ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼), 4 ਅਗਸਤ - ਈਕੋਟੈਕ 3 ਪੁਲਿਸ ਥਾਣੇ ਦੇ ਇਲਾਕੇ ਅੰਦਰ ਅੱਗ ਬਚਾਅ ਕਾਰਜ ਦੌਰਾਨ ਕੰਧ ਡਿੱਗਣ ਕਾਰਨ ਦੋ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।
ਡੀਸੀਪੀ ਸੈਂਟਰਲ ਨੋਇਡਾ ਸ਼ੈਲੇਂਦਰ ਕੁਮਾਰ ਸਿੰਘ ਦਾ ਕਹਿਣਾ ਹੈ, "ਬੀਤੀ ਰਾਤ ਇਕ ਇਲੈਕਟ੍ਰਾਨਿਕਸ ਚਿੱਪ ਬਣਾਉਣ ਵਾਲੀ ਕੰਪਨੀ ਵਿਚ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਟੀਮਾਂ ਮੌਕੇ 'ਤੇ ਪਹੁੰਚੀਆਂ। ਅੱਗ ਬੁਝਾਉਣ ਦੌਰਾਨ, ਇਮਾਰਤ ਦੀ ਇਕ ਕੰਧ ਅਤੇ ਇਕ ਲੋਹੇ ਦਾ ਬੀਮ ਡਿੱਗ ਗਿਆ, ਜਿਸ ਕਾਰਨ ਫਾਇਰ ਬ੍ਰਿਗੇਡ ਕਰਮਚਾਰੀ ਤੀਰਥਪਾਲ ਸਿੰਘ ਅਤੇ ਰੋਹਿਤ ਯਾਦਵ ਦੀ ਮੌਤ ਹੋ ਗਈ। ਘਟਨਾ ਵਿੱਚ ਫਾਇਰ ਬ੍ਰਿਗੇਡ ਦੇ ਤਿੰਨ ਕਰਮਚਾਰੀ ਜ਼ਖਮੀ ਹੋ ਗਏ।"
ਤਾਜ਼ਾ ਖ਼ਬਰਾਂ
Free
ਯੂ.ਪੀ. - ਅੱਗ ਬਚਾਅ ਕਾਰਜ ਦੌਰਾਨ ਕੰਧ ਡਿੱਗਣ ਕਾਰਨ ਦੋ ਫਾਇਰ ਕਰਮੀਆਂ ਦੀ ਮੌਤ, 3 ਜ਼ਖ਼ਮੀ
ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼), 4 ਅਗਸਤ - ਈਕੋਟੈਕ 3 ਪੁਲਿਸ ਥਾਣੇ ਦੇ ਇਲਾਕੇ ਅੰਦਰ ਅੱਗ ਬਚਾਅ ਕਾਰਜ ਦੌਰਾਨ ਕੰਧ ਡਿੱਗਣ ਕਾਰਨ ਦੋ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮੌਤ...
ਅਜੀਤ ਡੈਸਕ
04-08-2026