08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਲਵਲੀ ਯੂਨੀਵਰਸਿਟੀ ਮਾਮਲੇ ’ਚ 2 ਹੋਰ ਮੁਲਜ਼ਮ ਅਦਾਲਤ ’ਚ ਪੇਸ਼, ਦੋ ਦਿਨ ਦਾ ਪੁਲਿਸ ਰਿਮਾਂਡ

ਫਗਵਾੜਾ, 7 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਹੋਈ ਹਿੰਸਾ, ਭੰਨਤੋੜ ਤੇ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਪੁਲਿਸ ਨੇ ਅੱਜ ਸਤਨਾਮਪੁਰਾ ਥਾਣੇ ’ਚ ਦਰਜ ਕੇਸ ਨਾਲ ਸਬੰਧਿਤ ਦੋ ਹੋਰ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ | ਪੁਲਿਸ ਵਲੋਂ ਅਦਾਲਤ ’ਚ ਪੇਸ਼ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਜੈਅੰਤ ਪੁੱਤਰ ਮਹੇਸ਼ ਕੁਮਾਰ ਮੂਲਚੰਦਾਨੀ ਵਾਸੀ ਕੁਨਹਾੜੀ, ਜ਼ਿਲ੍ਹਾ ਕੋਟਾ (ਰਾਜਸਥਾਨ) ਅਤੇ ਆਰੀਅਨ ਪੁੱਤਰ ਮਹਾਵੀਰ ਵਾਸੀ ਪਿੰਡ ਖਡਵਾਲੀ, ਜ਼ਿਲ੍ਹਾ ਰੋਹਤਕ (ਹਰਿਆਣਾ) ਵਜੋਂ ਹੋਈ ਹੈ | ਪੁਲਿਸ ਨੇ ਦੋਵਾਂ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ | ਦੂਜੇ ਪਾਸੇ, ਲਵਲੀ ਮਾਮਲੇ ਨਾਲ ਸਬੰਧਿਤ ਥਾਣਾ ਸਦਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਚਾਰ ਹੋਰ ਨੌਜਵਾਨਾਂ ਨੂੰ ਵੀ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਇਨ੍ਹਾਂ ਚਾਰਾਂ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। 7ਕੇਪੀਟੀ ਚਾਨਾ6 ਅਦਾਲਤ ’ਚ ਪੇਸ਼ੀ ਤੋਂ ਬਾਹਰ ਆਉਂਦੇ ਹੋਏ ਕਾਬੂ ਕੀਤੇ ਨੌਜਵਾਨ | ਤਸਵੀਰ: ਚਾਨਾ

ਅਜੀਤ ਡੈਸਕ 08-10-2026

ਪਿਛਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ’ਚ ਆਨਲਾਈਨ ਠੱਗੀ ਦਾ ਨਵਾਂ ਜਾਲ ਹਰਪ੍ਰੀਤ ਸਿੰਘ ਗਿੱਲ ਅਗਲੀ ਖ਼ਬਰ ਡੀ.ਏ.ਪੀ. ਦੀ ਕਮੀ ਵਿਚ ਐਸ.ਐਸ.ਪੀ., ਟੀ.ਐਸ.ਪੀ. ਤੇ ਐਨ.ਪੀ.ਕੇ. ਖਾਦਾਂ ਬਣ ਸਕਦੀਆਂ ਹਨ ਬਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।