25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅਜੀਤਵਾਲ ਕਾਲਜ ਦੇ ਦੋ ਵਿਦਿਆਰਥੀ ਰੁਜ਼ਗਾਰ ਲਈ ਚੁਣੇ ਗਏ

ਅਜੀਤਵਾਲ, 24 ਅਗਸਤ (ਹਰਦੇਵ ਸਿੰਘ ਮਾਨ)-ਮਾਲਵੇ ਦੀ ਨਾਮਵਰ ਉਚੇਰੀ ਸਿੱਖਿਆ ਦੀ ਵਿੱਦਿਅਕ ਸੰਸਥਾ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਦੇ ਬੀ. ਬੀ.

ਅਜੀਤ ਡੈਸਕ 25-08-2026
ਅਜੀਤਵਾਲ, 24 ਅਗਸਤ (ਹਰਦੇਵ ਸਿੰਘ ਮਾਨ)-ਮਾਲਵੇ ਦੀ ਨਾਮਵਰ ਉਚੇਰੀ ਸਿੱਖਿਆ ਦੀ ਵਿੱਦਿਅਕ ਸੰਸਥਾ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਦੇ ਬੀ.ਬੀ.ਏ. ਵਿਭਾਗ ਦੇ ਦੋ ਵਿਦਿਆਰਥੀਆਂ ਦੀ ਰੁਜ਼ਗਾਰ ਲਈ ਚੋਣ ਹੋਈ, ਜਿਸ ਵਿਚ ਅਮਰਿੰਦਰ ਸਿੰਘ ਨੂੰ ਜਨਤਾ ਸੁਧਾਰ ਬੋਵਾਨੀ ਮਲਟੀਪਰਪਜ਼ ਕੋਆਪਰੇਟਿਵ ਲਿਮਟਿਡ ਕੰਪਨੀ ਦੋਰਾਹਾ (ਲੁਧਿਆਣਾ) ਵਿਚ ਬਤੌਰ ਸੈਕਟਰੀ ਅਤੇ ਜਸਕਰਨ ਸਿੰਘ ਨੂੰ ਬਤੌਰ ਮੈਨੇਜਰ ਵਜੋਂ ਸਿੱਧੂ ਹਸਪਤਾਲ ਦੋਰਾਹਾ (ਲੁਧਿਆਣਾ) ਵਿਚ ਅਹਿਮ ਜ਼ਿੰਮੇਵਾਰੀ ਵਾਲੀਆਂ ਨੌਕਰੀਆਂ ਲਈ ਚੁਣਿਆ ਗਿਆ ਹੈ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਸਾਰੇ ਸਿੱਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਪੂਰੇ ਧਿਆਨ ਨਾਲ ਪੜ੍ਹਾਈ ਕਰਦੇ ਹਾਂ ਤਾਂ ਸਾਡੇ ਵਿਚ ਗਿਆਨ ਪ੍ਰਾਪਤੀ ਲਈ ਵਿਸ਼ੇਸ਼ ਸ਼ਕਤੀ ਪੈਦਾ ਹੋ ਜਾਂਦੀ ਹੈ ਤੇ ਜਦੋਂ ਅਸੀਂ ਆਪਣੇ ਕੰਮ ਨੂੰ ਅਨੁਸ਼ਾਸਿਤ ਵਿਧੀ ਅਤੇ ਵਿਉਂਤਬੰਦੀ ਕਰਕੇ ਇਮਾਨਦਾਰੀ, ਹਿੰਮਤ ਅਤੇ ਤਾਕਤ ਨਾਲ ਮਿਹਨਤ ਕਰਾਂਗੇ ਤਾਂ ਸਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਮੈਡਮ ਅਨੰਤਦੀਪ ਕੌਰ ਨੇ ਕਿਹਾ ਕਿ ਸੱਚੇ ਮਨ ਨਾਲ ਕੀਤੇ ਹਰ ਕੰਮ ਨਾਲ ਮਾਣ-ਸਨਮਾਨ ਅਤੇ ਸਫਲਤਾ ਪ੍ਰਾਪਤ ਹੁੰਦੀ ਹੈ। ਕਾਲਜ ਸਟਾਫ਼ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮਿਹਨਤੀ ਵਿਦਿਆਰਥੀਆਂ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਸਾਡੇ ਹੋਰ ਸੀਨੀਅਰ ਵਿਦਿਆਰਥੀਆਂ ਵਿਚ ਜੋਸ਼ ਆਉਂਦਾ ਹੈ। ਆਹ ਰੁਜ਼ਗਾਰ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਾ ਉੱਤਮ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਜਗਤਾਰ ਸਿੰਘ ਧਾਲੀਵਾਲ ਢੁੱਡੀਕੇ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ ਬਠਿੰਡਾ ਜੇਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।