06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੰਗਾ ਨੇੜੇ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਪਲਟੀ -4 ਮੌਤਾਂ

ਬੰਗਾ (ਨਵਾਂਸ਼ਹਿਰ), 5 ਅਕਤੂਬਰ (ਧਰਮਵੀਰ ਪਾਲ)-ਬੰਗਾ ਫਗਵਾੜਾ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਮਜਾਰੀ ਵਿਖੇ ਮਨਾਲੀ ਤੋਂ ਅੰਮ੍ਰਿਤਸਰ ਨੂੰ ਜਾ ਰਹੀਂ ਇਕ ਨਿੱਜੀ ਕੰਪਨੀ ਕੇ. ਟੀ.

ਅਜੀਤ ਡੈਸਕ 06-10-2026
ਬੰਗਾ (ਨਵਾਂਸ਼ਹਿਰ), 5 ਅਕਤੂਬਰ (ਧਰਮਵੀਰ ਪਾਲ)-ਬੰਗਾ ਫਗਵਾੜਾ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਮਜਾਰੀ ਵਿਖੇ ਮਨਾਲੀ ਤੋਂ ਅੰਮ੍ਰਿਤਸਰ ਨੂੰ ਜਾ ਰਹੀਂ ਇਕ ਨਿੱਜੀ ਕੰਪਨੀ ਕੇ.ਟੀ.ਸੀ. ਦੀ ਬੱਸ ਅਚਾਨਕ ਪਲਟਣ ਨਾਲ ਦੋ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋਣ, 21 ਦੇ ਮਾਮੂਲੀ ਤੇ 3 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ। ਜਾਣਕਾਰੀ ਅਨੁਸਾਰ ਤੜਕੇ 4.30 ਵਜੇ ਦੇ ਕਰੀਬ ਕੇ.ਟੀ.ਸੀ. ਕੰਪਨੀ ਹਿਮਾਚਲ ਦੀ ਬੱਸ ਨੰਬਰ ਏ.ਐਸ 01 ਕਿਉ.ਸੀ 2348 ਜੋਂ ਮਨਾਲੀ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ। ਬੱਸ ’ਚ ਡਰਾਈਵਰ ਤੇ ਕੰਡਕਟਰ ਤੋਂ ਇਲਾਵਾ ਕਰੀਬ 40 ਸਵਾਰੀਆਂ ਸਵਾਰ ਸਨ। ਜਿਵੇਂ ਹੀ ਬੱਸ ਬੰਗਾ ’ਚ ਬਣੇ ਫਲਾਈਓਵਰ ਪਾਰ ਕਰਦੇ ਹੋਏ ਨਜ਼ਦੀਕੀ ਪੈਂਦੇ ਪਿੰਡ ਮਜਾਰੀ ਪਹੁੰਚੀ ਤਾਂ ਐਲੀਵੇਟਡ ਤੋਂ ਉਤਰਦੇ ਸਮੇਂ ਪੁਲ ਤੋਂ ਅਚਾਨਕ ਸੰਤੁਲਨ ਵਿਗੜਨ ਨਾਲ਼ ਪੁਲ ਤੋਂ ਹੇਠਾਂ ਡਿੱਗ ਕੇ ਪਲਟ ਗਈ, ਜਿਸ ਕਾਰਨ ਬੱਸ ’ਚ ਸਵਾਰ ਦੋ ਅਣਪਛਾਣੇ ਵਿਅਕਤੀਆਂ ਤੋਂ ਇਲਾਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ੀਂਨਾ ਜੋਸ਼ਫ ਸਮੇਤ 3 ਵਿਅਕਤੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਸ ’ਚ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਸ਼ਾਲ ਤੁੱਲੀ ਨਾਮਕ ਵਿਅਕਤੀ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਜ਼ੇਰੇ ਇਲਾਜ਼ ਦਮ ਤੋੜ ਗਿਆ। ਬੱਸ ’ਚ ਸਵਾਰ ਹੋਰ ਸਵਾਰੀਆਂ ’ਚੋਂ 21 ਮਾਮੂਲੀ ਤੇ ਤਿੰਨ ਗੰਭੀਰ ਜ਼ਖਮੀ ਹੋਈਆਂ, ਜਿਨਾਂ ਨੂੰ ਬੰਗਾ ਦੇ ਸਿਵਲ ਹਸਪਤਾਲ ਤੇ ਨਜਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਗੰਭੀਰ ਜਖਮੀਆਂ ਵਿੱਚੋਂ ਜਤਿਨ ਅਤੇ ਸੰਜੇ ਨਾਮੀ ਵਿਅਕਤੀਆ ਨੂੰ ਡੀ.ਐਮ.ਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਹਾਦਸੇ ਉਪਰੰਤ ਕਈ ਸਵਾਰੀਆਂ ਆਪਣਾ ਪ੍ਰਬੰਧ ਕਰ ਕੇ ਮੌਕੇ ਤੋਂ ਚਲੀਆਂ ਗਈਆਂ ਜਦਕਿ ਸਿਵਲ ਹਸਪਤਾਲ ਬੰਗਾ ’ਚ ਜ਼ੇਰੇ ਇਲਾਜ਼ ਅਮਰੀਸ਼ ਪੀ.ਟੀ, ਅਨਿਲ, ਨਿਖਿਲ, ਮਨਜੀਤ ਕੌਰ, ਜਤਿਨ ਤੇ ਗੂਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਮਾਧਵ, ਸ਼ਰੂਤੀ, ਜਤਿਨ, ਸੰਜੇ, ਰੀਆ, ਸੁਸ਼ਮਾ, ਵਿਸ਼ਾਲ ਠਾਕੁਰ, ਕਸਤੂਰੀ ਭੰਡਾਰੀ, ਕਨਿਸ਼ਕਾ, ਪਲਕ, ਹਰਜਿੰਦਰ ਕੌਰ ਤੇ ਗੁਰਨਾਜ਼ ਮੌਜੂਦ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ ਬੰਗਾ ਹਰਜੀਤ ਸਿੰਘ ਰੰਧਾਵਾ, ਐਸ.ਐਚ.ਓ ਥਾਣਾ ਸਦਰ ਬੰਗਾ ਪ੍ਰਗਟ ਸਿੰਘ, ਐਸ.ਐਚ.ਓ ਥਾਣਾ ਸਿਟੀ ਬੰਗਾ ਕੇਵਲ ਕਿਸ਼ਨ, ਐਸ.ਐਚ.ਓ ਬਹਿਰਾਮ ਰਾਮ ਪਾਲ, ਐਸ.ਪੀ.ਪੀ.ਬੀ.ਆਈ ਗੋਪਾਲ ਕ੍ਰਿਸ਼ਨ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਗਏ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਯਾਤਰੀਆਂ ਨੂੰ ਹਸਪਤਾਲਾਂ ’ਚ ਪਹੁੰਚਾਇਆ। ਖ਼ਬਰ ਲਿਖੇ ਜਾਣ ਤੱਕ ਹਾਦਸੇ ਦੌਰਾਨ ਮਾਰੇ ਗਏ ਅਣਪਛਾਣੇ ਦੋਨਾਂ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ।
ਪਿਛਲੀ ਖ਼ਬਰ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ ਇਕੋਤਰੀ ਸਮਾਗਮ ਦੀ ਅਰੰਭਤਾ ਅਗਲੀ ਖ਼ਬਰ ਡੀ.ਏ. ਮਾਮਲੇ ’ਚ ਹਾਈ ਕੋਰਟ ਸਖ਼ਤ ਮੁੱਖ ਸਕੱਤਰ ਨੂੰ ਅੱਜ ਮੁੜ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।