10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕਾਂਝਲਾ, ਚੰਗਾਲ ਅਤੇ ਅਕੋਈ ਸਾਹਿਬ ਵਿਖੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਸਵਾਗਤ <br/>

ਨਗਰ ਕੀਰਤਨ ਦਾ ਸਵਾਗਤ ਕਰਦੀਆਂ ਸੰਗਤਾਂ ਅਤੇ ਮੁਹਤਬਰ ਸ਼ਖ਼ਸੀਅਤਾਂ | ਤਸਵੀਰ: ਦਮਦਮੀ <br/> 02-01-2026
ਮਸਤੂਆਣਾ ਸਾਹਿਬ, 1 ਜਨਵਰੀ (ਦਮਦਮੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਮੁਲੋਵਾਲ ਤੋਂ ਅਕੋਈ ਸਾਹਿਬ ਵਿਖੇ ਆਮਦ ਦਿਵਸ (ਚਰਨ ਪਾਉਣ) ਨੂੰ ਸਮਰਪਿਤ ਗੁਰਦੁਆਰਾ ਅਕੋਈ ਸਾਹਿਬ ਦੀਆਂ ਸੰਗਤਾਂ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਅਲੌਕਿਕ ਨਗਰ ਕੀਰਤਨ ਇਤਿਹਾਸਿਕ ਨਗਰ ਮੁਲੋਵਾਲ ਦੇ ਗੁਰਦੁਆਰਾ ਸਾਹਿਬ ਤੋਂ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਅਕੋਈ ਸਾਹਿਬ ਵਿਖੇ ਪਹੁੰਚਿਆ | ਇਸ ਵਿਸ਼ਾਲ ਅਲੌਕਿਕ ਨਗਰ ਕੀਰਤਨ ਦਾ ਇੱਥੋਂ ਨੇੜਲੇ ਪਿੰਡ ਕਾਂਝਲਾ, ਲਿੱਦੜਾਂ, ਚੰਗਾਲ, ਖਿੱਲਰੀਆਂ, ਅਕੋਈ ਸਾਹਿਬ ਅਤੇ ਹੋਰ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਗੁਰਦੁਆਰਾ ਸਾਹਿਬ ਅਤੇ ਵੱਖ-ਵੱਖ ਪਿੰਡਾਂ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਨਗਰ ਕੀਰਤਨ ਦੌਰਾਨ ਸਕੂਲ ਦੇ ਬੱਚਿਆਂ ਤੇ ਨਿਹੰਗ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਅਤੇ ਢਾਡੀ ਜਥਿਆਂ ਵਲੋਂ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪਿੰਡਾਂ ਅੰਦਰ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਥਾਂ-ਥਾਂ ਚਾਹ ਪਕੌੜੇ ਬਰੈਡ ਆਦਿ ਦੇ ਲੰਗਰ ਲਗਾਏ ਗਏ | ਇਸ ਮੌਕੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਫੱਕਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਜਥੇਦਾਰ ਰਣਧੀਰ ਸਿੰਘ ਕਾਤਰੋਂ, ਬਾਬਾ ਭਰਪੂਰ ਸਿੰਘ ਚੰਗਾਲ, ਮੈਨੇਜਰ ਹਰਵਿੰਦਰ ਸਿੰਘ ਚੰਗਾਲ, ਇੰਸਪੈਕਟਰ ਜਗਤਾਰ ਸਿੰਘ, ਸਰਪੰਚ ਸਤਿਗੁਰ ਸਿੰਘ ਕਾਂਝਲਾ, ਜਥੇਦਾਰ ਅਮਰੀਕ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਕੋਈ ਸਾਹਿਬ, ਗੁਰਦੁਆਰਾ ਝਿੜ੍ਹਾ ਸਾਹਿਬ ਦੇ ਪ੍ਰਧਾਨ ਜਥੇਦਾਰ ਦਰਸਨ ਸਿੰਘ ਕਲੇਰ, ਮੈਨੇਜਰ ਮਲਕੀਤ ਸਿੰਘ ਢਿਲੋਂ, ਗਾਗਾ ਸਿੰਘ ਕਾਂਝਲਾ, ਮੱਘਰ ਸਿੰਘ, ਦਰਸ਼ਨ ਸਿੰਘ ਦੇਦ, ਕੁਲਦੀਪ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਤਰੈਣਪਾਲ ਸਿੰਘ, ਭਾਈ ਮੱਖਣ ਸਿੰਘ, ਰਣਧੀਰ ਸਿੰਘ, ਜਗਰੂਪ ਸਿੰਘ ਲੱਡਾ, ਬੂਟਾ ਸਿੰਘ ਸਰਪੰਚ ਥਲੇਸਾ, ਭਾਈ ਪਗਟ ਸਿੰਘ, ਸਰਪੰਚ ਗਿਆਨ ਸਿੰਘ ਚੰਗਾਲ, ਪ੍ਰਚਾਰਕ ਮੋਹਨ ਸਿੰਘ, ਗੁਰਤੇਜ ਸਿੰਘ ਢੀਂਡਸਾ, ਮਨਜੀਤ ਸਿੰਘ ਚੰਗਾਲ ਆਦਿ ਸ਼ਖ਼ਸੀਅਤਾਂ ਵਲੋਂ ਭਰਪੂਰ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ <br/> ਅਗਲੀ ਖ਼ਬਰ ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਪ੍ਰਤੀ ਪ੍ਰਸ਼ਾਸਨ ਗੰਭੀਰਤਾ ਨਾਲ ਕਾਰਵਾਈ ਕਰੇ-ਰੌਕੀ ਬਾਂਸਲ, ਭਿੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।