08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦੂਜੇ ਦਿਨ ਵੀ ਨਿਤਿਨ ਗੋਹਲ ਦੇ ਫਲੈਟ ’ਚ ਸੀ. ਬੀ. ਆਈ. ਵਲੋਂ ਜਾਂਚ

ਖਰੜ, 7 ਅਕਤੂਬਰ (ਜੰਡਪੁਰੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ.

ਅਜੀਤ ਡੈਸਕ 08-10-2026
ਖਰੜ, 7 ਅਕਤੂਬਰ (ਜੰਡਪੁਰੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਮੁੱਖ ਰੱਖਦਿਆਂ ਅੱਜ ਦੂਜੇ ਦਿਨ ਵੀ ਸੀ. ਬੀ. ਆਈ. ਵਲੋਂ ਖਰੜ ਦੇ ਵੈਸਟਰਨ ਟਾਵਰ ਸਥਿਤ ਨਿਤਿਨ ਗੋਹਲ ਦੇ ਫਲੈਟ ਨੰ. 906 ਵਿਖੇ ਜਾਂਚ ਕੀਤੀ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਦੀ 7 ਮੈਂਬਰੀ ਟੀਮ, ਜਿਸ ’ਚ ਇਕ ਮਹਿਲਾ ਉੱਚ ਅਧਿਕਾਰੀ ਵੀ ਸ਼ਾਮਿਲ ਸੀ, ਵਲੋਂ ਉਕਤ ਫਲੈਟ ਵਿਖੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ । ਇਹ ਵੀ ਪਤਾ ਚੱਲਿਆ ਹੈ ਕਿ ਜਾਂਚ-ਪੜਤਾਲ ਮੌਕੇ ਨਿਤਿਨ ਗੋਹਲ ਦੀ ਪਤਨੀ ਤੇ ਉਨ੍ਹਾਂ ਦੇ ਸਹੁਰਾ ਸਾਹਿਬ ਵੀ ਫਲੈਟ ਵਿਖੇ ਮੌਜੂਦ ਸਨ । ਸੀ. ਬੀ. ਆਈ. ਦੀ ਟੀਮ ਵਲੋਂ ਉਨ੍ਹਾਂ ਕੋਲੋਂ ਕੁਝ ਜਾਇਦਾਦਾਂ ਦੇ ਦਸਤਾਵੇਜ਼ ਪ੍ਰਾਪਤ ਕਰਨ ਬਾਰੇ ਵੀ ਸੂਚਨਾ ਮਿਲੀ ਹੈ, ਭਾਵੇਂ ਇਸ ਸੰਬੰਧੀ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਸਕੀ ।
ਪਿਛਲੀ ਖ਼ਬਰ ਪਾਕਿ ਤੇ ਬਲੋਚਿਸਤਾਨ ’ਚ 18 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਅਗਲੀ ਖ਼ਬਰ ਐਮ.ਪੀ. ਕਾਲਜ ਵਿੱਚ ਸਾਕਸ਼ੀ ਬਣੀ ‘ਮਿਸ ਫਰੈਸ਼ਰ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।