02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੁਧਿਆਣਾ ਤੋਂ ਜੀਂਦ ਵਿਚਕਾਰ ਸ਼ੁਰੂ ਹੋਵੇਗੀ ਸਿੱਧੀ ਯਾਤਰੀ ਰੇਲ ਪੰਜਾਬ ਤੇ ਹਰਿਆਣਾ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ

ਮੰਡੀ ਗੋਬਿੰਦਗੜ੍ਹ, 1 ਅਗਸਤ (ਮੋਹਿਤ ਸਿੰਗਲਾ)-ਖੇਤਰੀ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਰੇਲਵੇ ਨੇ ਲੁਧਿਆਣਾ-ਜਾਖਲ ਰੋਜ਼ਾਨਾ ਯਾਤਰੀ ਰੇਲਗੱਡੀ (ਨੰਬਰ 54053/54054) ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਹੁਣ ਲੁਧਿਆਣਾ ਅਤੇ ਜੀਂਦ ਦਰਮਿਆਨ ਸਿੱਧੀ ਰੇਲ ਸੇਵਾ ਉਪਲਬਧ ਹੋਵੇਗੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ।

ਅਜੀਤ ਡੈਸਕ 02-08-2026
ਮੰਡੀ ਗੋਬਿੰਦਗੜ੍ਹ, 1 ਅਗਸਤ (ਮੋਹਿਤ ਸਿੰਗਲਾ)-ਖੇਤਰੀ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਰੇਲਵੇ ਨੇ ਲੁਧਿਆਣਾ-ਜਾਖਲ ਰੋਜ਼ਾਨਾ ਯਾਤਰੀ ਰੇਲਗੱਡੀ (ਨੰਬਰ 54053/54054) ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਹੁਣ ਲੁਧਿਆਣਾ ਅਤੇ ਜੀਂਦ ਦਰਮਿਆਨ ਸਿੱਧੀ ਰੇਲ ਸੇਵਾ ਉਪਲਬਧ ਹੋਵੇਗੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ।ਰੇਲਵੇ ਅਨੁਸਾਰ ਪਹਿਲਾਂ ਇਹ ਰੇਲਗੱਡੀ ਸਿਰਫ਼ ਲੁਧਿਆਣਾ ਤੋਂ ਜਾਖਲ ਤੱਕ ਹੀ ਚੱਲਦੀ ਸੀ ਪਰ ਹੁਣ ਇਸ ਦਾ ਸੰਚਾਲਨ ਜੀਂਦ ਤੱਕ ਕੀਤਾ ਜਾਵੇਗਾ। ਇਸ ਤਹਿਤ ਰੇਲਗੱਡੀ ਨੰਬਰ 54054 ਲੁਧਿਆਣਾ ਤੋਂ ਜੀਂਦ ਤੱਕ ਅਤੇ 54053 ਜੀਂਦ ਤੋਂ ਲੁਧਿਆਣਾ ਤੱਕ ਚੱਲੇਗੀ। ਇਸ ਵਿਸਥਾਰ ਨਾਲ ਰੇਲਗੱਡੀ ਦੀ ਕੁੱਲ ਯਾਤਰਾ ਦੂਰੀ 128 ਕਿਲੋਮੀਟਰ ਤੋਂ ਵੱਧ ਕੇ 200 ਕਿਲੋਮੀਟਰ ਹੋ ਜਾਵੇਗੀ।ਰੇਲਵੇ ਨੇ ਜਾਖਲ ਅਤੇ ਜੀਂਦ ਵਿਚਕਾਰ ਪੈਂਦੇ ਸਾਰੇ ਸਟੇਸ਼ਨਾਂ ’ਤੇ ਵਪਾਰਕ ਠਹਿਰਾਅ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਫ਼ੈਸਲੇ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਹੁਣ ਜੀਂਦ ਜਾਣ ਵਾਲੇ ਯਾਤਰੀਆਂ ਨੂੰ ਜਾਖਲ ਸਟੇਸ਼ਨ ’ਤੇ ਰੇਲਗੱਡੀ ਬਦਲਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਯਾਤਰਾ ਦਾ ਸਮਾਂ ਬਚੇਗਾ, ਅਸੁਵਿਧਾ ਘਟੇਗੀ ਅਤੇ ਪੰਜਾਬ ਤੇ ਹਰਿਆਣਾ ਵਿਚਕਾਰ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ।
ਪਿਛਲੀ ਖ਼ਬਰ ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਣ ਦੀ ਸਾਈਂ ਸਈਅਦ ਅਲੀ ਰਜ਼ਾ ਕਾਦਰੀ ਵਲੋਂ ਅਪੀਲ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦੀ ਸਥਾਪਨਾ ਲਈ ਸਮਝੌਤੇ ’ਤੇ ਦਸਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।