10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੇ ਮਕਸਦ ਨਾਲ ਗਲਤ ਬਿਆਨ ਦੇ ਰਹੇ ਮੁੱਖ ਮੰਤਰੀ-ਵਿਨਰਜੀਤ ਖਡਿਆਲ <br/>

ਅਜੀਤ ਡੈਸਕ 02-01-2026
ਸੁਨਾਮ ਊਧਮ ਸਿੰਘ ਵਾਲਾ, 1 ਜਨਵਰੀ (ਧਾਲੀਵਾਲ, ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ ਖਡਿਆਲ ਨੇ ਹਾਲ ਹੀ 'ਚ ਮੁੱਖ ਮੰਤਰੀ ਪੰਜਾਬ ਵਲੋਂ ਸਿੱਖ ਸੰਸਥਾਵਾਂ ਬਾਰੇ ਦਿੱਤੇ ਗਏ ਬਿਆਨਾਂ ਨੂੰ ਮੰਦਭਾਵਨਾ ਨਾਲ ਦਿੱਤੇ ਗਏ ਬਿਆਨ ਦੱਸਦਿਆਂ ਕਿਹਾ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਮੁੱਖ ਮੰਤਰੀ ਅਜਿਹੇ ਸ਼ਰਾਰਤ ਭਰੇ ਬਿਆਨ ਦੇ ਰਹੇ ਹਨ ਤਾਂ ਜੋ ਪੰਥ ਵਿਚ ਦੁਬਿਧਾ ਖੜ੍ਹੀ ਕਰ ਕੇ ਪੰਥ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਢਾਹ ਲਾਈ ਜਾ ਸਕੇ | ਖਡਿਆਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇੱਕ ਪੱਤਰਕਾਰ ਦੇ ਪੁੱਛਣ 'ਤੇ ਸਿਰਫ਼ ਏਨਾ ਹੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਪੂਰਨ ਗੁਰਸਿੱਖ ਹੀ ਕੀਰਤਨ ਕਰ ਸਕਦਾ ਹੈ | ਇਹ ਰਹਿਤ ਮਰਿਆਦਾ ਬਾਰੇ ਸਵਾਲ ਸੀ ਅਤੇ ਇਹ ਸਿੱਖ ਪੰਥ ਵਿਚ 1932 ਤੋਂ ਨਿਰਧਾਰਿਤ ਰਹਿਤ ਮਰਿਆਦਾ ਚੱਲੀ ਆ ਰਹੀ ਹੈ, ਪਰ ਮੁੱਖ ਮੰਤਰੀ ਪੰਜਾਬ ਵਲੋਂ ਜਥੇਦਾਰ ਦੇ ਇਸ ਬਿਆਨ ਨੂੰ ਧੱਕੇ ਨਾਲ ਪੰਜਾਬੀ ਦੇ ਉੱਘੇ ਗਾਇਕ ਜਸਬੀਰ ਜੱਸੀ ਅਤੇ ਸਹਿਜਧਾਰੀ ਸਿੱਖਾਂ ਨਾਲ ਜੋੜ ਦਿੱਤਾ ਗਿਆ ਅਤੇ ਅਕਾਲ ਤਖ਼ਤ ਸਾਹਿਬ ਨਾਲ ਜਾਣਬੁੱਝ ਕੇ ਟਕਰਾਅ ਵਾਲੀ ਸਥਿਤੀ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ | ਖਡਿਆਲ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ | ਉਸ ਪਾਰਟੀ ਖ਼ਿਲਾਫ਼ ਤਾਂ ਭਗਵੰਤ ਮਾਨ ਨੂੰ ਕੋਈ ਬਿਆਨ ਨਹੀ ਸੁੱਝਦਾ ਕਿਉਂਕਿ ਕੇਜਰੀਵਾਲ ਨੇ ਕਾਂਗਰਸ ਪਾਰਟੀ ਨਾਲ ਅੰਦਰਖਾਤੇ ਸਮਝੌਤਾ ਕੀਤਾ ਹੋਇਆ |

ਪਿਛਲੀ ਖ਼ਬਰ ਛੇਵੀ ਤੋਂ ਬਾਰ੍ਹਵੀ ਜਮਾਤ ਦੇ ਹਮਜਮਾਤੀਆਂ ਨੇ ਮਨਾਇਆ ਨਵਾਂ ਸਾਲ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਮੈਂਬਰਾਂ ਦੇ ਜਨਮ ਦਿਨ ਮਨਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।