03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਰਵਿਦਾਸ ਦੇ ਜੀਵਨ ਬਾਰੇ ਫਿਲਮ ਦਿਖਾਈ

ਸਮਾਧ ਭਾਈ, 2 ਨਵੰਬਰ (ਜਗਰੂਪ ਸਿੰਘ ਸਰੋਆ)-ਪਿੰਡ ਸਮਾਧ ਭਾਈ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਬਾਰੇ ਪੰਜਾਬ ਸਰਕਾਰ ਵਲੋਂ ਡਾਕੂਮੈਂਟਰੀ ਫਿਲਮ ਦਿਖਾਈ ਗਈ। ਕੰਮ ਦਾ ਸੀਜ਼ਨ ਹੋਣ ਕਰਕੇ ਭਾਵੇਂ ਕਿ ਸੰਗਤਾਂ ਬਹੁਤੀ ਗਿਣਤੀ ’ਚ ਨਹੀਂ ਪੁੱਜੀਆਂ ਪਰ ਫਿਰ ਵੀ ਹਾਜ਼ਰ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਧਰਮਾਂ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਇਹ ਉਪਰਾਲੇ ਇਕ ਵਧੀਆ ਕਦਮ ਹਨ।

ਅਜੀਤ ਡੈਸਕ 03-11-2026
ਸਮਾਧ ਭਾਈ, 2 ਨਵੰਬਰ (ਜਗਰੂਪ ਸਿੰਘ ਸਰੋਆ)-ਪਿੰਡ ਸਮਾਧ ਭਾਈ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਬਾਰੇ ਪੰਜਾਬ ਸਰਕਾਰ ਵਲੋਂ ਡਾਕੂਮੈਂਟਰੀ ਫਿਲਮ ਦਿਖਾਈ ਗਈ। ਕੰਮ ਦਾ ਸੀਜ਼ਨ ਹੋਣ ਕਰਕੇ ਭਾਵੇਂ ਕਿ ਸੰਗਤਾਂ ਬਹੁਤੀ ਗਿਣਤੀ ’ਚ ਨਹੀਂ ਪੁੱਜੀਆਂ ਪਰ ਫਿਰ ਵੀ ਹਾਜ਼ਰ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਧਰਮਾਂ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਇਹ ਉਪਰਾਲੇ ਇਕ ਵਧੀਆ ਕਦਮ ਹਨ। ਇਸ ਮੌਕੇ ਟੀਮ ਦੇ ਅਪਰੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਟੀਮ ਨੇ ਪਿੰਡ ਨੱਥੋਕੇ ਅਤੇ ਉੱਗੋਕੇ ਵਿਖੇ ਇਸ ਫਿਲਮ ਨੂੰ ਦਿਖਾਇਆ ਗਿਆ ਹੈ। ਇਸ ਮੌਕੇ ਗੁਰੂ ਰਵਿਦਾਸ ਉਪਦੇਸ਼ ਕਮੇਟੀ ਦੇ ਪ੍ਰਧਾਨ ਲਛਮਣ ਸਿੰਘ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਐਸ.ਸੀ. ਵਿੰਗ ਅਵਤਾਰ ਸਿੰਘ ਤਾਰਾ, ਸਲੀਮ ਮੁਹੰਮਦ, ਪੰਚ ਸਰਬਜੀਤ ਕੌਰ ਆਦਿ ਤੋਂ ਇਲਾਵਾ ਹੋਰ ਸੰਗਤਾਂ ਨੇ ਇਸ ਫਿਲਮ ਦਾ ਅਨੰਦ ਮਾਣਿਆ।
ਪਿਛਲੀ ਖ਼ਬਰ ਵਿਸ਼ਵ ਪੱਧਰੀ ਵਿਗਿਆਨਕ ਸਮਾਗਮ ‘ਚ ਸਰਕਾਰੀ ਹਾਈ ਸਕੂਲ ਸਾਫ਼ੂਵਾਲਾ ਦੇ ਬਾਲ ਵਿਗਿਆਨੀਆਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਹਲਕਾ ਧਰਮਕੋਟ ਦੇ ਯੂਥ ਵਿੰਗ ਦੀ ਵਿਸ਼ਾਲ ਇਕੱਤਰਤਾ ਨੂੰ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀਤਾ ਸੰਬੋਧਨ ਬਰਜਿੰਦਰ ਸਿੰਘ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।