22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਦਾਰਥਵਾਦੀ ਵਿਚਾਰ ਮੰਚ ਵਲੋਂ ਮਾਰਕਸਵਾਦ ਵਿਸ਼ੇ 'ਤੇ ਤਿੰਨ ਰੋਜ਼ਾ ਵਿਚਾਰ ਗੋਸ਼ਟੀ ਦਾ ਆਗਾਜ਼ <br/>

ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪਦਾਰਥਵਾਦ ਵਿਚਾਰ ਮੰਚ ਵਲੋਂ ਕਰਵਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਡਾ. ਇੰਦਰਵੀਰ ਗਿੱਲ | ਤਸਵੀਰ: ਹਰਜੀਤ ਸਿੰਘ <br/> 27-03-2026
ਮੋਗਾ, 26 ਮਾਰਚ (ਸੁਰਿੰਦਰਪਾਲ ਸਿੰਘ)-ਅੱਜ ਇੱਥੇ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪਦਾਰਥਵਾਦ ਵਿਚਾਰ ਮੰਚ ਵਲੋਂ ਮਾਰਕਸਵਾਦ ਵਿਸ਼ੇ 'ਤੇ ਵਿਸ਼ੇਸ਼ ਵਿਚਾਰ ਗੋਸ਼ਟੀ ਕੀਤੀ ਗਈ ਜਿਸ ਵਿਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਤੇ ਬੁੱਧੀਜੀਵੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਤਿੰਨ ਰੋਜ਼ਾ ਇਸ ਮਾਰਕਸਵਾਦੀ ਵਿਚਾਰ ਗੋਸ਼ਟੀ ਦਾ ਉਦਘਾਟਨ ਮੰਚ ਦੇ ਪ੍ਰਧਾਨ ਡਾ. ਇੰਦਰਵੀਰ ਗਿੱਲ ਨੇ ਕੀਤਾ | ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਬੁੱਧੀਜੀਵੀਆਂ ਤੇ ਵਿਦਿਆਰਥੀਆਂ ਦੇ ਸਾਹਮਣੇ ਇਕ ਗੰਭੀਰ ਸੰਕਟ ਨਜ਼ਰ ਆ ਰਿਹਾ ਹੈ | ਇਸ ਸੰਕਟ ਨੂੰ ਸਮਝਣ ਤੇ ਸਮਾਜਿਕ ਆਰਥਿਕ ਸਮੱਸਿਆਵਾਂ ਦੇ ਹੱਲ ਲਈ ਮਾਰਕਸਵਾਦੀ ਫ਼ਲਸਫ਼ੇ ਬਾਰੇ ਸਪਸ਼ਟਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੀ ਵਿਚਾਰ ਗੋਸ਼ਟੀ ਵਿਚਾਰ ਧਾਰਾ 'ਚ ਸਪੱਸ਼ਟਤਾ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ | ਇਸ ਵਿਚਾਰ ਗੋਸ਼ਟੀ ਨੂੰ ਮਾਰਕਸਵਾਦੀ ਚਿੰਤਕ ਕਾਮਰੇਡ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ | ਇਸ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਕਾਮਰੇਡ ਇੰਦਰਬੀਰ ਗਿੱਲ ਨੇ ਕੀਤੀ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਅੱਜ ਜਦੋਂ ਦੁਨੀਆ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਬਦਲ ਗਈ ਹੈ ਅਤੇ ਏ.ਆਈ. ਨੇ ਪੈਦਾਵਾਰ ਸਮੇਤ ਹਰ ਖੇਤਰ ਵਿਚ ਬਹੁਤ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਹਨ ਜਿਸ ਨਾਲ ਕਿਰਤੀਆਂ ਕੋਲੋਂ ਰੁਜ਼ਗਾਰ ਖੁੱਸ ਰਿਹਾ ਹੈ | ਇਨ੍ਹਾਂ ਹਾਲਾਤਾਂ ਵਿਚ ਮਾਰਕਸਵਾਦ ਅੱਜ ਵੀ ਕਿਰਤੀ ਜਮਾਤ ਦਾ ਰਾਹ ਦਸੇਰਾ ਹੈ | ਕਾਮਰੇਡ ਆਗੂ ਨੇ ਕਿਹਾ ਕਿ ਮਾਰਕਸਵਾਦੀ ਸਿਧਾਂਤ ਦੇ ਅਮਲ ਦਾ ਤਜਰਬਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਸਫਲਤਾ ਪੂਰਵਕ ਕੀਤਾ ਜਾ ਚੁੱਕਿਆ ਰਿਹਾ ਹੈ ਤੇ ਜਾਰੀ ਹੈ | ਉਨ੍ਹਾਂ ਕਿਹਾ ਕਿ ਦੁਨੀਆ ਵਿਚ ਮੌਜੂਦਾ ਸਰਮਾਏਦਾਰੀ ਪ੍ਰਬੰਧ ਦੇ ਵਿਕਾਸ ਦੀ ਪ੍ਰਤੀਸ਼ਤਤਾ ਘਟਦੀ ਦਰ ਵਾਲੀ ਹੋ ਰਹੀ ਹੈ ਜਿਸ ਦਾ ਮਤਲਬ ਹੈ ਮਾਰਕਸਵਾਦ ਦੀ ਭਵਿੱਖਬਾਣੀ ਕਿ ਸਰਮਾਏਦਾਰੀ ਦਾ ਵਿਕਾਸ ਇਕ ਸਟੇਜ 'ਤੇ ਜਾ ਕੇ ਰੁਕ ਜਾਵੇਗਾ ਅਤੇ ਕਿਰਤੀਆਂ ਦੀ ਜਿੱਤ ਹੋਵੇਗੀ | ਇਸ ਸਮੇਂ ਚਰਨਜੀਤ ਛਾਂਗਾਰਾਏ, ਕਰਮਵੀਰ ਬੱਧਨੀ, ਸਰਦੂਲ ਸਿੰਘ ਰਾਜਸਥਾਨ, ਸਵਰਨ ਖੋਸਾ, ਸੁਖਵਿੰਦਰ, ਕੁਲਦੀਪ ਭੋਲਾ ਅਤੇ ਰਾਹੁਲ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਹਰਪ੍ਰੀਤ ਸਿੰਘ ਬਰਾੜ ਦੇ ਅਕਾਲ ਚਲਾਣੇ 'ਤੇ ਰਾਜੇਆਣਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਵਤਾਰ ਸਿੰਘ ਹੈਨਰੀ <br... ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਨਾਲ ਦਿੱਲੀ ਕਾਨਵੈਂਟ ਸਕੂਲ ਦਾ ਨਵਾਂ ਸੈਸ਼ਨ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।