27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਾਹੁਲ ਗਾਂਧੀ 4 ਨਵੰਬਰ ਨੂੰ ਪਿੰਡ ਫੱਗੂਵਾਲਾ ਤੋਂ ਵਿੱਢਣਗੇ ਪੰਜਾਬ ਮੁਹਿੰਮ

ਸੰਗਰੂਰ, 26 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਸੇ ਮਹੀਨੇ ਭਾਜਪਾ ਵਲੋਂ ਸੰਗਰੂਰ ਵਿਚ ਸੂਬਾ ਪੱਧਰੀ ਮੀਟਿੰਗ ਕਰਕੇ ਮਾਲਵੇ ਦੇ ਇਸ ਖੇਤਰ ਨੂੰ ਤਰਜੀਹ ਦਿੱਤੀ ਗਈ।

ਮਹੇਸ਼ ਕੁਮਾਰ ਮੇਸ਼ੀ ਅਤੇ ਨੱਥੂ ਲਾਲ ਢੀਂਗਰਾ। ਤਸਵੀਰ : ਮੁਕੇਸ਼ ਕੁਮਾਰ 27-10-2026
ਸੰਗਰੂਰ, 26 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਸੇ ਮਹੀਨੇ ਭਾਜਪਾ ਵਲੋਂ ਸੰਗਰੂਰ ਵਿਚ ਸੂਬਾ ਪੱਧਰੀ ਮੀਟਿੰਗ ਕਰਕੇ ਮਾਲਵੇ ਦੇ ਇਸ ਖੇਤਰ ਨੂੰ ਤਰਜੀਹ ਦਿੱਤੀ ਗਈ। ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤੇ ਪੰਜਾਬ ਦੌਰੇ ਨੇ ਵੀ ਸੰਕੇਤ ਦਿੱਤੇ ਹਨ ਕਿ ਭਾਜਪਾ ਹੁਣ ਪੰਜਾਬ ਨੂੰ ਤਰਜੀਹ ਦੇ ਰਹੀ ਹੈ। ਕਾਂਗਰਸ ਵਲੋਂ ਵੀ ਪੰਜਾਬ ਵਿਚ ਆਪਣੀਆਂ ਸਿਆਸੀ ਚੋਣ ਸਰਗਰਮੀਆਂ ਇਸੇ ਜ਼ਿਲ੍ਹੇ ਤੋਂ ਆਰੰਭ ਕੀਤੀਆਂ ਜਾ ਰਹੀਆਂ ਹਨ। 4 ਨਵੰਬਰ ਨੂੰ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਵਿਖੇ ਵੱਡੀ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਗੱਲ ਪੁਸ਼ਟੀ ਕਰਦਿਆਂ ਪਾਰਟੀ ਦੇ ਸਥਾਨਕ ਸੀਨੀਅਰ ਮਹੇਸ਼ ਕੁਮਾਰ ਮੇਸੀ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਸਾਬਕਾ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਦੱਸਿਆ ਕਿ ਪਿੰਡ ਫੱਗੂਵਾਲਾ ਵਿਚ ਰੈਲੀ ਲਈ ਜਗ੍ਹਾ ਦੀ ਚੋਣ ਕਰ ਲਈ ਗਈ ਹੈ ਜਿੱਥੇ ਜੀਰੀ ਦੀ ਫਸਲ ਦੀ ਕਟਾਈ ਹੋਣੀ ਬਾਕੀ ਹੈ। ਇਹ ਕਟਾਈ ਹੁੰਦਿਆਂ ਸਾਰ ਵਿਸ਼ਾਲ ਪੰਡਾਲ ਲਈ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸੇਵਾ ਸਿਮਰਨ ਸਤਿਸੰਗ ਦੇ ਸੁਮੇਲ ਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨਾਲ ਇਕੋਤਰੀ ਸਮਾਗਮ ਦੀ ਸੰਪੂਰਨਤਾ ਅਗਲੀ ਖ਼ਬਰ ਗ਼ੈਰ ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ : 16 ਵਿਦੇਸ਼ੀ ਪਿਸਤੌਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।