06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਪ੍ਰਮੋਸ਼ਨ ਸੈੱਲ ਦੇ ਡਾਇਰੈਕਟਰ ਨਾਲ ਅਹਿਮ ਮੀਟਿੰਗ ਯੋਗ ਸਟੇਸ਼ਨ ਦੇ ਕੇ ਪ੍ਰਮੋਟ ਅਧਿਆਪਕਾਂ ਦੀ ਲਿਸਟ ਜਲਦੀ ਕੀਤੀ ਜਾਵੇਗੀ ਜਾਰੀ

ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜੁਆਇੰਟ ਸਕੱਤਰ ਦਲਜੀਤ ਸਿੰਘ ਸਭਰਵਾਲ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਅਗਵਾਈ ਵਿਚ ਪ੍ਰਮੋਸ਼ਨ ਸੈੱਲ ਦੇ ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ ਨੂੰ ਈ. ਟੀ.

ਅਜੀਤ ਡੈਸਕ 06-11-2026
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜੁਆਇੰਟ ਸਕੱਤਰ ਦਲਜੀਤ ਸਿੰਘ ਸਭਰਵਾਲ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਦੀ ਅਗਵਾਈ ਵਿਚ ਪ੍ਰਮੋਸ਼ਨ ਸੈੱਲ ਦੇ ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ ਨੂੰ ਈ.ਟੀ.ਟੀ. ਤੋਂ ਮਾਸਟਰ ਕੇਡਰ ਵਿਚ ਹੋਈਆਂ ਪ੍ਰਮੋਸ਼ਨਾਂ ਵਿਚ ਅਲਾਟ ਕੀਤੇ ਗਏ ਸਟੇਸ਼ਨਾਂ ਸਬੰਧੀ ਮਿਲੇ। ਜਥੇਬੰਦੀ ਦੇ ਆਗੂਆਂ ਵਲੋਂ ਵਿਸਥਾਰ ਵਿਚ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਨਾਲ ਗੱਲਬਾਤ ਕਰ ਕੇ ਪ੍ਰਮੋਟ ਅਧਿਆਪਕਾਂ ਨੂੰ ਦੂਰ-ਦੁਰਾਡੇ ਸਟੇਸ਼ਨ ਦੇਣ ਦੀ ਗੱਲ ਦਾ ਵਿਰੋਧ ਕਰਦੇ ਹੋਏ ਪਿਤਰੀ ਜ਼ਿਲ੍ਹੇ ਵਿਚ ਐਡਜਸਟਮੈਂਟ ਕਰਨ ਦੀ ਗੱਲ ਰੱਖੀ ਤਾਂ ਜੋ ਕੋਈ ਵੀ ਅਧਿਆਪਕ ਪ੍ਰਮੋਸ਼ਨ ਛੱਡਣ ਵਾਸਤੇ ਮਜਬੂਰ ਨਾ ਹੋਵੇ। ਜਥੇਬੰਦੀ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਕ ਸਟੇਸ਼ਨ ‘ਤੇ ਦੋ-ਦੋ ਐਡਜਸਟਮੈਂਟਾਂ ਵਾਲੇ ਅਧਿਆਪਕਾਂ ਨੂੰ ਵੀ ਉਨ੍ਹਾਂ ਵਲੋਂ ਕੀਤੀ ਗਈ ਮੰਗ ਅਨੁਸਾਰ ਐਡਜਸਟਮੈਂਟਾਂ ਨੂੰ ਦਰੁਸਤ ਕਰ ਕੇ ਉਨ੍ਹਾਂ ਨੂੰ ਯੋਗ ਸਟੇਸ਼ਨ ਦਿੱਤੇ ਜਾਣ ਅਤੇ ਸੀਨੀਅਰਤਾ ਸੂਚੀ ਵਿਚ ਸੀਨੀਅਰ ਅਧਿਆਪਕ ਜੋ ਪ੍ਰਮੋਸ਼ਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਅਧਿਆਪਕਾਂ ਨੂੰ ਵੀ ਜਲਦੀ ਤੋਂ ਜਲਦੀ ਪ੍ਰਮੋਟ ਕਰ ਕੇ ਯੋਗ ਸਟੇਸ਼ਨ ਦੇਣ ਦੀ ਮੰਗ ਰੱਖੀ। ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਵਲੋਂ ਸਾਰੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਮੌਕੇ ‘ਤੇ ਹੀ ਬਹੁਤ ਸਾਰੇ ਅਧਿਆਪਕਾਂ ਦੀਆਂ ਦਿੱਤੀਆਂ ਗਈਆਂ ਐਡਜਸਟਮੈਂਟ ਸਬੰਧੀ ਅਰਜ਼ੀਆਂ ‘ਤੇ ਗ਼ੌਰ ਕਰਦੇ ਹੋਏ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਮਹੇਸ਼ ਕੁਮਾਰ ਨੇ ਉਨ੍ਹਾਂ ਅਧਿਆਪਕਾਂ ਨੂੰ ਯੋਗ ਸਟੇਸ਼ਨ ਲਿਸਟ ਵਿਚ ਦਰਜ ਕਰ ਦਿੱਤੇ ਅਤੇ ਲਿਸਟ ਜਲਦੀ ਤੋਂ ਜਲਦੀ ਕੱਢਣ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ , ਬਲਰਾਜ ਕੋਕਰੀ, ਕਰਮ ਸਿੰਘ ਫ਼ਾਜ਼ਿਲਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੰਤਰ ਰਾਸ਼ਟਰੀ ਬਾਸਕਟਬਾਲ ਗੋਲਡ ਮੈਡਲਿਸਟ ਖਿਡਾਰੀ ਏਕਨੂਰ ਜੌਹਲ ਸਨਮਾਨਿਤ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਰੈਲੀ ਨੇ ਬੰਨ੍ਹਿਆ ਪੰਜਾਬ ’ਚ ਕਾਂਗਰਸ ਸਰਕਾਰ ਆਉਣ ਦਾ ਮੁੱਢ-ਆਹਲੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।