28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡਾ. ਹਮਦਰਦ ਨੇ ਜਾਣਿਆ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ

ਚੰਡੀਗੜ੍ਹ, 27 ਅਗਸਤ (ਪ੍ਰੋ. ਅਵਤਾਰ ਸਿੰਘ)-ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ ਜਾਣਨ ਲਈ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ.

ਅਜੀਤ ਡੈਸਕ 28-08-2026

ਚੰਡੀਗੜ੍ਹ, 27 ਅਗਸਤ (ਪ੍ਰੋ. ਅਵਤਾਰ ਸਿੰਘ)-ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ ਜਾਣਨ ਲਈ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਉਨ੍ਹਾਂ ਦੇ ਮੁਹਾਲੀ ਵਿਚ ਗ੍ਰਹਿ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਦੋਵਾਂ ਨੇ ਇਕ-ਦੂਜੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ। ਡਾ. ਹਮਦਰਦ ਨੇ ਰਾਮੂਵਾਲੀਆ ਦੀ ਸਿਹਤ ਬਾਰੇ ਪਰਿਵਾਰਕ ਮੈਂਬਰਾਂ ਤੋਂ ਵੀ ਜਾਣਕਾਰੀ ਲਈ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਦੱਸਣਯੋਗ ਹੈ ਕਿ ਸ. ਰਾਮੂਵਾਲੀਆ ਦੇ ਪਿਤਾ ਸ. ਕਰਨੈਲ ਸਿੰਘ ਪਾਰਸ ਹੁਰਾਂ ਦਾ ‘ਅਜੀਤ’ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਹੁਰਾਂ ਨਾਲ ਨਿੱਘਾ ਪਿਆਰ ਹੁੰਦਾ ਸੀ। ਦੋਹਾਂ ਪਰਿਵਾਰਾਂ ਵਿਚ ਗੂੜੀ ਆਪਸੀ ਪਰਿਵਾਰਕ ਸਾਂਝ ਹੈ। ਇਸ ਦੌਰਾਨ ‘ਅਜੀਤ’ ਦੇ ਬਿਊਰੋ ਚੀਫ਼ ਹਰਕਵਲਜੀਤ ਸਿੰਘ ਅਤੇ ਚੰਡੀਗੜ੍ਹ-ਮੁਹਾਲੀ ਉਪ ਦਫ਼ਤਰ ਦੇ ਇੰਚਾਰਜ ਪ੍ਰੋ. ਅਵਤਾਰ ਸਿੰਘ ਵੀ ਮੌਜੂਦ ਰਹੇ। ਡਾ. ਬਰਜਿੰਦਰ ਸਿੰਘ ਹਮਦਰਦ ਤੋਂ ਇਲਾਵਾ ਬਿਹਾਰ ਸਰਕਾਰ ਦੇ ਉਦਯੋਗ, ਮਾਲ ਅਤੇ ਭੂਮੀ ਸੁਧਾਰ ਮੰਤਰੀ ਦਲੀਪ ਕੁਮਾਰ ਜੈਸਵਾਲ ਨੇ ਵੀ ਬਲਵੰਤ ਸਿੰਘ ਰਾਮੂਵਾਲੀਆ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਘੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਅਤੇ ਜਸਵੀਰ ਜੱਸੀ ਵੀ ਰਾਮੂਵਾਲੀਆ ਦਾ ਹਾਲਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਇਸ ਮੌਕੇ ਅਮਰੀਕ ਸਿੰਘ ਵਰਪਾਲ, ਸੱਜਣ ਸਿੰਘ, ਇਸ਼ਪ੍ਰੀਤ ਸਿੰਘ ਵਿੱਕੀ (ਪੀ.ਏ.), ਜਗਤਾਰ ਸਿੰਘ, ਸਲਵਿੰਦਰ ਸਿੰਘ, ਸਰਬਜੀਤ ਸਿੰਘ ਪਾਰਸ ਅਤੇ ਰਾਮੂਵਾਲੀਆ ਦੇ ਪੋਤਰੇ ਸਹਿਰਾਜ ਗਿੱਲ ਵੀ ਮੌਜੂਦ ਸਨ।

ਪਿਛਲੀ ਖ਼ਬਰ ਪਾਕਿ ਦੇ ਸਾਬਕਾ ਆਈ. ਐੱਸ. ਆਈ. ਮੁਖੀ ਫ਼ੈਜ਼ ਹਮੀਦ ’ਤੇ ਵੱਡੀ ਕਾਰਵਾਈ ਦੀ ਤਿਆਰੀ ਅਗਲੀ ਖ਼ਬਰ ਪਾਕਿ ਦੇ ਕੋਇਟਾ ’ਚ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਢਾਹ ਕੇ ਸ਼ਾਪਿੰਗ ਪਲਾਜ਼ਾ ਬਣਾਉਣ ਵਿਰੁੱਧ ਪਾਕਿ ਸਿੱਖਾਂ ’ਚ ਵਧਦਾ ਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।