ਮੋਗਾ, 19 ਜੁਲਾਈ (ਜਸਪਾਲ ਸਿੰਘ ਬੱਬੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ ਵਲੋਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਦਸਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰਹੀ। ਸਫ਼ਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਰਹੀਆਂ ਹੱਕੀ ਅਤੇ ਮੰਗਾਂ ਨੂੰ ਮਨਵਾਉਣ ਲਈ ਮਿਊਂਸੀਪਲ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੈਜਿਸਟਿਕ ਚੌਂਕ ਮੋਗਾ ਵਿਖੇ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਦਾ ਪ੍ਰਗਟਾਵਾਂ ਕੀਤਾ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ ਨੇ ਦੱਸਿਆ ਕਿ ਸਫ਼ਾਈ ਸੇਵਕ ਯੂਨੀਅਨ ਸੰਗਰੂਰ ਦੇ ਆਗੂਆਂ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ ਵਿਚ ਲਿਆ ਜਦ ਕਿ ਇਹ ਸਫ਼ਾਈ ਸੇਵਕ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ। ਪੰਜਾਬ ਸਰਕਾਰ ਦੀ ਇਸ ਕਾਰਗੁਜ਼ਾਰੀ ਦੀ ਸਫ਼ਾਈ ਸੇਵਕ ਯੂਨੀਅਨ ਪੰਜਾਬ ਨਿੰਦਾ ਕਰਦੀ ਹੈ ਅਤੇ ਰੋਸ ਵਜੋਂ ਪੰਜਾਬ ਦੇ ਵਿਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਗਾਂ ਜਲਦ ਮੰਨੀਆਂ ਜਾਣ। ਇਸ ਰੋਸ ਧਰਨੇ ਵਿਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ ਵਾਲਮੀਕੀ ਸਭਾ ਮੋਗਾ ਆਪਣੀ ਟੀਮ ਦੇ ਨਾਲ ਇਸ ਪ੍ਰਦਰਸ਼ਨ ਵਿਚ ਸ਼ਾਮਲ ਰਹੀ ਨੌਜਵਾਨ ਭਾਰਤ ਸਭਾ ਤੋਂ ਜਨਰਲ ਸਕੱਤਰ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੰਜਾਬ ਸਟੂਡੈਂਟ ਯੂਨੀਅਨ ਦੇ ਹਰਪ੍ਰੀਤ ਢੁੱਡੀਕੇ ਨੇ ਵੀ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ, ਜਨਰਲ ਸਕੱਤਰ ਵਿੱਕੀ ਬੋਹਤ, ਚੇਅਰਮੈਨ ਸਿਕੰਦਰ ਗੁੱਲੂ, ਚੀਫ਼ ਸਕੱਤਰ ਨਰੋਤਮ ਬੋਹਤ, ਖ਼ਜ਼ਾਨਚੀ ਜੋਗਿੰਦਰ ਭੁੱਲਰ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ, ਜਨਰਲ ਸਕੱਤਰ ਵਿਸ਼ਵਾਨਾਥ ਜੋਨੀ, ਚੇਅਰਮੈਨ ਰਜਿੰਦਰ ਬੋਹਤ, ਕੈਸ਼ੀਅਰ ਅਜੇ ਪੰਤਮੋਲੀ, ਚੀਫ਼ ਸਕੱਤਰ ਰਵੀ ਸਾਰਵਾਨ, ਸੀਨੀਅਰ ਆਗੂ ਮਦਨ ਲਾਲ ਬੋਹਤ, ਰਿਟਾਇਰਮੈਂਟ ਯੂਨੀਅਨ ਦੇ ਪ੍ਰਧਾਨ ਹਰਕ੍ਰਿਸ਼ਨ ਬੋਹਤ, ਹਰਬੰਸ ਸਾਗਰ, ਸਤਪਾਲ ਅਣਜਾਣ, ਸੰਯੁਕਤ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਚਾਂਵਰੀਆ, ਬੇਲਦਾਰ ਯੂਨੀਅਨ ਦੇ ਜਸਮੇਲ ਸਿੰਘ, ਪ੍ਰਵੀਨ ਕੁਮਾਰ, ਦਫ਼ਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੌਦਾ, ਸੀਵਰੇਜ ਯੂਨੀਅਨ ਦੇ ਮੰਗਤ ਰਾਮ, ਸਤੀਸ਼ ਕੁਮਾਰ, ਜਸਪਾਲ, ਰਾਜ ਕੁਮਾਰ, ਅਸ਼ੋਕ ਪੰਤਮੋਲੀ, ਰਘੁਵੀਰ ਅਨਾਰਿਆ, ਅਜੇ ਚਾਂਵਰੀਆ, ਸੰਦੀਪ ਸੰਗੇਲੀਆ, ਕੁਲਵੰਤ ਰਾਏ, ਵਿਕਾਸ ਪੰਤਮੋਲੀ, ਸੋਨੂੰ ਸਾਵਰੀਆ, ਸੁਰੇਸ਼ ਕਰੋਤੀਆ, ਸੁਰੇਸ਼ ਰਾਜਪੂਤ, ਅਭੀਜੀਤ ਰਾਜਪੂਤ ਸਮੇਤ ਮੁਲਾਜ਼ਮ ਸ਼ਾਮਲ ਸਨ।