02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਦੀ ਸਥਾਪਨਾ ਲਈ ਸਮਝੌਤੇ ’ਤੇ ਦਸਤਖ਼ਤ

ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਰੁਪਿੰਦਰ ਸਿੰਘ ਸੱਗੂ)-ਸ਼ਹੀਦ-ਏ-ਆਜ਼ਮ ਸ਼ਹੀਦ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, (ਪੰਜਾਬ) ਨੂੰ ਵਿਕਸਤ ਕਰਨ ਅਤੇ ਸਹਿਯੋਗ ਦੇਣ ਲਈ ਆਪਸੀ ‘ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ’ ‘ਤੇ ਦਸਤਖ਼ਤ ਕੀਤੇ ਗਏ।

ਅਜੀਤ ਡੈਸਕ 02-08-2026
ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਰੁਪਿੰਦਰ ਸਿੰਘ ਸੱਗੂ)-ਸ਼ਹੀਦ-ਏ-ਆਜ਼ਮ ਸ਼ਹੀਦ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, (ਪੰਜਾਬ) ਨੂੰ ਵਿਕਸਤ ਕਰਨ ਅਤੇ ਸਹਿਯੋਗ ਦੇਣ ਲਈ ਆਪਸੀ ‘ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ’ ‘ਤੇ ਦਸਤਖ਼ਤ ਕੀਤੇ ਗਏ।ਇਹ ਪ੍ਰਸਤਾਵਿਤ ਯੂਨੀਵਰਸਿਟੀ ਕੰਬੋਜ ਫਾਊਂਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਨ। ਪੰਜਾਬ ਦੇ ਮੁੱਖ ਮੰਤਰੀ ਦੀ ਵਲੋਂ ਅਮਨ ਅਰੋੜਾ, ਕੈਬਨਿਟ ਮੰਤਰੀ (ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਰੋਜ਼ਗਾਰ ਉਤਪੱਤੀ ਅਤੇ ਸਿਖਲਾਈ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ), ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ (ਵਿੱਤ), ਅਤੇ ਬਰਿੰਦਰ ਗੋਇਲ, ਕੈਬਨਿਟ ਮੰਤਰੀ (ਜਲ ਸਰੋਤ, ਭੂਮੀ ਅਤੇ ਜਲ ਸੰਭਾਲ, ਖਣਨ ਅਤੇ ਭੂ-ਵਿਗਿਆਨ) ਨੇ ਸ਼ਮੂਲੀਅਤ ਕੀਤੀ। ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਵਿਧਾਇਕ ਗੋਲਡੀ ਕੰਬੋਜ, ਵਿਧਾਇਕ ਡਾ. ਜਮੀਲ-ਉਰ-ਰਹਿਮਾਨ, ਚੇਅਰਮੈਨ ਪੀ.ਐਸ.ਆਈ.ਈ.ਸੀ., ਸੁਖਵਿੰਦਰ ਸਿੰਘ ਕੰਬੋਜ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ ਤੇ ਉੱਚ ਸਿੱਖਿਆ, ਇਨਵੈਸਟ ਪੰਜਾਬ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ। ਸਮਾਗਮ ਵਿਚ ਪਹੁੰਚੇ ਸਮੂਹ ਮਾਣਯੋਗ ਮਹਿਮਾਨਾਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ ਅਤੇ ਵਿਸ਼ੇਸ਼ ਸੱਦੇ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਡਾ. ਸੰਦੀਪ ਸਿੰਘ ਕੌੜਾ (ਸੰਸਥਾਪਕ ਚਾਂਸਲਰ) ਪ੍ਰਸਤਾਵਿਤ ਸ਼ਹੀਦ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, ਪੰਜਾਬ) ਵਲੋਂ ਕੀਤਾ ਗਿਆ। ਇਸ ਮੌਕੇ ਡਾ. ਸੁਰੇਸ਼ ਨਟਰਾਜਨ (ਸੀ.ਈ.ਓ. ਸਿੰਗਾਪੁਰ), ਜਸਟਿਨ ਕੋਲਮੈਨ (ਐਸੋਸੀਏਟ ਵਾਈਸ ਪ੍ਰੈਜ਼ੀਡੈਂਟ-ਇੰਟਰਨੈਸ਼ਨਲ, ਥਾਮਪਸਨ ਰਿਵਰਜ਼ ਯੂਨੀਵਰਸਿਟੀ), ਤਨੁਜ ਮਿੱਤਲ (ਬਿਜ਼ਨਸ ਹੈੱਡ, ਡਸਾਲਟ ਸਿਸਟਮਜ਼ ਇੰਡੀਆ) ਅਤੇ ਤ੍ਰੀਦੀਪ ਕੌਰ (ਐਮਾਜ਼ਾਨ ਵੈੱਬ ਸਰਵਿਸਿਜ਼) ਨੇ ਪ੍ਰਤੀਨਿਧਤਾ ਕੀਤੀ। ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ ਸ਼ਹੀਦ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, ਪੰਜਾਬ ਐਕਟ ਨੂੰ ਪਾਸ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨਾ ਇਜਲਾਸ ਸੱਦਣ ਲਈ ਯਤਨ ਕੀਤੇ ਜਾਣਗੇ। ਸਮਾਗ ਮ ਵਿਚ ਕੰਬੋਜ ਫਾਊਂਡੇਸ਼ਨ ਦੀ 21 ਮੈਂਬਰੀ ਗਵਰਨਿੰਗ ਬਾਡੀ ਦੇ ਸਾਰੇ ਮੈਂਬਰ, ਜਿਨ੍ਹਾਂ ਦੀ ਅਗਵਾਈ ਡਾ. ਮੰਗਲ ਸਿੰਘ, ਪ੍ਰੋ. ਸੂਬਾ ਸਿੰਘ, ਮਾਨ ਸਿੰਘ ਧਾਮ, ਜਸਟਿਸ ਜਗਦੀਪ ਸਿੰਘ ਮਹਿਰੋਕ (ਸੇਵਾਮੁਕਤ), ਬੀ. ਐਸ. ਧੰਜੂ, ਹਰਦਿਆਲ ਸਿੰਘ, ਬਲਵਿੰਦਰ ਸਿੰਘ, ਕਿਰਪਾਲ ਸਿੰਘ, ਹਰਜਿੰਦਰ ਸਿੰਘ ਹਾਂਡਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਮਨਿਦਰ ਕੌੜਾ ਅਤੇ ਇਸ ਪ੍ਰੋਗਰਾਮ ਲਈ ਸੁਨਾਮ ਦੀ ਧਰਤੀ ਤੋਂ ਜੰਗੀਰ ਸਿੰਘ ਰਤਨ, ਕੇਸਰ ਸਿੰਘ ਢੋਟ, ਕੁਲਵੀਰ ਸਿੰਘ ਕੰਬੋਜ,ਰਘਬੀਰ ਸਿੰਘ ਜੋਸਨ, ਗੱਗੀ ਸਰਪੰਚ, ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਲੁਧਿਆਣਾ ਤੋਂ ਜੀਂਦ ਵਿਚਕਾਰ ਸ਼ੁਰੂ ਹੋਵੇਗੀ ਸਿੱਧੀ ਯਾਤਰੀ ਰੇਲ ਪੰਜਾਬ ਤੇ ਹਰਿਆਣਾ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹ... ਅਗਲੀ ਖ਼ਬਰ ਪਾਕਿਸਤਾਨ ’ਚ 7 ਮਹੀਨਿਆਂ ਵਿਚ ਮਾਰੇ ਗਏ 2,084 ਅੱਤਵਾਦੀ ਤੇ 819 ਸੈਨਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।