24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲੋਕ-ਲੁਭਾਊ ਸਿਆਸਤ ਤੋਂ ਦੂਰ ਰਹਿ ਕੇ ਯਥਾਰਥਵਾਦੀ ਨੀਤੀਆਂ ’ਤੇ ‘ਪੰਜਾਬ ਸਾਂਝੀਵਾਲਤਾ ਦਲ’ ਵਲੋਂ ਚੋਣਾਂ ਲੜਨ ਦਾ ਕੀਤਾ ਐਲਾਨ

ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਸਾਂਝੀਵਾਲਤਾ ਦਲ ਨੇ ਆਪਣੇ ਆਪ ਨੂੰ ਹੋਰ ਸਿਆਸੀ ਪਾਰਟੀਆਂ ਤੋਂ ਵੱਖਰੀ ਸੋਚ ਵਾਲੀ ਪਾਰਟੀ ਦੱਸਦਿਆਂ ਅੱਜ ਆਪਣੇ ਸਿਆਸੀ ਏਜੰਡੇ ਤੇ ਨੀਤੀਆਂ ਦਾ ਐਲਾਨ ਕੀਤਾ । ਪਾਰਟੀ ਨੇ ਕਿਹਾ ਕਿ ਉਹ ਲੋਕ-ਲੁਭਾਊ ਸਿਆਸਤ ਤੋਂ ਦੂਰ ਰਹਿੰਦਿਆਂ ਪੰਜਾਬ ਨਾਲ ਸਬੰਧਿਤ ਮੁੱਦਿਆਂ ’ਤੇ ਯਥਾਰਥਵਾਦੀ ਪਹੁੰਚ ਅਪਣਾਏਗੀ ਤੇ ਸੂਬੇ ਨੂੰ ਮੁੜ ਖ਼ੁਸ਼ਹਾਲ ਤੇ ਮੋਹਰੀ ਸੂਬਾ ਬਣਾਉਣ ਨੂੰ ਆਪਣਾ ਉਦੇਸ਼ ਬਣਾਏਗੀ ।

ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਅਜਾਇਬ ਸਿੰਘ ਔਜਲਾ) - ਪੰਜਾਬ ਸਾਂਝੀਵਾਲਤਾ ਦਲ ਨੇ ਆਪਣੇ ਆਪ ਨੂੰ ਹੋਰ ਸਿਆਸੀ ਪਾਰਟੀਆਂ ਤੋਂ ਵੱਖਰੀ ਸੋਚ ਵਾਲੀ ਪਾਰਟੀ ਦੱਸਦਿਆਂ ਅੱਜ ਆਪਣੇ ਸਿਆਸੀ ਏਜੰਡੇ ਤੇ ਨੀਤੀਆਂ ਦਾ ਐਲਾਨ ਕੀਤਾ । ਪਾਰਟੀ ਨੇ ਕਿਹਾ ਕਿ ਉਹ ਲੋਕ-ਲੁਭਾਊ ਸਿਆਸਤ ਤੋਂ ਦੂਰ ਰਹਿੰਦਿਆਂ ਪੰਜਾਬ ਨਾਲ ਸਬੰਧਿਤ ਮੁੱਦਿਆਂ ’ਤੇ ਯਥਾਰਥਵਾਦੀ ਪਹੁੰਚ ਅਪਣਾਏਗੀ ਤੇ ਸੂਬੇ ਨੂੰ ਮੁੜ ਖ਼ੁਸ਼ਹਾਲ ਤੇ ਮੋਹਰੀ ਸੂਬਾ ਬਣਾਉਣ ਨੂੰ ਆਪਣਾ ਉਦੇਸ਼ ਬਣਾਏਗੀ । ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਅੱਜ ਅਮਿਤੋਜ ਮਾਨ ਨੇ ‘ਪੰਜਾਬ ਸਾਂਝੀਵਾਲਤਾ ਦਲ’ ਦੇ 7 ਮੈਂਬਰੀ ਕਮੇਟੀ ਦੇ ਨਾਲ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਖ਼ਜ਼ਾਨੇ ਦੀ ਬੇਲਗਾਮ ਵਰਤੋਂ ਕਰਕੇ ਸੱਤਾ ਹਾਸਲ ਕਰਨਾ ਉਸਦੀ ਵਿਚਾਰਧਾਰਾ ਦਾ ਹਿੱਸਾ ਨਹੀਂ ਹੋਵੇਗਾ । ਪਾਰਟੀ ਸਬਸਿਡੀਆਂ ਦੀ ਦਿਸ਼ਾ ਨੂੰ ਖਪਤਕਾਰੀ ਤੋਂ ਉਤਪਾਦਕ ਵੱਲ ਬਦਲਣ ਦੀ ਗੱਲ ਕਰਦੀ ਹੈ ਤਾਂ ਜੋ ਸੂਬੇ ਵਿਚ ਖ਼ੁਸ਼ਹਾਲੀ ਅਤੇ ਵਿਕਾਸ ਦਾ ਨਵਾਂ ਦੌਰ ਲਿਆਂਦਾ ਜਾ ਸਕੇ।ਉਨ੍ਹਾਂ ਕਿਹਾ ਕਿ ਪਾਰਟੀ ਅਨੁਸਾਰ ਇਸ ਸਮੇਂ ਲੋਕਾਂ ਦੀ ਭਲਾਈ ਦੇ ਨਾਮ ’ਤੇ 26,300 ਕਰੋੜ ਰੁਪਏ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ । ਅਮਿਤੋਜ ਮਾਨ ਨੇ ਕਿਹਾ ਕਿ ਇਨ੍ਹਾਂ ਸਬਸਿਡੀਆਂ ਦਾ ਵੱਡਾ ਹਿੱਸਾ ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ, ਲੋਕਾਂ ਨੂੰ ਮੁਫ਼ਤ ਡਾਕਟਰੀ ਇਲਾਜ ਦੇਣ ਅਤੇ ਸਰਕਾਰੀ ਸੰਸਥਾਵਾਂ, ਜਿਨ੍ਹਾਂ ਵਿਚ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜ ਵੀ ਸ਼ਾਮਿਲ ਹਨ, ਵਿਚ ਮੁਫ਼ਤ ਸਿੱਖਿਆ ਦੇਣ ਲਈ ਖ਼ਰਚ ਕੀਤਾ ਜਾਵੇਗਾ । ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਸਮੇਤ ਵਿਧਵਾਵਾਂ, ਬੇਸਹਾਰਾ ਲੋਕਾਂ ਅਤੇ ਸਰੀਰਕ ਤੌਰ ’ਤੇ ਅਸਮਰੱਥ ਵਿਅਕਤੀਆਂ ਦੀ ਪੈਨਸ਼ਨ ਦੁੱਗਣੀ ਕਰਨ ਦਾ ਐਲਾਨ ਕੀਤਾ ਗਿਆ । ਪੰਜਾਬ ਸਾਂਝੀਵਾਲਤਾ ਦਲ ਨੇ 23 ਫ਼ਸਲਾਂ ਤੋਂ ਇਲਾਵਾ ਫਲਾਂ ਅਤੇ ਸਬਜ਼ੀਆਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗੱਲ ਕਹੀ ਹੈ । ਪਾਰਟੀ ਅਨੁਸਾਰ ਕਰਜ਼ੇ ਮੁੱਖ ਤੌਰ ’ਤੇ ਪੂੰਜੀ ਨਿਵੇਸ਼ ਲਈ ਲਏ ਜਾਣਗੇ ਤੇ ਅਜਿਹੀਆਂ ਸੰਪਤੀਆਂ ਤਿਆਰ ਕੀਤੀਆਂ ਜਾਣਗੀਆਂ ਜੋ ਸੂਬੇ ਲਈ ਆਮਦਨ ਪੈਦਾ ਕਰਨ । ਮਨਰੇਗਾ ਸਬੰਧੀ ਪਾਰਟੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੱਡੀਆਂ ਸੋਧਾਂ ਨਾਲ ਸ਼ੁਰੂ ਕੀਤੀ ਗਈ ਨਵੀਂ ਯੋਜਨਾ ਵਿਚ ਕਈ ਕਮੀਆਂ ਅਤੇ ਸ਼ਰਤਾਂ ਹਨ। ਇਨ੍ਹਾਂ ਕਮੀਆਂ ਅਤੇ ਸ਼ਰਤਾਂ ਦੇ ਦੂਰ ਹੋਣ ਤੱਕ ਪਾਰਟੀ ਆਪਣੀ ਯੋਜਨਾ ਸ਼ੁਰੂ ਕਰਨ ਦੀ ਗੱਲ ਕਰਦੀ ਹੈ, ਜਿਸ ਤਹਿਤ ਗ਼ਰੀਬ ਵਰਗਾਂ ਨੂੰ ਕੰਮ ਮੁਹੱਈਆ ਕਰਵਾਉਣ ਲਈ 2,500 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ । ਇਸ ਮੌਕੇ ਅਮਿਤੋਜ ਮਾਨ ਦੇ ਨਾਲ ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਐਡਵੋਕੇਟ ਪ੍ਰਭਜੋਤ ਕੌਰ, ਨਵਕਿਰਨ ਸਿੰਘ , ਕੁਮਾਰ ਗੌਰਵ ਰਾਣਾ ਨੇ ਕਿਹਾ ਕਿ ਪਾਰਟੀ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਹਲਫ਼ਨਾਮੇ ’ਤੇ ਕਰਨ ਅਤੇ ਵਾਅਦੇ ਪੂਰੇ ਨਾ ਹੋਣ ਦੀ ਸਥਿਤੀ ਵਿਚ ਵੋਟਰਾਂ ਨੂੰ ਪਾਰਟੀ ਖ਼ਿਲਾਫ਼ ਮੁਕੱਦਮਾ ਕਰਨ ਦਾ ਅਧਿਕਾਰ ਦੇਣ ਦੀ ਗੱਲ ਵੀ ਕਹੀ ਹੈ । ਪਾਰਟੀ ਨੇ ਆਪਣੇ ਆਪ ਨੂੰ “ਇਕ ਵੱਖਰੀ ਸੋਚ ਵਾਲੀ ਪਾਰਟੀ” ਵਜੋਂ ਪੇਸ਼ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਪੰਜਾਬ ਨੂੰ ਮੁੜ ਇੱਕ ਮੋਹਰੀ ਸੂਬਾ ਬਣਾਉਣਾ ਹੈ ।
ਪਿਛਲੀ ਖ਼ਬਰ ਅਨਾਜ ਮੰਡੀ ਖੰਨਾ ਵਿਚ ਪਰਮਲ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ ਗਮਾਡਾ ਦਫ਼ਤਰ ’ਚ ਈ. ਡੀ. ਦੀ ਰੇਡ ਨੇ ਡੇਰਾਬੱਸੀ ਦੇ ਬਿਲਡਰਾਂ ਨੂੰ ਪਾਈਆਂ ਭਾਜੜਾਂ ਗੁਰਮੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।