸੀਏਸ਼ਨ ਨੂੰ ਮਾਲੀ ਸਹਾਇਤਾ ਵੀ ਦਿੱਤੀ | ਜੈ ਗੋਪਾਲ ਰੰਚਨਾਂ ਦਾ ਸਟੇਜ਼ ਉੱਪਰ ਸਤਿਕਾਰ ਕੀਤਾ ਗਿਆ, ਕਿਉਂਕਿ ਇਨ੍ਹਾਂ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਲਈ ਹੈ | ਇਸ ਤੋਂ ਇਲਾਵਾ ਚਰਨਜੀਤ ਕੈਂਥ ਨੇ ਧਾਰਮਿਕ ਗੀਤ ਪੇਸ਼ ਕੀਤਾ | ਜਸਮੇਲ ਸਿੰਘ ਨੇ ਬੇਟੀਆਂ ਉੱਪਰ ਗੀਤ ਪੇਸ਼ ਕੀਤਾ ਸੀ, ਜੋ ਦਿਲ ਨੂੰ ਟੁੰਬਣ ਵਾਲਾ ਸੀ | ਹਰਭਜਨ ਸਿੰਘ ਏ.ਐਸ.ਆਈ ਨੇ ਗੀਤ ਪੇਸ਼ ਕੀਤਾ | ਅਖੀਰ ਵਿਚ ਮਨਜੀਤ ਸਿੰਘ ਬਖ਼ਸ਼ੀ ਨੇ ਆਪਣੇ ਵਿਚਾਰ ਪੇਸ਼ ਕੀਤੇ | ਪ੍ਰੀਤਮ ਸਿੰਘ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 2025 ਨੂੰ ਅਲਵਿਦਾ ਕਿਹਾ ਅਤੇ ਸਾਰਿਆਂ ਨੂੰ 2026 ਦੀਆਂ ਮੁਬਾਰਕਾਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਸਾਰਿਆਂ ਲਈ ਨਵਾਂ ਸਾਲ ਖ਼ੁਸ਼ੀਆਂ ਭਰਿਆਂ ਅਤੇ ਖ਼ੁਸ਼ਹਾਲੀ ਵਾਲਾ ਹੋਵੇ | ਬਲਵਿੰਦਰ ਸਿੰਘ, ਭਗਵਾਨ ਦਾਸ ਮਿੱਤਲ ਵਕੀਲ, ਰਾਜਿੰਦਰ ਸਿੰਘ ਭੋਲਾ, ਸੁਰਜੀਤ ਸਿੰਘ, ਜੁਗਰਾਜ ਸਿੰਘ, ਅਵਤਾਰ ਸਿੰਘ, ਰਵਿੰਦਰ ਸ਼ਰਮਾ, ਦਰਸ਼ਨ ਸਿੰਘ, ਬਲਜੀਤ ਸਿੰਘ, ਰਘਵੀਰ ਸਿੰਘ, ਫਕੀਰ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਬੇਨੜਾ, ਪ੍ਰੇਮ ਕੁਮਾਰ, ਰਾਜਿੰਦਰ ਸਿੰਘ ਐੱਸ.ਡੀ.ਓ, ਰਤਨ ਭੰਡਾਰੀ ਅਤੇ ਅਨਿਲ ਕੁਮਾਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੇ ਮਕਸਦ ਨਾਲ ਗਲਤ ਬਿਆਨ ਦੇ ਰਹੇ ਮੁੱਖ ਮੰਤਰੀ-ਵਿਨਰਜੀਤ ਖਡਿਆਲ <br/> ਅਗਲੀ ਖ਼ਬਰ ਕਾਂਝਲਾ, ਚੰਗਾਲ ਅਤੇ ਅਕੋਈ ਸਾਹਿਬ ਵਿਖੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।