08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀ.ਏ.ਪੀ. ਦੀ ਕਮੀ ਵਿਚ ਐਸ.ਐਸ.ਪੀ., ਟੀ.ਐਸ.ਪੀ. ਤੇ ਐਨ.ਪੀ.ਕੇ. ਖਾਦਾਂ ਬਣ ਸਕਦੀਆਂ ਹਨ ਬਦਲ

ਮੂਣਕ, 7 ਅਕਤੂਬਰ (ਕੇਵਲ ਸਿੰਗਲਾ)-ਰੱਬੀ ਸੀਜ਼ਨ ਵਿਚ ਕਣਕ ਦੀ ਬਿਜਾਈ ਤੋਂ ਪਹਿਲਾਂ ਪੰਜਾਬ ਵਿਚ ਡੀ. ਏ.

ਅਜੀਤ ਡੈਸਕ 08-10-2026
ਮੂਣਕ, 7 ਅਕਤੂਬਰ (ਕੇਵਲ ਸਿੰਗਲਾ)-ਰੱਬੀ ਸੀਜ਼ਨ ਵਿਚ ਕਣਕ ਦੀ ਬਿਜਾਈ ਤੋਂ ਪਹਿਲਾਂ ਪੰਜਾਬ ਵਿਚ ਡੀ.ਏ.ਪੀ. ਖਾਦ ਦੀ ਉਪਲਬਧਤਾ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ । ਪੰਜਾਬ ਸਰਕਾਰ ਨੇ ਕੇਂਦਰ ਤੋਂ ਰੱਬੀ ਸੀਜ਼ਨ ਲਈ 5.50 ਲੱਖ ਮੀਟ੍ਰਿਕ ਟਨ ਡੀ.ਏ.ਪੀ. ਦੀ ਮੰਗ ਕੀਤੀ ਹੈ, ਜਿਸ ਵਿਚੋਂ ਲਗਭਗ 4.80 ਲੱਖ ਟਨ ਕਣਕ ਲਈ ਲੋੜੀਂਦੀ ਹੈ । 26 ਸਤੰਬਰ ਦੀ ਸਥਿਤੀ ਮੁਤਾਬਕ ਸੂਬੇ ਕੋਲ ਕਰੀਬ 1.60 ਲੱਖ ਟਨ ਸਟਾਕ ਸੀ ਅਤੇ ਲੋੜ ਦੇ ਮੁਕਾਬਲੇ 3.90 ਲੱਖ ਟਨ ਦੀ ਕਮੀ ਦੱਸੀ ਗਈ ਸੀ । ਡੀ.ਏ.ਪੀ. ਦੀ ਸੰਭਾਵਿਤ ਕਮੀ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਨੇ 22 ਸਤੰਬਰ ਨੂੰ ਜਾਰੀ ਪੱਤਰ ਵਿਚ ਕਿਸਾਨਾਂ ਨੂੰ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਅਤੇ ਨੈਨੋ ਡੀ.ਏ.ਪੀ. ਨਾਲ ਕਣਕ ਦੇ ਬੀਜ ਦੀ ਸੋਧ ਕਰਕੇ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਵਿਭਾਗ ਵਲੋਂ ਐਸ.ਐਸ.ਪੀ., ਟੀ.ਐਸ.ਪੀ. ਅਤੇ ਐਨ.ਪੀ.ਕੇ. ਖਾਦਾਂ ਨੂੰ ਵੀ ਡੀ.ਏ.ਪੀ. ਦੇ ਬਦਲ ਵਜੋਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਕਿਸਾਨਾਂ ਨੂੰ ਮਿੱਟੀ ਦੀ ਲੋੜ ਅਤੇ ਫ਼ਸਲ ਦੀ ਸਿਫ਼ਾਰਸ਼ ਅਨੁਸਾਰ ਹੀ ਖਾਦਾਂ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਡੀ.ਏ.ਪੀ. ਦੀ ਸਪਲਾਈ ’ਤੇ ਅੰਤਰਰਾਸ਼ਟਰੀ ਬਾਜ਼ਾਰ ਦਾ ਵੀ ਪ੍ਰਭਾਵ ਪੈ ਰਿਹਾ ਹੈ। ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। 2026 ਵਿਚ ਦਰਾਮਦ ਕੀਤੇ ਡੀ.ਏ.ਪੀ. ਦੀ ਕੀਮਤ ਲਗਭਗ 931 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ, ਜਦਕਿ ਫਾਸਫੋਰਿਕ ਐਸਿਡ ਦੀ ਕੀਮਤ ਕਰੀਬ 1,360 ਡਾਲਰ ਪ੍ਰਤੀ ਟਨ ਦੱਸੀ ਗਈ ਹੈ। ਇਫਕੋ ਦੀਆਂ ਹਦਾਇਤਾਂ ਅਨੁਸਾਰ ਨੈਨੋ ਡੀ.ਏ.ਪੀ. ਨਾਲ ਅਨਾਜਾਂ ਦੇ ਬੀਜ ਦੀ 3–5 ਮਿਲੀਲੀਟਰ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਸੋਧ ਕੀਤੀ ਜਾ ਸਕਦੀ ਹੈ । ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸੰਤੁਲਿਤ ਖਾਦ ਪ੍ਰਬੰਧਨ ਅਤੇ ਉਪਲਬਧ ਬਦਲਾਂ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲਵਲੀ ਯੂਨੀਵਰਸਿਟੀ ਮਾਮਲੇ ’ਚ 2 ਹੋਰ ਮੁਲਜ਼ਮ ਅਦਾਲਤ ’ਚ ਪੇਸ਼, ਦੋ ਦਿਨ ਦਾ ਪੁਲਿਸ ਰਿਮਾਂਡ ਅਗਲੀ ਖ਼ਬਰ ਹਾਈ ਕੋਰਟ ਵਲ਼ੋਂ ਕਰਾਫ਼ਟ ਇੰਸਟਰਕਟਰਾਂ ਦੀ ਭਰਤੀ ਪ੍ਰਕਿਰਿਆ ’ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।