22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਦੋਦਾ ਵਾਸੀਆਂ ਵਲੋਂ ਖ਼ੇਡ ਮੈਦਾਨ ਉੱਚਾ ਕਰਨ ਲਈ ਭਰਤ ਪਾਉਣ ਦੀ ਸ਼ੁਰੂਆਤ

ਅਜੀਤ ਡੈਸਕ 27-03-2026
ਦੋਦਾ, 26 ਮਾਰਚ (ਰਵੀਪਾਲ)-ਨਵੀਂ ਤੇ ਪੁਰਾਣੀ ਪੰਚਾਇਤ ਵਲੋਂ ਪਿੰਡ ਦੇ ਖੇਡ ਮੈਦਾਨ ਨੂੰ ਉੱਚਾ ਕਰਨ ਲਈ ਸਮੂਹ ਨਗਰ ਦੇ ਸਹਿਯੋਗ ਨਾਲ ਮਿੱਟੀ ਪਾਈ ਜਾ ਰਹੀ ਹੈ, ਜਿਸ ਦਾ ਜਾਇਜ਼ਾ ਲੈਣ ਲਈ ਸੰਦੀਪ ਸਿੰਘ ਸੰਨੀ ਢਿੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਪਹੁੰਚੇ | ਸੰਨੀ ਢਿੱਲੋਂ ਨੇ ਨੌਜਵਾਨਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ | ਸਾਬਕਾ ਸਰਪੰਚ ਗੁਲਾਬ ਸਿੰਘ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਜਲੰਧਰ ਸਿੰਘ ਮੈਂਬਰ, ਸਿਕੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਕਿ ਖਿਡਾਰੀਆਂ ਦਾ ਖੇਡ ਮੈਦਾਨ ਨੀਵਾਂ ਹੋਣ ਕਰਕੇ ਬਾਰਿਸ਼ਾਂ 'ਚ ਪਾਣੀ ਭਰ ਜਾਂਦਾ ਸੀ, ਜਿਸ ਕਰਕੇ ਮਹੀਨਾ ਭਰ ਖਿਡਾਰੀ ਪ੍ਰੇਸ਼ਾਨ ਰਹਿੰਦੇ ਸਨ | ਇਸ ਲਈ ਪੰਜਾਬ ਸਰਕਾਰ ਦੇ ਉੱਦਮ ਨਾਲ ਖੇਡ ਮੈਦਾਨ ਦੇ ਵਿਕਾਸ ਲਈ ਗਰਾਂਟ ਜਾਰੀ ਕੀਤੀ ਗਈ ਹੈ, ਤੋਂ ਇਲਾਵਾ ਮੈਦਾਨ ਨੂੰ ਹੋਰ ਉੱਚਾਕਰਨ ਲਈ ਨਵੀਂ ਤੇ ਪੁਰਾਣੀ ਪੰਚਾਇਤ ਦੇ ਮੁਹਤਬਰਾਂ ਨੇ ਇਸ ਕਾਰਜ ਨੂੰ ਫਤਿਹ ਕਰਨ ਲਈ ਪਿੰਡ ਵਾਸੀਆਂ ਦੇ ਟਰੈਕਟਰ-ਟਰਾਲੀਆ ਨਾਲ ਭਰਤ ਦਾ ਕਾਰਜ ਜ਼ੋਰਾਂ ਨਾਲ ਚੱਲ ਰਿਹਾ ਹੈ | ਇਸ ਮੌਕੇ ਸਰਪੰਚ ਭਾਗ ਸਿੰਘ, ਸਰਦੂਲ ਸਿੰਘ ਮੈਂਬਰ, ਚਮਕੌਰ ਸਿੰਘ ਬਰਾੜ, ਪ੍ਰਮਿੰਦਰ ਸਿੰਘ ਗੱਗੂ, ਬੱਬੀ ਸਿੱਖ, ਬਲਕਰਨ ਬਰਾੜ, ਗਿੰਦੀ ਬਰਾੜ, ਅਮਨਾ, ਨਾਟਾ ਬਰਾੜ, ਵਿੱਕੀ ਮਸੌਣ, ਗੁਰੀ, ਵਿਜੇਪਾਲ ਸਿੰਘ, ਲੱਖੀ ਖਾਲਸਾ, ਕਰਨ ਬਰਾੜ, ਗਗਨ ਬਰਾੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡਾਂ 'ਤੇ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਦੇ ਐਨ.ਸੀ. ਸੀ. ਵਿਭਾਗ ਵਲੋਂ ਪ੍ਰਸਾਰ ਭਾਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।