08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼੍ਰੋਮਣੀ ਅਕਾਲੀ (ਬ) ਨੇ ਡਾ. ਰਣਜੀਤ ਸਿੰਘ ਨਸੀਰੇ ਵਾਲਾ ਨੂੰ ਬੀ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 16-07-2026
ਕਿਸ਼ਨਪੁਰਾ ਕਲਾਂ, 15 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪਿੰਡ ਨਸੀਰੇ ਵਾਲਾ ਦੇ ਸਾਬਕਾ ਮੈਂਬਰ ਪੰਚਾਇਤ ਡਾ. ਰਣਜੀਤ ਸਿੰਘ ਸਰਕਲ ਇੰਦਰਗੜ੍ਹ ਦਾ ਬੀ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਆਪਣੀ ਇਸ ਨਿਯੁਕਤੀ ਤੇ ਪ੍ਰਧਾਨ ਰਣਜੀਤ ਸਿੰਘ ਨਸੀਰੇ ਵਾਲਾ ਨੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਸਰਕਲ ਇੰਦਰਗੜ੍ਹ ਦੇ ਪਿੰਡਾਂ ‘ਚੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਲਈ ਕੰਮ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ। ਪ੍ਰਧਾਨ ਰਣਜੀਤ ਸਿੰਘ ਨਸੀਰੇ ਵਾਲਾ ਨਿਯੁਕਤੀ ਤੇ ਪ੍ਰਧਾਨ ਪਰਮਿੰਦਰ ਸਿੰਘ ਭੁੱਲਰ, ਗੁਰਚਰਨ ਸਿੰਘ ਪ੍ਰਧਾਨ, ਬਲਦੇਵ ਸਿੰਘ (ਮੈਂਬਰ) ਸੁਰਜੀਤ ਭੁੱਲਰ, ਤਰਸੇਮ ਸਿੰਘ ਸੰਧਾ, ਹਰਭਜਨ ਸਿੰਘ ਮੈਂਬਰ, ਡਾ. ਗੁਰਪ੍ਰੀਤ ਸਿੰਘ ਕਸ਼ਮੀਰ ਜੋਸਨ, ਨਿੱਕੂ ਪੋਲਟਰੀ ਫਾਰਮ ਸਤਨਾਮ ਸਿੰਘ ਆਦਿ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਬੀ.ਐਡ ਕਾਲਜ ਢੁੱਡੀਕੇ ਵਲੋਂ ਪ੍ਰਾਸਪੈਕਟਸ ਜਾਰੀ ਅਗਲੀ ਖ਼ਬਰ ਦਿ ਲਰਨਿੰਗ ਫ਼ੀਲਡ ਗਲੋਬਲ ਸਕੂਲ ਵਿਚ ਵਿਦਿਆਰਥੀਆਂ ਲਈ ਦੰਦਾਂ ਅਤੇ ਸਿਹਤ ਜਾਂਚ ਕੈਂਪ ਦਾ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।