04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੋਟ ਈਸੇ ਖਾਂ ਵਾਰਡ 10 ਤੋਂ 'ਆਪ' ਉਮੀਦਵਾਰ ਸਚਿਨ ਧੀਰ ਨੇ ਕਰਵਾਈ ਨਾਮਜ਼ਦਗੀ

ਅਜੀਤ ਡੈਸਕ 17-05-2026
ਕੋਟ ਈਸੇ ਖਾਂ, 16 ਮਈ (ਗੁਰਮੀਤ ਸਿੰਘ ਖਾਲਸਾ)-ਸ਼ਹਿਰ ਅੰਦਰ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਮੋਹਰੀ ਹੋ ਕੇ ਵਿਚਰਨ ਵਾਲੇ ਆਗੂ ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ ਦੇ ਫਰਜ਼ੰਦ ਸਚਿਨ ਧੀਰ ਵਲੋਂ ਕੋਟ ਈਸੇ ਖਾਂ ਦੇ ਵਾਰਡ ਨੰਬਰ 10 ਜੋ ਚੀਮਾ ਰੋਡ ਅਤੇ ਮੋਗਾ ਰੋਡ ਦੀਆਂ ਹੱਦਾਂ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕੱਲ੍ਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ¢ ਉਨ੍ਹਾਂ ਦੀ ਨਾਮਜ਼ਦਗੀ ਕਰਵਾਉਣ ਸਮੇਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ¢ ਆਪਣੇ ਨਾਮਜ਼ਦਗੀ ਕਰਵਾਉਣ ਉਪਰੰਤ ਸਚਿਨ ਧੀਰ ਨੇ ਕਿਹਾ ਕਿ ਧੀਰ ਪਰਿਵਾਰ ਨੇ ਸਮਾਜ ਸੇਵਾ ਪ੍ਰਤੀ ਜਾਂ ਉਨ੍ਹਾਂ ਕੋਲ ਕਿਸੇ ਵੀ ਕੰਮ ਲਈ ਆਉਣ ਵਾਲੇ ਵਿਅਕਤੀ ਦੀ ਹਮੇਸ਼ਾ ਮੂਹਰੇ ਹੋ ਕੇ ਮਦਦ ਕਰਨਾ ਹਮੇਸ਼ਾ ਆਪਣਾ ਮੁੱਢਲਾ ਫਰਜ਼ ਸਮਝਿਆ ¢ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ¢
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ 'ਚ ਧੱਕੇਸ਼ਾਹੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ-ਵਿਧਾਇਕ ਲਾਡੀ ਢੋਸ ਅਗਲੀ ਖ਼ਬਰ ਕੋਟ ਈਸੇ ਖਾਂ ਵਾਰਡ 13 ਦੇ ਵੱਡੀ ਗਿਣਤੀ 'ਚ ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।