07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਭਗਵੰਤ ਸਰਕਾਰ ਪੈਨਸ਼ਨਰਜ਼ ਦੀ ਪੈਨਸ਼ਨ ਸੋਧ 2.59 ਨਾਲ ਕਰਨ ਅਤੇ 18 ਫ਼ੀਸਦੀ ਡੀ.ਏ. ਰਿਲੀਜ਼ ਕਰਨ ਦਾ ਤੁਰੰਤ ਫ਼ੈਸਲਾ ਲਵੇ-ਗਗੜਾ, ਖੁੰਗਰ

ਅਜੀਤ ਡੈਸਕ 10-05-2026
ਮੋਗਾ, 9 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਮੀਟਿੰਗ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਤੇ ਹਰਭਜਨ ਸਿੰਘ ਖੁੰਗਰ ਸੂਬਾ ਜਨਰਲ ਸਕੱਤਰ ਨੇ ਮੀਟਿੰਗ ਵਿਚ ਭਵਿੱਖੀ ਕਾਰਜਾਂ ਦਾ ਏਜੰਡਾ ਰੱਖਿਆ | ਮੀਟਿੰਗ ਵਿਚ ਪੰਜਾਬ ਭਰ ਤੋਂ ਡੇਢ ਦਰਜਨ ਸੂਬਾਈ ਅਹੁਦੇਦਾਰ ਸ਼ਾਮਿਲ ਹੋਏ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 17 ਮਈ ਨੂੰ ਸਾਂਝਾ ਫ਼ਰੰਟ ਦੀ ਜਲੰਧਰ ਕਨਵੈਨਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਇਆ ਜਾਵੇਗਾ ਤੇ ਕਨਵੈਨਸ਼ਨ ਲਈ ਜ਼ਿਲ੍ਹਾ ਵਾਈਜ਼ ਕੋਟੇ ਲਾਏ ਗਏ | ਪੈਨਸ਼ਨਰਜ਼ ਦੀਆਂ ਮੰਗਾਂ ਬਾਰੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਵਲੋਂ 12 ਸੂਤਰੀ ਮੰਗ ਪੱਤਰ ਨੂੰ ਮੀਟਿੰਗ ਵਿਚ ਰੱਖਿਆ ਤੇ ਵਿਚਾਰ ਚਰਚਾ ਉਪਰੰਤ ਪਰਵਾਨ ਕਰ ਲਿਆ ਗਿਆ | ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ 12 ਸੂਤਰੀ ਮੰਗ ਪੱਤਰ 8-9 ਜੂਨ 2026 ਨੂੰ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਵੇਗਾ | ਮੀਟਿੰਗ ਵਿਚ ਰਾਮ ਕਿ੍ਸ਼ਨ ਧਰਮਕੋਟ ਪ੍ਰੈੱਸ ਸਕੱਤਰ, ਮੁਰਾਰੀ ਲਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਮੁਖ਼ਤਿਆਰ ਸਿੰਘ ਡਿਪਟੀ ਵਿੱਤ ਸਕੱਤਰ, ਮੀਤ ਪ੍ਰਧਾਨ ਅਜਮੇਰ ਸਿੰਘ, ਕਰਮ ਸਿੰਘ, ਰੇਸ਼ਮ ਲਾਲ ਰੰਗੀਲਾ, ਸੁਖਵਿੰਦਰ ਸਿੰਘ ਬੱਲ, ਪਿੰ੍ਰਸੀਪਲ ਹਰਦੇਵ ਸਿੰਘ ਬੱਡੂਵਾਲ, ਨਵਤੇਜ ਸਿੰਘ, ਰਜਿੰਦਰ ਸਿੰਘ, ਬਲਦੇਵ ਸਿੰਘ ਭੰਗੂ, ਮਹਿੰਦਰ ਰਾਮ ਫੁਗਲਾਣਾ, ਮਹਿੰਦਰਪਾਲ ਸਭਰਵਾਲ, ਹਰਨੇਕ ਸਿੰਘ, ਜੰਗੀਰ ਸਿੰਘ ਬੱਧਨੀ ਕਲਾਂ, ਹਰਜੀਤ ਸਿੰਘ ਸ਼ਾਮਿਲ ਹੋਏ | ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਪੈਨਸ਼ਨਰਜ਼ ਦੇ 18 ਫ਼ੀਸਦੀ ਡੀ.ਏ. ਰੋਕਣ ਦੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਕੋਰਟ ਵਲੋਂ ਮਿਤੀ 8 ਅਪ੍ਰੈਲ 2026 ਨੂੰ ਪੈਨਸ਼ਨਰਜ਼ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਨੂੰ ਭਗਵੰਤ ਸਰਕਾਰ ਲਾਗੂ ਕਰੇ ਅਤੇ 18 ਫ਼ੀਸਦੀ ਡੀ.ਏ. ਤੁਰੰਤ ਰਿਲੀਜ਼ ਕਰੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਭਜਨ ਸਿੰਘ ਖੁੰਗਰ ਸੂਬਾ ਜਨਰਲ ਸਕੱਤਰ ਨੇ ਮੰਗ ਕੀਤੀ ਕਿ ਆਪ ਦੀ ਭਗਵੰਤ ਸਰਕਾਰ ਪੈਨਸ਼ਨਰਜ਼ 'ਤੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 2.59 ਨੂੰ ਲਾਗੂ ਕਰੇ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਜੁਆਇੰਟ ਪੈਨਸ਼ਨਰਜ਼ ਫ਼ਰੰਟ ਦੇ ਪ੍ਰੋਗਰਾਮਾਂ ਵਿਚ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਪੂਰੀ ਸ਼ਿੱਦਤ ਨਾਲ ਵੱਡੀ ਗਿਣਤੀ ਵਿਚ ਸ਼ਾਮਿਲ ਹੋਵੇਗਾ | ਮੀਟਿੰਗ ਨੂੰ ਮੁਰਾਰੀ ਲਾਲ ਸ਼ਰਮਾ, ਨਵਤੇਜ ਸਿੰਘ, ਰੇਸ਼ਮ ਲਾਲ ਰੰਗੀਲਾ, ਕਰਮ ਸਿੰਘ, ਅਜਮੇਰ ਸਿੰਘ, ਰਾਮ ਕਿ੍ਸ਼ਨ ਧਰਮਕੋਟ, ਮੁਖ਼ਤਿਆਰ ਸਿੰਘ, ਮਹਿੰਦਰ ਰਾਮ ਫੁਗਲਾਣਾ, ਪਿ੍ੰਸੀਪਲ ਹਰਦੇਵ ਸਿੰਘ ਬੱਡੂਵਾਲ, ਬਲਦੇਵ ਸਿੰਘ ਭੰਗੂ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਮਿਸ਼ਨ 2027 ਤਹਿਤ ਕਾਂਗਰਸੀ ਆਗੂ ਅਰਸ਼ ਜੋਤ ਸੇਖੋਂ ਗਗੜਾ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਭਰਵੀਂ ਬੈਠਕ ਅਗਲੀ ਖ਼ਬਰ ਸ਼ਹਿਰ ਦੇ ਸੁੰਦਰੀਕਰਨ ਦੇ ਨਾਂਅ 'ਤੇ ਝੋਕਿਆ ਜਾ ਰਿਹਾ ਕਰੋੜਾਂ ਦਾ ਬਜਟ-ਅਜੇ ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।