14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਚਾਂਦਪੁਰ ਰੁੜਕੀ ਦਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ

ਪੋਜੇਵਾਲ ਸਰਾਂ, 13 ਅਗਸਤ (ਨਵਾਂਗਰਾਈਂ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਜੋੜ ਮੇਲਾ ਜੋ ਕਿ 17 ਅਗਸਤ ਨੂੰ ਲੱਗ ਰਿਹਾ ਹੈ, ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਹ ਜੋੜ ਮੇਲਾ 15 ਅਗਸਤ ਤੋਂ 17 ਅਗਸਤ ਤੱਕ ਚੱਲੇਗਾ।

ਰਵਿੰਦਰ ਸਿੰਘ ਪ੍ਰਧਾਨ ਤੇ ਜਤਿੰਦਰ ਸਿੰਘ ਜਿੰਦੂ ਸਰਪੰਚ। 14-08-2026
ਪੋਜੇਵਾਲ ਸਰਾਂ, 13 ਅਗਸਤ (ਨਵਾਂਗਰਾਈਂ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਜੋੜ ਮੇਲਾ ਜੋ ਕਿ 17 ਅਗਸਤ ਨੂੰ ਲੱਗ ਰਿਹਾ ਹੈ, ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਹ ਜੋੜ ਮੇਲਾ 15 ਅਗਸਤ ਤੋਂ 17 ਅਗਸਤ ਤੱਕ ਚੱਲੇਗਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਵਿੰਦਰ ਸਿੰਘ ਅਤੇ ਸਰਪੰਚ ਜਤਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ 15 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਆਰੰਭ ਹੋਵੇਗਾ ਤੇ 17 ਅਗਸਤ ਨੂੰ ਪਾਠ ਦੇ ਭੋਗ ਪਾਏ ਜਾਣਗੇ। ਰੋਜ਼ਾਨਾ ਰਾਤ ਨੂੰ 8 ਵਜੇ ਸੰਤ ਸਮਾਗਮ ਸੁਰੂ ਹੋਵੇਗਾ, 15 ਅਗਸਤ ਨੂੰ ਬੱਚਿਆ ਦੇ ਕੀਰਤਨ ਤੋਂ ਇਲਾਵਾ ਭਾਈ ਚਰਨਜੀਤ ਸਿੰਘ ਰਾਗੀ ਜਲੰਧਰ ਵਾਲੇ ਤੇ ਭਾਈ ਗੁਰਮਨਦੀਪ ਸਿੰਘ ਕਥਾ ਵਾਚਕ ਰੱਕੜਾਂ ਵਾਲੇ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਣਗੇ। 16 ਅਗਸਤ ਰਾਤ ਨੂੰ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਸੰਦੀਪ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਾਲੇ ਕੀਰਤਨ ਤੇ ਪ੍ਰਵਚਨ ਕਰਨਗੇ। 17 ਅਗਸਤ ਨੂੰ ਅਖੰਡ ਪਾਠ ਦੇ ਭੋਗ ਤੋਂ ਬਾਅਦ ਸਵੇਰੇ 10 ਵਜੇ ਕੀਰਤਨ ਦਰਬਾਰ ਸ਼ੁਰੂ ਹੋਵੇਗਾ, ਜਿਸ ਵਿਚ ਚਾਂਦਪੁਰ ਰੁੜਕੀ ਦੀਆ ਬੱਚੀਆਂ ਦਾ ਕੀਰਤਨੀ ਜਥਾ, ਭਾਈ ਗੁਰਸੇਵਕ ਸਿੰਘ ਰਾਗੀ ਰਾਹੋਂ ਵਾਲੇ, ਭਾਈ ਕੁਲਵਿੰਦਰ ਸਿੰਘ ਵੀਰ ਕਥਾ ਵਾਚਕ ਸੁੱਧਾ ਮਾਜਾਰਾ ਵਾਲੇ, ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਸੁਖਬੀਰ ਸਿੰਘ ਮੜੀਆ ਵਾਲੇ, ਬੀਬੀ ਨਿਰਮਲਜੀਤ ਕੌਰ ਡੋਗਰਪੁਰ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਦਿਨ ਰਾਤ ਨੂੰ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਕਥਾ ਵਾਚਕ ਲੁਧਿਆਣਾ ਵਾਲੇ ਵੀ ਸੰਗਤਾਂ ਨੂੰ ਪ੍ਰਵਚਨ ਕਰਨਗੇ। 17 ਅਗਸਤ ਨੂੰ ਮੁਫਤ ਮੈਡੀਕਲ ਕੈਂਪ ਅਤੇ ਸਵੈ ਇੱਛਤ ਖੂਨਦਾਨ ਕੈਂਪ ਲੱਗੇਗਾ। ਇਸ ਮੌਕੇ ਗੁਰਚੈਨ ਸਿੰਘ, ਜੋਗਿੰਦਰ ਸਿੰਘ, ਦਵਿੰਦਰ ਸਿੰਘ ਬਿੰਦੂ, ਹਰਭਜਨ ਲਾਲ, ਗੁਰਦਿਆਲ ਸਿੰਘ, ਤਿਲਕ ਰਾਜ ਆਦਿ ਸਮੇਤ ਸਮੂਹ ਸੇਵਾਦਾਰ ਅਤੇ ਨੌਜਵਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਸਰਕਾਰ ਲਗਾਤਾਰ ਡਿਫਾਲਟਰ ਸਾਬਿਤ ਹੋ ਰਹੀ-ਵੜਿੰਗ ਅਗਲੀ ਖ਼ਬਰ ਕੁਲਾਰ ਹਸਪਤਾਲ ’ਚ ਵਿਦੇਸ਼ੀ ਤਕਨੀਕ ਦੇ ਇਲਾਜ ਸਦਕਾ ਗੋਰੇ ਵੀ ਮੋਟਾਪੇ ਦਾ ਇਲਾਜ ਕਰਵਾਉਣ ਆ ਰਹੇ-ਪ੍ਰੋ. ਬੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।