07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਤਿਉਹਾਰੀ ਸੀਜ਼ਨ ਵਿਚ ਖੰਡ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਥੋਕ ਬਾਜ਼ਾਰ ਵਿਚ 10 ਦਿਨਾਂ ’ਚ 350 ਰੁਪਏ ਪ੍ਰਤੀ ਕੁਇੰਟਲ ਵਧੀ ਕੀਮਤ

ਜਲੰਧਰ, 6 ਅਕਤੂਬਰ (ਸ਼ਿਵ)- ਕਰੀਬ ਇੱਕ ਮਹੀਨੇ ਦੀ ਮੰਦੀ ਤੋਂ ਬਾਅਦ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ਨੇ ਮੁੜ ਰਫ਼ਤਾਰ ਫੜ ਲਈ ਹੈ। ਥੋਕ ਬਾਜ਼ਾਰ ਵਿਚ ਪਿਛਲੇ 10 ਦਿਨਾਂ ਦੌਰਾਨ ਖੰਡ ਦੇ ਭਾਅ ਵਿਚ ਕਰੀਬ 350 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ।

ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਸ਼ਿਵ)- ਕਰੀਬ ਇੱਕ ਮਹੀਨੇ ਦੀ ਮੰਦੀ ਤੋਂ ਬਾਅਦ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ਨੇ ਮੁੜ ਰਫ਼ਤਾਰ ਫੜ ਲਈ ਹੈ। ਥੋਕ ਬਾਜ਼ਾਰ ਵਿਚ ਪਿਛਲੇ 10 ਦਿਨਾਂ ਦੌਰਾਨ ਖੰਡ ਦੇ ਭਾਅ ਵਿਚ ਕਰੀਬ 350 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ। 10 ਦਿਨ ਪਹਿਲਾਂ ਖੰਡ ਦੀ ਕੀਮਤ ਲਗਭਗ 5050 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਵਧ ਕੇ 5400 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਕਰੀਬ ਇੱਕ ਮਹੀਨਾ ਪਹਿਲਾਂ ਖੰਡ ਦੀਆਂ ਕੀਮਤਾਂ 7000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈਆਂ ਸਨ। ਇਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਉਪਰਾਲਿਆਂ ਦੇ ਚਲਦਿਆਂ ਭਾਅ ਘਟ ਕੇ ਲਗਭਗ 5000 ਰੁਪਏ ਪ੍ਰਤੀ ਕੁਇੰਟਲ ਰਹਿ ਗਏ ਸਨ । ਹੁਣ ਖੰਡ ਦੀਆਂ ਕੀਮਤਾਂ ਵਿਚ ਮੁੜ ਤੇਜ਼ੀ ਦਾ ਮੁੱਖ ਕਾਰਨ ਬਾਜ਼ਾਰ ਵਿਚ ਖੰਡ ਦੀ ਘੱਟ ਉਪਲਬਧਤਾ ਦੱਸੀ ਜਾ ਰਹੀ ਹੈ। ਹਾਲਾਂਕਿ ਵਪਾਰੀਆਂ ਵਲੋਂ ਉੱਤਰ ਪ੍ਰਦੇਸ਼ ਤੋਂ ਵੀ ਖੰਡ ਮੰਗਵਾਈ ਜਾ ਰਹੀ ਹੈ। ਇਸ ਮਹੀਨੇ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ। ਤਿਉਹਾਰੀ ਮੰਗ ਵਧਣ ਦੇ ਨਾਲ ਜੇਕਰ ਖੰਡ ਦੇ ਭਾਅ ਵਿੱਚ ਹੋਰ ਵਾਧਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਘਰੇਲੂ ਬਜਟ ’ਤੇ ਪੈ ਸਕਦਾ ਹੈ। ਦੇਸ਼ ਵਿਚ ਰੋਜ਼ਾਨਾ ਕਰੀਬ 75 ਤੋਂ 80 ਕਿਲੋਗਰਾਮ ਮਿਲੀਅਨ ਖੰਡ ਦੀ ਖਪਤ ਹੁੰਦੀ ਹੈ। ਅਕਤੂਬਰ-ਨਵੰਬਰ ਮਹੀਨੇ ਵਿਚ ਕਈ ਵੱਡੇ ਤਿਉਹਾਰ ਆ ਰਹੇ ਹਨ। ਤਿਉਹਾਰਾਂ ਦੌਰਾਨ ਮਠਿਆਈਆਂ, ਬਿਸਕੁਟ, ਬੇਕਰੀ ਉਤਪਾਦਾਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵਿਚ ਖੰਡ ਦੀ ਵਰਤੋਂ ਵਧ ਜਾਂਦੀ ਹੈ। ਇਸ ਕਾਰਨ ਖੰਡ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵਧਣ ਦੀ ਸੰਭਾਵਨਾ ਹੈ। ਸਰਕਾਰ ’ਤੇ ਆਉਣ ਵਾਲੇ ਦਿਨਾਂ ਵਿਚ ਮੰਗ ਦੇ ਮੁਕਾਬਲੇ ਖੰਡ ਦੀ ਸਪਲਾਈ ਵਿਚ ਵਾਧਾ ਹੋਣ ਦਾ ਦਬਾਅ ਵਧ ਸਕਦਾ ਹੈ ਨਹੀਂ ’ਤੇ ਇਸ ਦੇ ਭਾਅ ਵਿਚ ਹੋਰ ਤੇਜ਼ੀ ਆ ਸਕਦੀ ਹੈ।
ਪਿਛਲੀ ਖ਼ਬਰ ਬਿਜਲੀ ਦੀ ਕਮੀ ਕਾਰਨ ਫੈਕਟਰੀਆਂ ’ਤੇ 10 ਘੰਟੇ ਦਾ ਬਿਜਲੀ ਕੱਟ ਅਗਲੀ ਖ਼ਬਰ ਡੀ.ਏ. ਮਾਮਲੇ ’ਚ ਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।