06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ

ਬਾਘਾ ਪੁਰਾਣਾ, 6 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਦੇ ਮੁਸਲਿਮ ਭਲਾਈ ਬੋਰਡ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੂੰ ਜ਼ਿਲ੍ਹਾ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਸਫ਼ ਵੈਰੋਕੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਾਨ ਸਰਕਾਰ ਨੇ ਵਲੋਂ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਲਕਾ ਬਾਘਾ ਪੁਰਾਣਾ ਵਿਖੇ ਜਮਾਲ ਮੁਹੰਮਦ ਕਾਲੇਕੇ ਮੁਸਲਿਮ ਭਲਾਈ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਅਜੀਤ ਡੈਸਕ 07-08-2026
ਬਾਘਾ ਪੁਰਾਣਾ, 6 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ ਦੇ ਮੁਸਲਿਮ ਭਲਾਈ ਬੋਰਡ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੂੰ ਜ਼ਿਲ੍ਹਾ ਲੁਧਿਆਣਾ ਦੇ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਸਫ਼ ਵੈਰੋਕੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਾਨ ਸਰਕਾਰ ਨੇ ਵਲੋਂ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਲਕਾ ਬਾਘਾ ਪੁਰਾਣਾ ਵਿਖੇ ਜਮਾਲ ਮੁਹੰਮਦ ਕਾਲੇਕੇ ਮੁਸਲਿਮ ਭਲਾਈ ਬੋਰਡ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਨੂੰ ਧਿਆਨ ‘ਚ ਰੱਖਦੇ ਹੋਏ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਮੌਕੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਖ਼ੁਸ਼ੀ ਪ੍ਰਗਟ ਕਰਦੇ ਅਤੇ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਇੰਨੀ ਵੱਡੀ ਸ਼ਖ਼ਸੀਅਤ ਵਲੋਂ ਮੈਨੂੰ ਸਨਮਾਨਿਤ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸ਼ਾਹੀ ਇਮਾਮ ਪੰਜਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਸਿਰਫ਼ ਭਾਰਤ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਮੁਸਲਮਾਨਾਂ ਦੀ ਸ਼ਾਨ ਹਨ। ਇਸ ਮੌਕੇ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ ਨੇ ਕਿਹਾ ਕਿ ਸ਼ਾਹੀ ਇਮਾਮ ਪੰਜਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਜਿਸ ਤਰ੍ਹਾਂ ਹੜ ਪੀੜਤਾਂ ਦੀ ਖ਼ੁਦ ਹੜ੍ਹ ਵਾਲੀ ਪਾਣੀ ‘ਚ ਉਤਰਕੇ ਮਦਦ ਕੀਤੀ ਉਹ ਬਾਕਮਾਲ ਸੀ, ਜਿਸ ਨਾਲ ਸਾਰੇ ਮੁਸਲਿਮ ਭਾਈਚਾਰੇ ਦਾ ਸਿਰ ਮਾਨ ਨਾਲ ਉੱਚਾ ਹੋਇਆ। ਜਮਾਲ ਮੁਹੰਮਦ ਕਾਲੇਕੇ ਨੇ ਕਿਹਾ ਕਿ ਮੈਂ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਅਤੇ ਮਿਸ਼ਨ 2027 ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ, ਮਿਹਨਤ ਅਤੇ ਪੂਰੀ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਾਂਗਾ। ਇਸ ਮੌਕੇ ਮੁਹੰਮਦ ਇਕਬਾਲ ਲੰਡੇ, ਡਾ. ਅਕਬਰ ਚੜਿੱਕ, ਬੀਰਬਲ ਰਣਸੀਂਹ ਕਲਾਂ, ਇਕਬਾਲ ਦੀਨ ਕਾਲੇਕੇ, ਯੂਸਫ਼ ਵੈਰੋਕੇ, ਪ੍ਰਵੇਜ਼ ਖਾਨ ਭੱਟੀ ਸਮਾਲਸਰ, ਸਾਹਿਬ ਦੀਨ ਰਾਊਕੇ, ਮੁਹੰਮਦ ਅਨਵਰ ਜੁਗਨੂੰ ਸੰਗਤਪੁਰਾ, ਸ਼ਰੀਫ਼ ਮੁਹੰਮਦ ਸਵਰਨਾ ਕਾਲੇਕੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲ ’ਚ ਡਾਇਰੀਆ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਦਸਮੇਸ਼ ਪਾਰਕ ਮੋਗਾ ਵਿਖੇ ਹੋਈ ਅੱਜ ਚੰਡੀਗੜ੍ਹ ਮਹਾਂ ਰੈਲੀ ’ਚ ਗੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।