23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਵਫ਼ਦ ਐਸ.ਐਮ.ਓ. ਡਰੋਲੀ ਭਾਈ ਨੂੰ ਮਿਲਿਆ <br/>

ਅਜੀਤ ਡੈਸਕ 01-04-2026
ਮੋਗਾ, 31 ਮਾਰਚ (ਸੁਰਿੰਦਰਪਾਲ ਸਿੰਘ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਵਫ਼ਦ ਚਮਕੌਰ ਸਿੰਘ ਸਰਾਂ ਦੀ ਅਗਵਾਈ ਹੇਠ ਕਾਰਜਕਾਰੀ ਐਸ.ਐਮ.ਓ. ਡਰੋਲੀ ਭਾਈ ਡਾ. ਸੁਖਮਨਦੀਪ ਕੌਰ ਨੂੰ ਮਿਲਿਆ | ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਸਾਲ 2016 ਦੌਰਾਨ ਵਧੀ ਹੋਈ ਤਨਖ਼ਾਹ ਦੇ ਬਕਾਏ, ਜਿਸ ਦੀ ਅਦਾਇਗੀ ਅਪ੍ਰੈਲ 2026 ਤੋਂ ਮਾਰਚ 2027 ਤੱਕ 12 ਕਿਸ਼ਤਾਂ ਵਿਚ ਕੀਤੀ ਜਾਣੀ ਹੈ, ਸੋਧੀ ਹੋਈ ਲੀਵ ਇਨਕੇਸ਼ਮੈਂਟ ਦੀ ਤੀਜੀ ਤੇ ਚੌਥੀ ਕਿਸ਼ਤ ਜਿਸ ਦੀ ਅਦਾਇਗੀ ਅਪ੍ਰੈਲ 2026 ਤੇ ਅਕਤੂਬਰ 2026 ਨੂੰ ਮਿਲਣਯੋਗ ਹੈ, ਦੀ ਅਦਾਇਗੀ ਸਮੇਂ ਸਿਰ ਕਰਨ ਵਾਰੇ, ਅਮਰਜੀਤ ਕੌਰ ਐਲ.ਐਚ.ਵੀ. ਦਾ ਪੈਨਸ਼ਨ ਰਿਵੀਜ਼ਨ ਦਾ ਕੇਸ ਏ.ਜੀ. ਪੰਜਾਬ ਨੂੰ ਭੇਜਣ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ | ਇਸ ਸਮੇਂ ਦਫ਼ਤਰੀ ਅਮਲਾ ਵੀ ਹਾਜ਼ਰ ਹੋਇਆ | ਡਾ. ਸੁਖਮਨਦੀਪ ਕੌਰ ਵਲੋਂ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਗਈ ਤੇ ਉਨ੍ਹਾਂ ਵਫ਼ਦ ਨੂੰ ਯਕੀਨ ਦੁਆਇਆ ਕਿ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਸਮੇਂ ਸਿਰ ਜਲਦੀ ਕੀਤਾ ਜਾਵੇਗਾ | ਮੀਟਿੰਗ 'ਚ ਬਲਵਿੰਦਰ ਗਿੱਲ, ਪ੍ਰੇਮ ਕਟਾਰੀਆ, ਅਮਰਜੀਤ ਮਹੇਸ਼ਰੀ, ਅਮਰਜੀਤ ਕੌਰ ਐਲ.ਐਚ.ਵੀ. ਹਾਜ਼ਰ ਹੋਏ |

ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦਾ ਵਫ਼ਦ ਸ.ਸ.ਸ.ਸ. (ਲੜਕੇ) ਵਾਈਸ ਪਿ੍ੰਸੀਪਲ ਨੂੰ ਮਿਲਿਆ <br/> ਅਗਲੀ ਖ਼ਬਰ ਸ੍ਰੀ ਸ਼ਿਆਮ ਪਰਿਵਾਰ ਵਲੋਂ ਦੁਆਦਸ਼ੀ 'ਤੇ ਸ਼ਹੀਦੀ ਪਾਰਕ ਵਿਖੇ ਭਗਵਾਨ ਸ਼ਿਆਮ ਲਈ ਸੰਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।