28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਿੱਧੂ ਪਰਿਵਾਰ ਨੇ ਬੰਬੀਹਾ ਭਾਈ ਬਹੁਮੰਤਵੀ ਸਹਿਕਾਰੀ ਸਭਾ ਨੂੰ ਏਅਰ ਕੰਡੀਸ਼ਨਰ ਦਾਨ ਵਜੋਂ ਭੇਟ

ਅਜੀਤ ਡੈਸਕ 10-07-2026
ਠੱਠੀ ਭਾਈ, 9 ਜਲਾਈ (ਜਗਰੂਪ ਸਿੰਘ ਮਠਾੜੂ)-’ਦਾ ਬੰਬੀਹਾ ਭਾਈ ਬਹੁ-ਮੰਤਵੀ ਸਹਿਕਾਰੀ ਸਭਾ ਲਿਮਟਿਡ ਨੂੰ ਕੁਲਦੀਪ ਕੌਰ ਪਤਨੀ ਸਾਬਕਾ ਸੈਕਟਰੀ ਗੁਰਤੇਜ ਸਿੰਘ ਸਿੱਧੂ ਵਲੋਂ ਏਅਰ ਕੰਡੀਸ਼ਨਰ ਦਾਨ ਵਜੋਂ ਭੇਟ ਕੀਤਾ। ਇਸ ਮੌਕੇ ਮੀਤ ਪ੍ਰਧਾਨ ਜਸਕਰਨ ਸਿੰਘ ਤੇ ਸਰਪੰਚ ਜਗਮੋਹਣ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਲਈ ਵਰਦਾਨ ਇਸ ਸੁਸਾਇਟੀ ਵਿਚ ਗਰਮੀ ਦੇ ਮੌਸਮ ਦੌਰਾਨ ਕੰਮਕਾਜ ਕਰਨ ਵਿਚ ਬੜੀ ਦਿੱਕਤ ਆਉਂਦੀ ਸੀ ਜਿਸ ਨੂੰ ਸਮਝਦਿਆਂ ਇਸ ਪਰਿਵਾਰ ਵਲੋਂ ਇਹ ਸੇਵਾ ਕਰਾਈ ਗਈ ਹੈ। ਇਸ ਸ਼ਲਾਘਾਯੋਗ ਕਾਰਜ ਲਈ ਸੁਸਾਇਟੀ ਦੇ ਮੁਲਾਜ਼ਮਾਂ ਅਤੇ ਸਮੂਹ ਸੁਸਾਇਟੀ ਮੈਂਬਰਾਂ ਵਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ, ਮੀਤ ਪ੍ਰਧਾਨ ਜਸਕਰਨ ਸਿੰਘ, ਸੀਨੀ. ਮੀਤ ਪ੍ਰਧਾਨ ਗੁਰਜੀਤ ਸਿੰਘ, ਜੂਨੀ. ਮੀਤ ਪ੍ਰਧਾਨ ਰਵਿੰਦਰ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ, ਰੂਪ ਸਿੰਘ, ਗੁਰਪ੍ਰੇਮ ਸਿੰਘ (ਸਾਰੇ ਕਾਰਜਕਾਰੀ ਮੈਂਬਰ), ਸੈਕਟਰੀ ਰਮਨਦੀਪ ਸਿੰਘ ਸਿੱਧੂ, ਬਲਵੀਰ ਸਿੰਘ, ਨਿਰਮਲ ਸਿੰਘ ਭਾਈ, ਜੀਵਨਦੀਪ ਸਿੰਘ, ਜਸਦੀਪ ਸਿੰਘ ਸਿੱਧੂ, ਹਰਪ੍ਰੇਮ ਸਿੰਘ ਪੁਲਸ ਮੁਲਾਜ਼ਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਮਾਲ-ਕੇ ਨਜ਼ਦੀਕ ਟਰੈਕਟਰ ਟਰਾਲੀ ਹੋਏ ਹਾਦਸੇ ਦਾ ਸ਼ਿਕਾਰ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਸੂਬਾ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਨਾਲ ਹਲਕਾ ਬਾਘਾ ਪੁਰਾਣਾ ਦੇ ਨਵ-ਨਿਯੁਕਤ ਯੂਥ ਆਗੂਆਂ ਨੇ ਕੀਤੀ ਮੀਟਿੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।