14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

‘ ਨੀਟ’ ’ਚ ਮੁੜ ਓ.ਐਮ.ਆਰ. ਸ਼ੀਟ ਨੂੰ ਲੈ ਕੇ ਵਿਵਾਦ, 520 ਦੀ ਥਾਂ 85 ਅੰਕ ਕਰਨ ਦਾ ਦੋਸ਼ ਹਾਈ ਕੋਰਟ ਵਲੋਂ ਐਨ.ਟੀ.ਏ. ਨੂੰ ਸੰਬੰਧਿਤ ਵਿਦਿਆਰਥਣ ਦੀ ਅਸਲ ਓ.ਐਮ.ਆਰ. ਸ਼ੀਟ ਪੇਸ਼ ਕਰਨ ਦੇ ਹੁਕਮ

ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)-‘ਨੀਟ’-ਯੂ. ਜੀ.

ਅਜੀਤ ਡੈਸਕ 14-08-2026
ਚੰਡੀਗੜ੍ਹ, 13 ਅਗਸਤ (ਸੰਦੀਪ ਕੁਮਾਰ ਮਾਹਨਾ)-‘ਨੀਟ’-ਯੂ.ਜੀ.-2026 ਦੀ ਪ੍ਰੀਖਿਆ ’ਚ ਓ.ਐਮ.ਆਰ. ਸ਼ੀਟ ਅਤੇ ਅੰਕਾਂ ਨੂੰ ਲੈ ਕੇ ਇਕ ਹੋਰ ਵਿਵਾਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਇਕ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਉਸ ਦੀ ਓ.ਐਮ.ਆਰ. ਸ਼ੀਟ ਦੇ ਆਧਾਰ ’ਤੇ 720 ’ਚੋਂ 520 ਅੰਕ ਬਣਦੇ ਸਨ ਪਰ ਬਾਅਦ ’ਚ ਉਸ ਦਾ ਨਤੀਜਾ ਬਦਲ ਕੇ ਸਿਰਫ਼ 85 ਅੰਕ ਕਰ ਦਿੱਤੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਈ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਸੰਬੰਧਿਤ ਵਿਦਿਆਰਥਣ ਦੀ ਅਸਲ ਓ.ਐਮ.ਆਰ. ਸ਼ੀਟ ਅਤੇ ਦੋਵੇਂ ਸਕੋਰ ਕਾਰਡ ਸੀਲਬੰਦ ਲਿਫ਼ਾਫ਼ੇ ’ਚ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਜਸਟਿਸ ਸੁਵੀਰ ਸਹਿਗਲ ਅਤੇ ਜਸਟਿਸ ਦੀਪਿੰਦਰ ਸਿੰਘ ਨਲਵਾ ਦੀ ਡਵੀਜ਼ਨ ਬੈਂਚ ਸਾਹਮਣੇ ‘ਨੀਟ’-ਯੂ.ਜੀ. ਦੀ ਵਿਦਿਆਰਥਣ ਦੀਕਸ਼ਾ ਦੇਵੀ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਹੋਈ। ਗੁਰਦਾਸਪੁਰ ਦੀ 19 ਸਾਲਾ ਵਿਦਿਆਰਥਣ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਐਨ.ਟੀ.ਏ. ਦੀ ਵੈੱਬਸਾਈਟ ’ਤੇ ਉਸ ਦੇ ਦੋ ਵੱਖ-ਵੱਖ ਸਕੋਰ ਕਾਰਡ ਅਪਲੋਡ ਕੀਤੇ ਗਏ। ਇਨ੍ਹਾਂ ’ਚੋਂ ਇਕ ’ਚ ਵਿਦਿਆਰਥਣ ਦੇ 720 ’ਚੋਂ ਸਿਰਫ਼ 85 ਅੰਕ ਦਰਸਾਏ ਗਏ, ਜਦਕਿ ਪਹਿਲਾਂ ਅਪਲੋਡ ਕੀਤੇ ਗਏ ਸਕੋਰ ਕਾਰਡ ’ਚ ਉਸ ਦੇ 520 ਅੰਕ ਦਰਜ ਸਨ। ਵਕੀਲ ਨੇ ਦੋਸ਼ ਲਗਾਇਆ ਕਿ ਐਨ.ਟੀ.ਏ. ਵਲੋਂ ਉਸ ਦੀ ਓ.ਐਮ.ਆਰ. ਸ਼ੀਟ ਵੀ ਬਦਲ ਦਿੱਤੀ ਗਈ।ਦੂਜੇ ਪਾਸੇ, ਐਨ.ਟੀ.ਏ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਟੀਸ਼ਨਰ ਵਲੋਂ ਕੀਤੀ ਗਈ ਸ਼ਿਕਾਇਤ ’ਤੇ ਪਹਿਲਾਂ ਹੀ ਫੈਸਲਾ ਲਿਆ ਜਾ ਚੁੱਕਾ ਹੈ। ਐਨ.ਟੀ.ਏ. ਵਲੋਂ 27 ਜੁਲਾਈ ਨੂੰ ਇਸ ਸੰਬੰਧੀ ਭੇਜੀ ਗਈ ਈ-ਮੇਲ ਦੀ ਕਾਪੀ ਵੀ ਅਦਾਲਤ ਸਾਹਮਣੇ ਪੇਸ਼ ਕੀਤੀ ਗਈ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਹਾਈ ਕੋਰਟ ਨੇ ਐਨ.ਟੀ.ਏ. ਨੂੰ ਵਿਦਿਆਰਥਣ ਦੀ ਅਸਲ ਓ.ਐਮ.ਆਰ. ਸ਼ੀਟ ਅਤੇ ਦੋਵੇਂ ਸਕੋਰ ਕਾਰਡ ਸੀਲਬੰਦ ਲਿਫ਼ਾਫ਼ੇ ’ਚ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ।
ਪਿਛਲੀ ਖ਼ਬਰ ਪੰਜਾਬ ਦੇ ਬੀਜ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ, ਹਾਈ ਕੋਰਟ ਵਲੋਂ ਸਰਕਾਰ ਨੂੰ ਨੋਟਿਸ ਅਗਲੀ ਖ਼ਬਰ ਬਾਸਮਤੀ ਦੀ ਕਾਸ਼ਤ ਤੋਂ ਕਿਸਾਨਾਂ ਦਾ ਮੋਹ ਭੰਗ * ਇਕ ਸਾਲ ’ਚ 2 ਲੱਖ ਹੈਕਟੇਅਰ ਰਕਬਾ ਘਟਿਆ * ਵਾਜਬ ਭਾਅ ਨਾ ਮਿਲਣਾ ਅਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।