31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਦੇ 40 ਲੱਖ ਪਰਿਵਾਰਾਂ ਲਈ ‘ਮੇਰੀ ਰਸੋਈ ਰਾਸ਼ਨ ਕਿੱਟ’ ਦਾ ਕੋਟਾ ਜਾਰੀ ਚੀਨੀ, ਦਾਲਾਂ, ਲੂਣ, ਹਲਦੀ ਤੇ ਸਰ੍ਹੋਂ ਦਾ ਤੇਲ ਮਿਲੇਗਾ ਮੁਫ਼ਤ

ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰੀ ਰਸੋਈ ਰਾਸ਼ਨ ਕਿੱਟ’ ਦਾ ਦੂਜੇ ਪੜਾਅ ਦਾ ਕੋਟਾ ਸੂਬੇ ਅੰਦਰ ਬਣੇ ਸਮਾਰਟ ਰਾਸ਼ਨ ਕਾਰਡ ਧਾਰਕਾਂ, ਜਿਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ 40 ਲੱਖ ਹੈ ਅਤੇ ਉਨ੍ਹਾਂ ਪਰਿਵਾਰਾਂ ਦੀ ਗਿਣਤੀ 1 ਕਰੋੜ 57 ਲੱਖ ਹੈ, ਲਈ ਕੋਟਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੂਬੇ ਅੰਦਰ ਪੀ. ਡੀ.

ਅਜੀਤ ਡੈਸਕ 31-08-2026
ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰੀ ਰਸੋਈ ਰਾਸ਼ਨ ਕਿੱਟ’ ਦਾ ਦੂਜੇ ਪੜਾਅ ਦਾ ਕੋਟਾ ਸੂਬੇ ਅੰਦਰ ਬਣੇ ਸਮਾਰਟ ਰਾਸ਼ਨ ਕਾਰਡ ਧਾਰਕਾਂ, ਜਿਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ 40 ਲੱਖ ਹੈ ਅਤੇ ਉਨ੍ਹਾਂ ਪਰਿਵਾਰਾਂ ਦੀ ਗਿਣਤੀ 1 ਕਰੋੜ 57 ਲੱਖ ਹੈ, ਲਈ ਕੋਟਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੂਬੇ ਅੰਦਰ ਪੀ.ਡੀ.ਐਸ. ਰਾਹੀਂ ਕੰਮ ਕਰਦੇ 18 ਹਜ਼ਾਰ ਡੀਪੂਆਂ ਵਲੋਂ ਬਾਇਓ ਮੈਟ੍ਰਿਕ ਮਸ਼ੀਨਾਂ ਦੁਆਰਾ ਅੰਗੂਠਾ ਲਾ ਕੇ ਦਿੱਤਾ ਜਾਵੇਗਾ। ਇਸ ਰਾਸ਼ਨ ਕਿੱਟ ਵਿਚ ਦੋ ਕਿੱਲੋ ਖੰਡ, ਦੋ ਕਿੱਲੋ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, ਇਕ ਕਿੱਲੋ ਲੂਣ, 200 ਗ੍ਰਾਮ ਹਲਦੀ, ਜਿਸ ਦਾ ਕੁੱਲ ਵਜ਼ਨ 6 ਕਿੱਲੋ 200 ਗ੍ਰਾਮ ਹੈ। ਸਰਕਾਰ ਪਹਿਲੇ ਪੜਾਅ ਦੀ ਕਿੱਟ ਦਾ ਕੋਟਾ ਜਾਰੀ ਕਰੇ-ਅੜੈਚਾਂ ਇਸ ਦੌਰਾਨ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਵੰਡੀ ‘ਮੇਰੀ ਰਸੋਈ ਕਿੱਟ’ ਦਾ ਕਮਿਸ਼ਨ ਅਜੇ ਤੱਕ ਨਹੀਂ ਮਿਲਿਆ ਅਤੇ ਸਰਕਾਰ ਨੇ ਦੂਜੇ ਪੜਾਅ ਜੁਲਾਈ-2026 ਤੋਂ ਸਤੰਬਰ-2026 ਤੱਕ ਦੀ ‘ਮੇਰੀ ਰਸੋਈ ਰਾਸ਼ਨ ਕਿੱਟ’ ਵੰਡਣ ਦਾ ਫ਼ੈਸਲਾ ਕਰ ਲਿਆ। ਅੜੈਚਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿੱਟ ਦਾ ਕਮਿਸ਼ਨ ਤੁਰੰਤ ਜਾਰੀ ਕੀਤਾ ਜਾਵੇ।
ਪਿਛਲੀ ਖ਼ਬਰ ਰਾਜਾਸਾਂਸੀ ਤੋਂ ਦੁਬਈ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 17 ਘੰਟੇ ਹੋਈ ਲੇਟ-ਯਾਤਰੀ ਹੋਏ ਭਾਰੀ ਖੱਜਲ-ਖੁਆਰ ਗੁੱਸੇ ਵਿਚ ਆ... ਅਗਲੀ ਖ਼ਬਰ ਹਰਿਆਣਾ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਬੇਹੱਦ ਅਹਿਮ ਹੋਵੇਗੀ ਹਾਈ ਕੋਰਟ ਵਿਖੇ ਕੱਲ੍ਹ ਦੀ ਸੁਣਵਾਈ ਵਰ੍ਹਿਆਂ ਬਾਅਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।