04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਅਨਮੋਲ ਵੈੱਲਫੇਅਰ ਕਲੱਬ ਨੇ ਭੇਟ ਕੀਤਾ ‘ਮੇਲੇ ਮਈਆ ਦੇ’ ਸਮਾਗਮ ਦਾ ਸੱਦਾ ਪੱਤਰ

ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਰਾਤਿਆਂ ਦੇ ਪਾਵਨ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਕਲੱਬ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਡਾ.

ਅਜੀਤ ਡੈਸਕ 04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਨਰਾਤਿਆਂ ਦੇ ਪਾਵਨ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਕਲੱਬ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਸੱਦਾ ਪੱਤਰ ਭੇਟ ਕਰਕੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸੁਰਿੰਦਰ ਤਾਇਲ ਪਿੰਟੂ, ਸੰਜੀਵ ਅਰੋੜਾ, ਸਕੱਤਰ ਵਿਵੇਕ ਮਜੀਠੀਆ, ਗੌਰਵ ਜਿੰਦਲ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਦੇਸ਼ ਦੇ 2 6 ਸ਼ਕਤੀਪੀਠਾਂ ਅਤੇ ਪ੍ਰਮੁੱਖ ਧਾਰਮਿਕ ਧਾਮਾਂ ਤੋਂ ਪਾਵਨ ਜੋਤਾਂ ਮੋਗਾ ਲਿਆਂਦੀਆਂ ਜਾਣਗੀਆਂ। ਇਨ੍ਹਾਂ ਪਾਵਨ ਜੋਤੀਆਂ ਦੇ ਆਗਮਨ ਸਬੰਧੀ 10 ਅਕਤੂਬਰ ਨੂੰ ਦੁਪਹਿਰ 3 ਵਜੇ ਗੀਤਾ ਭਵਨ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਮੌਕੇ ਵਿਧਾਇਕ ਡਾ. ਅਰੋੜਾ ਨੇ ਕਲੱਬ ਮੈਂਬਰਾਂ ਨੂੰ ਸਮਾਗਮ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸ਼ਹਿਰ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਨਾਲ ਜੋੜਨ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਦੀ ਰਿਟਾਇਰਡ ਰੈਵੇਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋ. ਵਲੋਂ ਬਕਾਏ ਦੇ ਬਿੱਲ ਬਣਾਉਣ ਸਬੰਧੀ 15 ਅਕਤੂਬਰ ਤੱਕ ਆਖ਼ਰੀ ਮੌ... ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਸੰਗਰੂਰ ਰੈਲੀ ’ਚ ਭਰਵੀਂ ਸ਼ਮੂਲੀਅਤ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।