03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਲਕਾ ਧਰਮਕੋਟ ਦੇ ਯੂਥ ਵਿੰਗ ਦੀ ਵਿਸ਼ਾਲ ਇਕੱਤਰਤਾ ਨੂੰ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀਤਾ ਸੰਬੋਧਨ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ’ਚ ਹੋਇਆ ਸਮਾਗਮ

ਕੋਟ ਈਸੇ ਖਾਂ, 2 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੂਬੇ ਦੇ ਨੌਜਵਾਨਾਂ ਨਾਲ ਪੂਰਾ ਰਾਬਤਾ ਕਾਇਮ ਕਰਨ ਲਈ ਵੱਖ-ਵੱਖ ਹਲਕਿਆਂ ’ਚ ਯੂਥ ਮਿਲਣੀ ਸਬੰਧੀ ਕੀਤੇ ਜਾ ਰਹੇ ਪ੍ਰੋਗਰਾਮਾਂ ਤਹਿਤ ਹਲਕਾ ਧਰਮਕੋਟ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ’ਚ ਕੋਟ ਈਸੇ ਖਾਂ ਦੇ ਸ਼ੁਭ ਮਿਲਣ ਪੈਲੇਸ ’ਚ ਹੋਈ ਯੂਥ ਮਿਲਣੀ ਸਮਾਗਮ ਨੇ ਰੈਲੀ ਦਾ ਰੂਪ ਧਾਰਨ ਕੀਤਾ। ਇਸ ਵਿਸ਼ਾਲ ਇਕੱਤਰਤਾ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਯੂਥ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਪੁੱਜ ਕੇ ਨੌਜਵਾਨਾਂ ਨੂੰ ਸੰਬੋਧਨ ਕੀਤਾ।

ਕੋਟ ਈਸੇ ਖਾਂ ਵਿਖੇ ਯੂਥ ਮਿਲਣੀ ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿਚ ਹਾਜ਼ਰ ਨੌਜਵਾਨ। 03-11-2026
ਕੋਟ ਈਸੇ ਖਾਂ, 2 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੂਬੇ ਦੇ ਨੌਜਵਾਨਾਂ ਨਾਲ ਪੂਰਾ ਰਾਬਤਾ ਕਾਇਮ ਕਰਨ ਲਈ ਵੱਖ-ਵੱਖ ਹਲਕਿਆਂ ’ਚ ਯੂਥ ਮਿਲਣੀ ਸਬੰਧੀ ਕੀਤੇ ਜਾ ਰਹੇ ਪ੍ਰੋਗਰਾਮਾਂ ਤਹਿਤ ਹਲਕਾ ਧਰਮਕੋਟ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ’ਚ ਕੋਟ ਈਸੇ ਖਾਂ ਦੇ ਸ਼ੁਭ ਮਿਲਣ ਪੈਲੇਸ ’ਚ ਹੋਈ ਯੂਥ ਮਿਲਣੀ ਸਮਾਗਮ ਨੇ ਰੈਲੀ ਦਾ ਰੂਪ ਧਾਰਨ ਕੀਤਾ। ਇਸ ਵਿਸ਼ਾਲ ਇਕੱਤਰਤਾ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਯੂਥ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਪੁੱਜ ਕੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਸ਼ੁਰੂਆਤ ਮੌਕੇ ਲੋਕ ਗਾਇਕ ਕਾਕਾ ਨੂਰ ਨੇ ਗੀਤ ਗਾ ਕੇ ਸਮਾਂ ਬੰਨ੍ਹਿਆ। ਇਕੱਤਰਤਾ ਨੂੰ ਸੰਬੋਧਨ ਸਮੇਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ‘ਆਪ’ ਸਰਕਾਰ ਦੀ ਕਾਰਜ ਪ੍ਰਣਾਲੀ ਉੱਪਰ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਬਦਲਾਅ ਦੇ ਨਾਂਅ ’ਤੇ ਸੂਬੇ ਦੀ ਸੱਤਾ ਸੰਭਾਲਣ ਵਾਲੀ ‘ਆਪ’ ਸਰਕਾਰ ਦੇ ਰਾਜ ਵਿਚ ਲੀਡਰਾਂ ਨੇ ਝੂਠ ਬੋਲਣ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ ਤੇ ਅੱਜ ਤਰਾਸਦੀ ਹੈ ਕਿ ਜੇਕਰ ਕੋਈ ਸਰਕਾਰ ਦੀਆਂ ਨਾਕਾਮੀਆਂ ਜਾਂ ਨਸ਼ੇ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਉਸ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਹਲਕਾ ਧਰਮਕੋਟ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਇਸ ਹਲਕੇ ਦੇ ਸਹੀ ਅਰਥਾਂ ’ਚ ਕੰਮ ਹੋਏ ਹਨ ਤਾਂ ਉਹ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਵ: ਜਥੇਦਾਰ ਤੋਤਾ ਸਿੰਘ ਵੇਲੇ ਹੋਏ ਤੇ ਹਲਕੇ ਨਾਲੋਂ ਪਛੜਿਆ ਸ਼ਬਦ ਲਾਹ ਸੁੱਟਿਆ। ਅਖੀਰ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਹਲਕਾ ਧਰਮਕੋਟ ਦੇ ਵਿਧਾਇਕ ਵੋਟਾਂ ਵੇਲੇ ਇਹ ਕਹਿੰਦੇ ਸਨ ਕਿ ਹੋਰ ਕੁਝ ਹੋਵੇ ਨਾ ਹੋਵੇ ਧਰਮਕੋਟ ’ਚ ਚਿੱਟਾ ਨਹੀਂ ਵਿਕਣ ਦੇਣਗੇ ਪਰ ਇਸ ਹਲਕੇ ਵਿਚ ਚਿੱਟਾ ਤੇ ਮੈਡੀਕਲ ਨਸ਼ਾ ਸ਼ਰ੍ਹੇਆਮ ਵਧਿਆ ਫੁੱਲਿਆ ਤੇ ਜੇਕਰ ਕਿਸੇ ਨੇ ਆਵਾਜ਼ ਉਠਾਈ ਤਾਂ ਝੂਠੇ ਪਰਚੇ ਪਾ ਕੇ ਆਵਾਜ਼ ਦੱਬਣ ਦੀਆਂ ਕੋਸ਼ਿਸ਼ਾਂ ਹੋਈਆਂ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਮਾਨਸਾ ਘਟਨਾ ਤੋਂ ਇਲਾਵਾ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਸੱਚ ਬੋਲਦੇ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਧੱਕੇ ਹੋ ਰਹੇ ਹਨ, ਕੀ ਲੋਕਾਂ ਨੇ ਇਹੀ ਬਦਲਾਅ ਮੰਗਿਆ ਸੀ। ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਹੁਣ ਸਮਾਂ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਂਦਾ ਜਾਵੇ। ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਬਰਜਿੰਦਰ ਸਿੰਘ ਮੱਖਣ ਬਰਾੜ ਤੇ ਹੋਰਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ’ਚ ਹਰਿੰਦਰ ਸਿੰਘ ਮਹਿਰਾਜ ਯੂਥ ਪ੍ਰਧਾਨ ਲੋਕ ਸਭਾ ਹਲਕਾ ਫਰੀਦਕੋਟ, ਹਰਜੋਤ ਸਿੰਘ ਡੇਮਰੂ ਯੂਥ ਜ਼ਿਲ੍ਹਾ ਪ੍ਰਧਾਨ ਮੋਗਾ (ਸਟੇਜ ਸਕੱਤਰ), ਚਿੱਤਬੀਰ ਸਿੰਘ ਅਬਜ਼ਰਵਰ ਹਲਕਾ ਧਰਮਕੋਟ, ਅਮਰਿੰਦਰ ਸਿੰਘ ਸੈਦੋ, ਦੇਬ ਅਸ਼ੀਸ਼ ਮਲਿਕ, ਪਰਮਿੰਦਰ ਸਿੰਘ ਨਸੀਰੇਵਾਲ ਯੂਥ ਪ੍ਰਧਾਨ ਹਲਕਾ ਧਰਮਕੋਟ, ਕੁਲਵਿੰਦਰ ਸਿੰਘ ਕਿੰਦਾ ਦਾਤੇਵਾਲ, ਰਜਿੰਦਰ ਗੋਰਾ ਜਨੇਰ, ਹਰਮੇਲ ਸਿੰਘ ਰਾਜਪੂਤ ਸ਼ਹਿਰੀ ਪ੍ਰਧਾਨ, ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ, ਯੂਥ ਸ਼ਹਿਰੀ ਪ੍ਰਧਾਨ ਅਮਨ ਗਾਬਾ, ਰਾਕੇਸ਼ ਟੈਣੀ ਮਲਹੋਤਰਾ, ਨਿਸ਼ੂ ਗੁਪਤਾ, ਸਤਨਾਮ ਸਿੰਘ ਸੌਂਦ, ਜਸਵੀਰ ਸਿੰਘ ਸੀਰਾ, ਪ੍ਰਮਾਤਮਾ ਸਿੰਘ ਖੋਸਾ, ਚਰਨਜੀਤ ਸਿੰਘ ਮੂਸੇਵਾਲਾ, ਬਲਜੀਤ ਸਿੰਘ ਕੰਗ, ਗੁਰਮੇਲ ਸਿੰਘ ਸਿੱਧੂ ਧਰਮਕੋਟ, ਨਿਸ਼ਾਨ ਸਿੰਘ ਮੂਸੇਵਾਲਾ, ਸੁਰਜੀਤ ਸਿੰਘ ਲੁਹਾਰਾ, ਪਰਮਜੀਤ ਸਿੰਘ ਜਲਾਲਾਬਾਦ, ਗੁਰਪ੍ਰੀਤ ਹੇਰ ਘਲੋਟੀ, ਬਲਜੀਤ ਸਿੰਘ ਸੋਸ਼ਲ ਮੀਡੀਆ, ਜਗਸੀਰ ਸਿੰਘ ਘਲੋਟੀ, ਜੋਗਿੰਦਰ ਸੰਧੂ ਪੰਜਤੂਰ, ਜਰਨੈਲ ਧਾਲੀਵਾਲ, ਰਮੇਸ਼ ਗੁਲਾਟੀ, ਲਾਡੀ ਮਸਤੇਵਾਲਾ, ਨਾਨਕ ਦਾਤੇਵਾਲ, ਗੁਰਦੇਵ ਸਿੰਘ ਭੋਲਾ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਜਸਵਿੰਦਰ ਸਿੰਘ ਘਾਰੂ, ਗੁਰਭੇਜ ਸਿੰਘ ਕੜਾਹੇਵਾਲਾ, ਅਰਮਿੰਦਰ ਸਿੰਘ ਪੰਜਤੂਰ, ਇਕਬਾਲ ਸਿੰਘ ਇੰਦਰਗੜ੍ਹ, ਜਗਦੀਪ ਸਿੰਘ ਤਾਰੇਵਾਲਾ, ਹੈਪੀ, ਜਗਦੇਵ ਸਿੰਘ ਕਪੂਰੇ, ਗੁਰਪ੍ਰਕਾਸ਼ ਭਿੰਡਰ, ਸੋਨੀ ਧਰਮਕੋਟ, ਡਾ. ਜਤਿੰਦਰ ਸਿੰਘ ਮੰਦਰ, ਭਜਨ ਸੋਢੀ ਖੋਸਾ ਆਦਿ ਤੋਂ ਇਲਾਵਾ ਵੱਖ-ਵੱਖ ਸਰਕਲ ਪ੍ਰਧਾਨ, ਹੋਰ ਅਹੁਦੇਦਾਰ ਤੇ ਹਲਕੇ ਦੇ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ ਜੀਵਨ ਬਾਰੇ ਫਿਲਮ ਦਿਖਾਈ ਅਗਲੀ ਖ਼ਬਰ ਲੋਹਗੜ੍ਹ ਦੀ ਅਗਵਾਈ ’ਚ ਹਜ਼ਾਰਾਂ ਵਰਕਰ ਸੰਗਰੂਰ ਰੈਲੀ ’ਚ ਕਰਨਗੇ ਸ਼ਿਰਕਤ-ਸੋਹਣਾ ਖੇਲਾ ਕਿਹਾ, 4 ਦੀ ਰਾਹੁਲ ਗਾਂਧੀ ਦੀ ਆਮਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।