ਸੇਵਾ ਸਿਮਰਨ ਸਤਿਸੰਗ ਦੇ ਸੁਮੇਲ ਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨਾਲ ਇਕੋਤਰੀ ਸਮਾਗਮ ਦੀ ਸੰਪੂਰਨਤਾ
ਟਾਂਡਾ ਉੜਮੁੜ, 26 ਅਕਤੂਬਰ (ਦੀਪਕ ਬਹਿਲ)- ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ ਹੋਏ ਇਕੋਤਰੀ ਸਮਾਗਮ ਅੱਜ ਸੇਵਾ ਸਿਮਰਨ ਸਤਿਸੰਗ ਦੇ ਸੁਮੇਲ ਤੇ ਸਰਬ ਸਾਂਝੀ ਵਾਰਤਾ ਦੇ ਸੰਦੇਸ਼ ਨਾਲ ਪੂਰਨ ਗੁਰ ਮਰਿਆਦਾ ਹੇਠ ਸੰਪੂਰਨ ਹੋਏ ਇਸ 23 ਰੋਜ਼ਾ ਇਕੋਤਰੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ, ਸੰਤ ਮਹਾਂਪੁਰਸ਼ਾਂ, ਸਿੰਘ ਸਾਹਿਬਾਨਾਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਉੱਥੇ ਸੰਪੂਰਨਤਾ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਦੇ ਮਹਾਨ ਉਪਰਾਲੇ ਸਦਕਾ ਪਿਛਲੇ ਲੰਮੇ ਅਰਸੇ ਤੋਂ ਸਿੱਖ ਕੌਮ ਪ੍ਰਤੀ ਆਪਣੀਆਂ ਸੇਵਾਵਾਂ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੰਤ ਸਮਾਜ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਦੀ ਹਾਜ਼ਰੀ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਾ ਸਨਮਾਨ ਕੀਤਾ।
ਟਾਂਡਾ ਉੜਮੁੜ, 26 ਅਕਤੂਬਰ (ਦੀਪਕ ਬਹਿਲ)- ਸਰਬੱਤ ਦੇ ਭਲੇ ਦੀ ਅਰਦਾਸ ਨਾਲ ਆਰੰਭ ਹੋਏ ਇਕੋਤਰੀ ਸਮਾਗਮ ਅੱਜ ਸੇਵਾ ਸਿਮਰਨ ਸਤਿਸੰਗ ਦੇ ਸੁਮੇਲ ਤੇ ਸਰਬ ਸਾਂਝੀ ਵਾਰਤਾ ਦੇ ਸੰਦੇਸ਼ ਨਾਲ ਪੂਰਨ ਗੁਰ ਮਰਿਆਦਾ ਹੇਠ ਸੰਪੂਰਨ ਹੋਏ ਇਸ 23 ਰੋਜ਼ਾ ਇਕੋਤਰੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ, ਸੰਤ ਮਹਾਂਪੁਰਸ਼ਾਂ, ਸਿੰਘ ਸਾਹਿਬਾਨਾਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਉੱਥੇ ਸੰਪੂਰਨਤਾ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਦੇ ਮਹਾਨ ਉਪਰਾਲੇ ਸਦਕਾ ਪਿਛਲੇ ਲੰਮੇ ਅਰਸੇ ਤੋਂ ਸਿੱਖ ਕੌਮ ਪ੍ਰਤੀ ਆਪਣੀਆਂ ਸੇਵਾਵਾਂ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੰਤ ਸਮਾਜ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਦੀ ਹਾਜ਼ਰੀ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਾ ਸਨਮਾਨ ਕੀਤਾ। ਇਸ ਅੰਤਰਰਾਸ਼ਟਰੀ ਇਕੋਤਰੀ ਸਮਾਗਮ ਦੇ ਸੰਪੂਰਨਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੰਤ ਸਮਾਜ ਵਲੋਂ ਭਾਈ ਅਜੈਬ ਸਿੰਘ ਅਭਿਆਸੀ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਵਿਚੋਂ ਪੁੱਜੇ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ, ਸੰਤ ਅਮਰੀਕ ਸਿੰਘ ਪੜੈਣ, ਸੰਤ ਬਾਬਾ ਮਨਵੀਰ ਸਿੰਘ ਨਾਨਕਸਰ, ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਸੰਤ ਰਣਬੀਰ ਸਿੰਘ, ਸੰਤ ਬਾਬਾ ਗੁਰਨਵੀਨ ਸਿੰਘ ਜੀ ਗੰਗਾਨਗਰ ਵਾਲੇ, ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਅਭਿਆਸੀ, ਭਾਈ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਦਮਦਮੀ ਟਕਸਾਲ ਵਾਲੇ, ਬਾਬਾ ਬੰਤਾ ਸਿੰਘ, ਸੰਤ ਗੁਰਪ੍ਰੀਤ ਸਿੰਘ ਮਿਰਜ਼ਾਪੁਰ ਜਥੇਦਾਰ ਹਰਮੇਲ ਪਰਕਾਸ਼ ਸਿੰਘ ,ਬਾਬਾ ਗੁਰਦੀਪ ਸਿੰਘ ਖੁਜਾਲੇਵਾਲੇ ਆਦਿ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ ਸੈਂਕੜੇ ਪ੍ਰਾਣੀ ਗੁਰੂ ਵਾਲੇ ਬਣੇ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਗੁਰਦੀਪ ਸਿੰਘ ਮੂੰਮ ਵਲੋਂ ਨਿਭਾਈ ਗਈ।