ਪਾਕਿ ਤੇ ਬਲੋਚਿਸਤਾਨ ’ਚ 18 ਅੱਤਵਾਦੀ ਮਾਰੇ ਜਾਣ ਦਾ ਦਾਅਵਾ
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ ਵੱਖ-ਵੱਖ ਕਾਰਵਾਈਆਂ ਦੌਰਾਨ 18 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ । ਪਾਕਿ ਦੇ ਦਾਅਵੇ ਮੁਤਾਬਿਕ ਇਹ ਮੁਹਿੰਮ ਅਜ਼ਮ-ਏ-ਇਸਤੇਹਕਾਮ ਵਿਜ਼ਨ ਤਹਿਤ ਖ਼ੈਬਰ ਪਖਤੂਨਖਵਾ ’ਚ ਫ਼ਿਤਨਾ ਅਲ-ਖ਼ਵਾਰਿਜ ਅਤੇ ਬਲੋਚਿਸਤਾਨ ’ਚ ਫ਼ਿਤਨਾ ਅਲ-ਹਿੰਦੁਸਤਾਨ ਖ਼ਿਲਾਫ਼ ਚਲਾਈ ਗਈ ਸੀ ।
ਅਜੀਤ ਡੈਸਕ
08-10-2026