07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਿਜਲੀ ਦੀ ਕਮੀ ਕਾਰਨ ਫੈਕਟਰੀਆਂ ’ਤੇ 10 ਘੰਟੇ ਦਾ ਬਿਜਲੀ ਕੱਟ

ਜਲੰਧਰ, 5 ਅਕਤੂਬਰ (ਸ਼ਿਵ)-ਅਕਤੂਬਰ ਦੇ ਮੌਸਮ ਵਿਚ ਵੀ ਹੁੰਮਸ ਭਰੀ ਗਰਮੀ ਦੇ ਬਣੀ ਰਹਿਣ ਤੇ ਰਾਜਪੁਰਾ ਥਰਮਲ ਪਲਾਂਟ ਦੇ ਇਕ 700 ਮੈਗਾਵਾਟ ਯੂਨਿਟ ਵੀ ਖਰਾਬੀ ਪੈਣ ਤੋਂ ਬਾਅਦ ਬਿਜਲੀ ਕਮੀ ਦਾ ਸਾਹਮਣਾ ਕਰ ਰਹੇ ਪਾਵਰਕਾਮ ਨੇ ਫੈਕਟਰੀਆਂ ’ਤੇ ਦੱਸ ਘੰਟੇ ਦਾ ਕੱਟ ਲਾਗੂ ਕਰ ਦਿੱਤਾ ਹੈ। ਪਾਵਰ ਐਕਸਚੇਂਜ ਤੋਂ ਬਿਜਲੀ ਦੀ ਘੱਟ ਉਪਲਬਧਤਾ ਕਾਰਨ ਪੈਦਾ ਹੋਈ ਤੁਰੰਤ ਸਥਿਤੀ ਦੇ ਮੱਦੇਨਜ਼ਰ ਗਰਿੱਡ ਦੀ ਸੁਰੱਖਿਆ ਲਈ ਕੈਟਾਗਰੀ-3 ਉਦਯੋਗਿਕ ਫੀਡਰਾਂ ਨੂੰ ਇਹ ਕਟ ਲਗਾਇਆ ਗਿਆ ਹੈ।

ਅਜੀਤ ਡੈਸਕ 07-10-2026
ਜਲੰਧਰ, 5 ਅਕਤੂਬਰ (ਸ਼ਿਵ)-ਅਕਤੂਬਰ ਦੇ ਮੌਸਮ ਵਿਚ ਵੀ ਹੁੰਮਸ ਭਰੀ ਗਰਮੀ ਦੇ ਬਣੀ ਰਹਿਣ ਤੇ ਰਾਜਪੁਰਾ ਥਰਮਲ ਪਲਾਂਟ ਦੇ ਇਕ 700 ਮੈਗਾਵਾਟ ਯੂਨਿਟ ਵੀ ਖਰਾਬੀ ਪੈਣ ਤੋਂ ਬਾਅਦ ਬਿਜਲੀ ਕਮੀ ਦਾ ਸਾਹਮਣਾ ਕਰ ਰਹੇ ਪਾਵਰਕਾਮ ਨੇ ਫੈਕਟਰੀਆਂ ’ਤੇ ਦੱਸ ਘੰਟੇ ਦਾ ਕੱਟ ਲਾਗੂ ਕਰ ਦਿੱਤਾ ਹੈ। ਪਾਵਰ ਐਕਸਚੇਂਜ ਤੋਂ ਬਿਜਲੀ ਦੀ ਘੱਟ ਉਪਲਬਧਤਾ ਕਾਰਨ ਪੈਦਾ ਹੋਈ ਤੁਰੰਤ ਸਥਿਤੀ ਦੇ ਮੱਦੇਨਜ਼ਰ ਗਰਿੱਡ ਦੀ ਸੁਰੱਖਿਆ ਲਈ ਕੈਟਾਗਰੀ-3 ਉਦਯੋਗਿਕ ਫੀਡਰਾਂ ਨੂੰ ਇਹ ਕਟ ਲਗਾਇਆ ਗਿਆ ਹੈ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਰਕਲਾਂ ਦੇ ਕੈਟਾਗਰੀ-3 ਇੰਡਸਟਰੀ ਫੀਡਰਾਂ ’ਤੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕੱਟ ਲਾਗੂ ਰਹੇਗਾ। ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਬਿਜਲੀ ਦੀ ਘਾਟ ਅਤੇ ਗਰਿੱਡ ’ਤੇ ਪੈ ਰਹੇ ਵਾਧੂ ਦਬਾਅ ਨੂੰ ਸੰਭਾਲਣ ਲਈ ਇਹ ਕਦਮ ਚੁੱਕਿਆ ਗਿਆ ਹੈ। ਬਿਜਲੀ ਦੀ ਉਪਲਬਧਤਾ ਘੱਟ ਹੋਣ ਦੇ ਬਾਵਜੂਦ ਕਈ ਖੇਤਰਾਂ ਵਿਚ ਮੰਗ ਲਗਾਤਾਰ ਬਣੀ ਹੋਈ ਹੈ। ਅਕਤੂਬਰ ਦੇ ਮਹੀਨੇ ਵਿਚ ਹੁੰਮਸ ਭਰੀ ਗਰਮੀ ਕਰਕੇ ਅਜੇ ਵੀ ਬਿਜਲੀ ਦੀ ਮੰਗ 15000 ਮੈਗਾਵਾਟ ਤੱਕ ਹੈ ਤੇ ਪਾਵਰ ਐਕਸਚੇਂਜ ਵਿਚ ਬਿਜਲੀ ਦੇ ਉਪਲਬਧ ਨਾ ਹੋਣ ਕਰਕੇ ਵੀ ਪਾਵਰਕਾਮ ਦੀ ਬਿਜਲੀ ਖਰੀਦ ਪ੍ਰਭਾਵਿਤ ਹੋ ਰਹੀ ਹੈ। ਰਾਜਪੁਰਾ ਦੇ ਯੂਨਿਟ ਦੀ ਖਰਾਬੀ ਠੀਕ ਹੋਣ ਤੋਂ ਬਾਅਦ ਇੰਡਸਟਰੀ ਦੀ ਬਿਜਲੀ ਸਪਲਾਈ ਆਮ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ‘ਆਪ’ ਬੁਢਲਾਡਾ ਹਲਕੇ ਤੋਂ ਕਰਮਜੀਤ ਅਨਮੋਲ ਨੂੰ ਚੋਣ ਲੜਾਉਣ ਦੀ ਤਿਆਰੀ ’ਚ..? ਅਗਲੀ ਖ਼ਬਰ ਤਿਉਹਾਰੀ ਸੀਜ਼ਨ ਵਿਚ ਖੰਡ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਥੋਕ ਬਾਜ਼ਾਰ ਵਿਚ 10 ਦਿਨਾਂ ’ਚ 350 ਰੁਪਏ ਪ੍ਰਤੀ ਕੁਇੰਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।