26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ 4 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਸੰਤ ਸਮਾਗਮ

ਬੱਧਨੀ ਕਲਾਂ (ਮੋਗਾ), 25 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ (ਜ਼ਿਲ੍ਹਾ ਮੋਗਾ) ਵਿਖੇ ਚੱਲ ਰਹੇ 15 ਰੋਜ਼ਾ ਬਰਸੀ ਅਤੇ ਯੱਗ ਸਮਾਗਮ ’ਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਰੋਜ਼ਾਨਾ ਨਤਮਸਤਕ ਹੋ ਰਹੀਆਂ ਹਨ। 20 ਸਤੰਬਰ ਤੋਂ ਸ਼ੁਰੂ ਹੋਏ ਇਸ ਬਰਸੀ ਸਮਾਗਮ ਸੰਬੰਧੀ ਪਾਠਾਂ ਦੀਆਂ ਲੜੀਆਂ ਲਗਾਤਾਰ ਚੱਲ ਰਹੀਆਂ ਹਨ।

ਸੰਤ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਾਬਾ ਬਲਵੀਰ ਸਿੰਘ ਰਣੀਏ ਵਾਲੇ। 26-09-2026
ਬੱਧਨੀ ਕਲਾਂ (ਮੋਗਾ), 25 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ (ਜ਼ਿਲ੍ਹਾ ਮੋਗਾ) ਵਿਖੇ ਚੱਲ ਰਹੇ 15 ਰੋਜ਼ਾ ਬਰਸੀ ਅਤੇ ਯੱਗ ਸਮਾਗਮ ’ਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਰੋਜ਼ਾਨਾ ਨਤਮਸਤਕ ਹੋ ਰਹੀਆਂ ਹਨ। 20 ਸਤੰਬਰ ਤੋਂ ਸ਼ੁਰੂ ਹੋਏ ਇਸ ਬਰਸੀ ਸਮਾਗਮ ਸੰਬੰਧੀ ਪਾਠਾਂ ਦੀਆਂ ਲੜੀਆਂ ਲਗਾਤਾਰ ਚੱਲ ਰਹੀਆਂ ਹਨ। ਪ੍ਰਬੰਧਕਾਂ ਵਲੋਂ ਸੰਤਾਂ ਮਹਾਂਪੁਰਸ਼ਾਂ ਦੀਆਂ ਮੰਡਲੀਆਂ ਲਈ ਜਿੱਥੇ ਵਿਸ਼ੇਸ਼ ਰਹਿਣ ਸਹਿਣ ਅਤੇ ਖਾਣ ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦਾ ਅਤੁੱਟ ਲੰਗਰ ਵੀ ਨਿਰੰਤਰ ਵਰਤਾਇਆ ਜਾ ਰਿਹਾ ਹੈ|।ਵੱਖ-ਵੱਖ ਕਵੀਸ਼ਰੀ ਤੇ ਢਾਡੀ ਜਥਿਆਂ ਵਲੋਂ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਇਸ ਬਰਸੀ ਸੰਬੰਧੀ ਪ੍ਰਕਾਸ਼ ਕੀਤੇ ਪਾਠਾਂ ਦੇ ਭੋਗ 4 ਅਕਤੂਬਰ ਐਤਵਾਰ ਨੂੰ ਪਾਉਣ ਉਪਰੰਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾਵੇਗਾ। ਜਿਸ ਦੌਰਾਨ ਵਿਦਵਾਨ, ਸੰਤ ਮਹਾਂਪੁਰਸ਼ ਜਿੱਥੇ ਆਪਣੇ ਪ੍ਰਵਚਨਾਂ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਉੱਥੇ ਹੀ ਪ੍ਰਸਿੱਧ ਕੀਰਤਨੀ ਜਥੇ ਨਿਰੋਲ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਸੰਤ ਆਸ਼ਰਮ ਬੱਧਨੀ ਕਲਾਂ ’ਚ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਹਰੇ ਰਾਮ ਆਸ਼ਰਮ (ਕਨਖਲ) ਹਰਿਦੁਆਰ ਵਿਖੇ ਮਹਾਂਪੁਰਸ਼ਾਂ ਦੀ ਯਾਦ ’ਚ 6 ਅਕਤੂਬਰ ਦਿਨ ਮੰਗਲਵਾਰ ਤੋਂ 12 ਅਕਤੂਬਰ ਦਿਨ ਸੋਮਵਾਰ ਤੱਕ ਸੰਤ ਸਮਾਗਮ ਹੋਵੇਗਾ। ਇਸ ਸਬੰਧੀ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ ਵੀ 12 ਅਕਤੂਬਰ ਨੂੰ ਹੀ ਪਾਏ ਜਾਣਗੇ।
ਪਿਛਲੀ ਖ਼ਬਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨਾਇਬ ਸੈਣੀ ਦੀਆਂ ਮੁਲਾਕਾਤਾਂ ਨੇ ਵਧਾਈ ਚਰਚਾ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੂੰ ਸਿੱਖ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ-ਬਲਤੇਜ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।