ਮੋਗਾ, 31 ਮਾਰਚ (ਸੁਰਿੰਦਰਪਾਲ ਸਿੰਘ)-ਦੁਆਦਸ਼ੀ ਦੇ ਸ਼ੁੱਭ ਮੌਕੇ 'ਤੇ ਸ੍ਰੀ ਸ਼ਿਆਮ ਪਰਿਵਾਰ ਵਲੋਂ ਸ਼ਹਿਰ ਦੇ ਸ਼ਹੀਦੀ ਪਾਰਕ ਵਿਖੇ ਖਾਟੂ ਦੇ ਭਗਵਾਨ ਸ਼ਿਆਮ ਨੂੰ ਸਮਰਪਿਤ ਸੰਕੀਰਤਨ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਪੰਡਤ ਹਰੀ ਓਮ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸ਼ਿਆਮ ਪਰਿਵਾਰ ਦੇ ਅਹੁਦੇਦਾਰਾਂ ਦੁਆਰਾ ਸ਼ਿਆਮ ਬਾਬਾ ਦੀ ਪਵਿੱਤਰ ਜੋਤੀ ਜਗਾਉਣ ਨਾਲ ਹੋਈ | ਇਸ ਮੌਕੇ ਅਨਮੋਲ ਜਾਗਰਣ ਪਾਰਟੀ ਦੇ ਮੈਂਬਰ ਭਗਤ ਗਾਇਕ ਧਰਮਿੰਦਰ ਸ਼ਰਮਾ ਤੇ ਅਨਮੋਲ ਸ਼ਰਮਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਭਗਵਾਨ ਸ਼ਿਆਮ ਦੀ ਉਸਤਤ 'ਚ ਇਕ ਭਜਨ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਗਾਇਕ ਧਰਮਿੰਦਰ ਸ਼ਰਮਾ ਨੇ ਵੱਖ-ਵੱਖ ਭਗਤੀ ਗੀਤਾਂ ਦੀ ਆਪਣੀ ਰੂਹਾਨੀ ਪੇਸ਼ਕਾਰੀ ਨਾਲ ਸ਼ਰਧਾਲੂਆਂ ਨੂੰ ਮੋਹਿਤ ਕੀਤਾ | ਇਸ ਮੌਕੇ ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਰਮਨ ਸੂਦ, ਰਾਜੂ ਨਾਰੰਗ, ਅਕਸ਼ੈ ਗੁਲਾਟੀ, ਅਨਮੋਲ ਸ਼ਰਮਾ, ਧਰਮਿੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪਿ੍ੰਸ ਅਰੋੜਾ, ਅਵਿਨਾਸ਼ ਗੁਪਤਾ, ਸੋਨੂੰ ਕੁਮਾਰ, ਮਨਜੀਤ ਛਾਬੜਾ ਆਦਿ ਹਾਜ਼ਰ ਸਨ |