19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ

ਅਜੀਤ ਡੈਸਕ 31-01-2026
ਬਾਘਾ ਪੁਰਾਣਾ, 30 ਜਨਵਰੀ (ਟਿੰਕੂ ਕਾਠਪਾਲ)-ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਪਿੰਡ ਰਾਜੇਆਣਾ ਵਿਖੇ ਗੁਰਦੁਆਰਾ ਬਾਬਾ ਭਾਈ ਫ਼ੱਤਾ ਦੇ ਅੰਦਰਲੇ ਅਸਥਾਨ 'ਤੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ ਵੀ ਹਾਜ਼ਰ ਹੋਏ | ਮੀਟਿੰਗ ਦੌਰਾਨ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਅਤੇ ਬਲਾਕ ਸਕੱਤਰ ਲਖਵੀਰ ਸਿੰਘ ਰੋਡੇ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਆਖਿਆ ਕਿ ਅੱਜ ਦੀ ਮੀਟਿੰਗ ਜਥੇਬੰਦੀ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਹਰੇਕ ਸਾਲ ਦੀ ਤਰ੍ਹਾਂ ਜੋ ਜਥੇਬੰਦੀ ਦੇ ਵਿਧਾਨ ਨਾਮੇ ਮੁਤਾਬਿਕ ਜਥੇਬੰਦੀ ਦੇ ਵਿਸਥਾਰ ਲਈ ਪਿੰਡ ਇਕਾਈਆਂ 'ਚ ਮੈਂਬਰਸ਼ਿਪ ਮੁਹਿੰਮ ਲਾਗੂ ਕੀਤੀ ਜਾਂਦੀ ਹੈ, ਉਪਰੰਤ ਪਿੰਡ ਇਕਾਈਆਂ ਦੇ ਨਵੇਂ ਸਿਰਿਓਾ ਚੋਣ ਕਰਕੇ ਨਵੀਨੀਕਰਨ ਕੀਤਾ ਜਾਂਦਾ ਹੈ | ਪਿੰਡ ਇਕਾਈਆਂ ਦੀ ਚੋਣ ਮੁਕੰਮਲ ਕਰਕੇ ਬਲਾਕ ਦਾ ਡੈਲੀਗੇਟ ਇਜਲਾਸ ਕੀਤਾ ਜਾਂਦਾ ਹੈ | ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ ਨੇ ਆਖਿਆ ਕਿ ਪਿਛਲੇ ਸਮੇਂ ਤੋਂ ਜਥੇਬੰਦੀ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜੇ ਗਏ ਹਨ | ਸਹਿ ਸਕੱਤਰ ਬਲਜੀਤ ਸਿੰਘ ਲੰਡੇ ਨੇ ਆਖਿਆ ਕਿ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਬਲਾਕ 'ਚ ਪਿੰਡ ਇਕਾਈਆਂ ਦੀ ਮੈਂਬਰਸ਼ਿਪ ਮੁਕੰਮਲ ਕਰ ਕੇ ਪਿੰਡ ਇਕਾਈਆਂ ਦੀ ਚੋਣ ਕੀਤੀ ਜਾਵੇਗੀ, ਉਸ ਤੋਂ ਬਾਅਦ ਬਲਾਕ ਦਾ ਡੈਲੀਗੇਟ ਇਜਲਾਸ ਫਰਵਰੀ ਦੇ ਤੀਜੇ ਹਫ਼ਤੇ ਤੱਕ ਮੁਕੰਮਲ ਕਰ ਲਿਆ ਜਾਵੇਗਾ | ਆਉਣ ਵਾਲੇ ਸਮੇਂ ਵਿਚ ਨਵੇਂ ਪਿੰਡਾਂ ਵਿਚ ਕਿਸਾਨਾਂ ਨੂੰ ਮਿਲਿਆ ਜਾਵੇਗਾ ਅਤੇ ਜਥੇਬੰਦੀ ਦਾ ਹੋਰ ਵੱਡਾ ਵਿਸਥਾਰ ਕੀਤਾ ਜਾਵੇਗਾ, ਕਿਰਤੀ ਕਿਸਾਨ ਯੂਨੀਅਨ ਹਮੇਸ਼ਾ ਹੀ ਹਰੇਕ ਵਰਗ ਦੀਆਂ ਮੰਗਾਂ ਮਸਲਿਆਂ ਉੱਪਰ ਡਟ ਕੇ ਮੁਕਾਬਲਾ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਲਈ ਨਹਿਰੀ ਪਾਣੀ, ਖੇਤਾਂ ਵਿਚ ਪਾਈਪ ਲਾਇਨ ਪਵਾਉਣ ਲਈ, ਮੋਘਿਆਂ ਉੱਪਰ ਰੀਚਾਰਜ ਪੁਆਇੰਟ ਸਥਾਪਿਤ ਕਰਵਾਉਣ ਲਈ, ਕਰਜ਼ਾ ਮੁਕਤੀ, ਪੈਨਸ਼ਨ ਯੋਜਨਾ, ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲ ਕੇ, ਨਵੇਂ ਸਿਰਿਓਾ ਉਪਜਾਊ ਅਤੇ ਟਿਕਾਊ ਮਾਡਲ ਲੈ ਕੇ ਆਉਣ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕਰਕੇ ਅਗਾਂਹ ਵਧੂ ਜਥੇਬੰਦੀ ਦੇ ਤੌਰ 'ਤੇ ਵਿਚਰੇਗੀ | ਮੀਟਿੰਗ 'ਚ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਬਲਾਕ ਅਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਸਕੱਤਰ ਲਖਵੀਰ ਸਿੰਘ ਰੋਡੇ,ਸਹਿ ਸਕੱਤਰ ਬਲਜੀਤ ਸਿੰਘ ਲੰਡੇ, ਵਿੱਤ ਸਕੱਤਰ ਜਗਵਿੰਦਰ ਕੌਰ, ਰਾਜੇਆਣਾ, ਕੁਲਵੰਤ ਸਿੰਘ, ਮਨਜੀਤ ਸਿੰਘ, ਮੋਹਲ਼ਾ ਸਿੰਘ ਰਾਜੇਆਣਾ, ਸਾਧੂ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ ਲੰਡੇ, ਕਰਮਜੀਤ ਸਿੰਘ, ਗੁਰਮੀਤ ਸਿੰਘ ਛੋਟਾ ਘਰ, ਅਮਨਪ੍ਰੀਤ ਸਿੰਘ ਵੈਰੋਕੇ, ਗੁਰਸੇਵਕ ਸਿੰਘ ਭਲੂਰ, ਸਤਵਿੰਦਰ ਸਿੰਘ ਚੋਟੀਆਂ ਠੋਬਾ, ਜੁਗਰਾਜ ਸਿੰਘ ਕਾਲੇਕੇ ਆਦਿ ਕਿਸਾਨ ਆਗੂ ਹਾਜ਼ਰ ਹੋਏ |
ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਵਜੋਂ ਕਨਵੈਨਸ਼ਨ 5 ਨੂੰ <br/> ਅਗਲੀ ਖ਼ਬਰ ਡਾ. ਸ਼ਾਮ ਲਾਲ ਥਾਪਰ ਕਾਲਜ ਵਿਖੇ ਮਨਾਇਆ ਮਹਾਤਮਾ ਗਾਂਧੀ ਦਾ ਬਲੀਦਾਨ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।