23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪੈਨਸ਼ਨਰ ਐਸੋਸੀਏਸ਼ਨ ਦਾ ਵਫ਼ਦ ਸ.ਸ.ਸ.ਸ. (ਲੜਕੇ) ਵਾਈਸ ਪਿ੍ੰਸੀਪਲ ਨੂੰ ਮਿਲਿਆ <br/>

ਅਜੀਤ ਡੈਸਕ 01-04-2026
ਬਾਘਾ ਪੁਰਾਣਾ, 31 ਮਾਰਚ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਵਾਈਸ ਪਿ੍ੰਸੀਪਲ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਬਾਘਾ ਪੁਰਾਣਾ ਨੂੰ ਮਿਲਿਆ | ਵਫ਼ਦ 'ਚ ਸਬ ਡਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਸੰਘਾ, ਸਕੱਤਰ ਅਮਰਜੀਤ ਸਿੰਘ ਮਾਣੰੂਕੇ, ਵਿਤ ਸਕੱਤਰ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਕੰਡਾ, ਬਲਵਿੰਦਰ ਸਿੰਘ ਸੇਖਾ ਕਲਾਂ, ਹਰਜੀਤ ਸਿੰਘ ਬਰਾੜ, ਸੁਰਜਾ ਰਾਮ, ਰਾਮਵਰਨ, ਜਗਰਾਜ ਸਿੰਘ ਮਾਣੰੂਕੇ, ਫਿਜ਼ੀਕਲ ਐਜੂ ਰਿਟਾਇਰਡ ਲੈਕ: ਨਿਰਮਲਾ ਦੇਵੀ, ਜੁਗਿੰਦਰ ਕੌਰ, ਬਖ਼ਸ਼ੀਸ਼ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ ਸੇਖਾ ਕਲਾ ਤੇ ਬਲਦੇਵ ਸਿੰਘ ਹਾਜ਼ਰ ਹੋਏ | ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਵਫ਼ਦ ਨੇ 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਪੈਨਸ਼ਨਰਾਂ ਦੇ 30 ਜੂਨ 2021 ਦੇ ਛੇਵੇਂ ਪੇ ਕਮਿਸ਼ਨ ਦੇ ਬਕਾਏ ਸਮੇਂ ਸਿਰ ਕਢਵਾਉਣ, ਮੈਡੀਕਲ ਬਿੱਲਾਂ ਤੇ ਲੱਗੇ ਇਤਰਾਜ਼ ਦੂਰ ਕਰਨ, ਮੈਡੀਕਲ ਬਿੱਲਾਂ ਦੀ ਅਦਾਇਗੀ ਲਈ ਬਜਟ ਦਾ ਪ੍ਰਬੰਧ ਕਰਨ ਤੇ ਸਕੂਲ 'ਚੋਂ ਸੇਵਾ ਮੁਕਤ ਅਧਿਆਪਕਾਂ/ਲੈਕਚਰਾਰਾਂ ਤੇ ਹੋਰ ਕਰਮਚਾਰੀਆਂ ਤੇ ਫੈਮਲੀ ਪੈਨਸ਼ਨਰਾਂ, ਸਦੀਂਵੀ ਵਿਛੋੜਾ ਦੇ ਗਏ ਮੁਲਾਜ਼ਮਾਂ ਦੇ ਵਾਰਸਾਂ ਨੂੰ ਸਕੂਲ ਵਿਚ ਆਉਣ 'ਤੇ ਬਣਦਾ ਮਾਨ ਸਨਮਾਨ ਦੇਣ ਲਈ ਵਿਚਾਰ ਚਰਚਾ ਕੀਤੀ ਗਈ | ਵਾਈਸ ਪਿ੍ੰਸੀਪਲ ਜਗਸੀਰ ਸਿੰਘ ਨੇ ਵਫ਼ਦ ਨੂੰ ਉਨ੍ਹਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ | ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਵਫ਼ਦ ਵਿਚ ਸ਼ਾਮਲ ਆਗੂਆਂ ਦਾ ਧੰਨਵਾਦ ਕਰਦਿਆਂ 4 ਅਪ੍ਰੈਲ ਨੂੰ 10 ਵਜੇ ਨਗਰ ਕਮੇਟੀ ਬਾਘਾ ਪੁਰਾਣਾ ਦੇ ਦਫ਼ਤਰ ਵਿਚ ਮਹੀਨਾਵਾਰ ਹੋਣ ਵਾਲੀ ਮੀਟਿੰਗ ਵਿਚ ਪੈਨਸ਼ਨਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ, ਬੀ.ਪੀ.ਈ.ਓ. ਦਫ਼ਤਰ ਅਤੇ ਹੋਰ ਮਹਿਕਮਿਆਂ ਦੇ ਡੀ.ਡੀ ਓਜ ਤੋਂ ਛੇਵੇਂ ਪੇ-ਕਮਿਸ਼ਨ ਦੇ ਬਕਾਏ ਲੈਣ ਲਈ ਆਪਣੀਆਂ ਅਰਜ਼ੀਆਂ ਤੇ ਘੋਸ਼ਣਾ ਪੱਤਰ ਭਰ ਕੇ ਲਿਆਉਣ ਲਈ ਕਿਹਾ |

ਪਿਛਲੀ ਖ਼ਬਰ ਸੁਖਬੀਰ ਨੇ ਹਲਕਾ ਧਰਮਕੋਟ ਨੂੰ ਕਦੇ ਵੀ ਲਾਵਾਰਸ ਨਹੀਂ ਛੱਡਿਆ-ਡੱਲਾ <br/> ਅਗਲੀ ਖ਼ਬਰ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਵਫ਼ਦ ਐਸ.ਐਮ.ਓ. ਡਰੋਲੀ ਭਾਈ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।