03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਕਾਈਰੂਟ ਏਅਰੋਸਪੇਸ ਦੇ ਸੰਸਥਾਪਕਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਅਜੀਤ ਡੈਸਕ 28-07-2026

ਨਵੀਂ ਦਿੱਲੀ, 27 ਜੁਲਾਈ (ਪੀਟੀਆਈ): ਭਾਰਤ ਦੀ ਪਹਿਲੀ ਨਿੱਜੀ ਤੌਰ ’ਤੇ ਵਿਕਸਿਤ ਆਰਬਿਟਲ-ਕਲਾਸ ਰਾਕੇਟ ਵਿਕਰਮ-1 ਦੀ ਸਫਲ ਲਾਂਚਿੰਗ ਤੋਂ ਬਾਅਦ ਸਕਾਈਰੂਟ ਏਅਰੋਸਪੇਸ ਦੇ ਸੰਸਥਾਪਕਾਂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੰਪਨੀ ਦੇ ਸੰਸਥਾਪਕਾਂ ਦੀ ਊਰਜਾ, ਮਹੱਤਵਾਕਾਂਕਸ਼ਾ ਤੇ ਸਕਾਰਾਤਮਕ ਸੋਚ ਭਾਰਤ ਦੇ ਨਿੱਜੀ ਅੰਤਰਿਕਸ਼ ਖੇਤਰ ਦੀ ਜੀਵੰਤਤਾ ਨੂੰ ਦਰਸਾਉਂਦੀ ਹੈ । ਉਨ੍ਹਾਂ ਨੇ ਐਕਸ ’ਤੇ ਲਿਖਿਆ। ਸਕਾਈਰੂਟ ਏਅਰੋਸਪੇਸ ਦੇ ਪਵਨ ਚੰਦਾਨਾ ਅਤੇ ਨਾਗਾ ਭਾਰਤ ਡਾਕਾ ਨਾਲ ਬਹੁਤ ਹੀ ਵਧੀਆ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੱਲਬਾਤ ਦੌਰਾਨ ਵਿਕਰਮ-1 ਦੀ ਸਫਲਤਾ ਮੁੱਖ ਵਿਸ਼ਾ ਰਹੀ । ਇਸ ਤੋਂ ਇਲਾਵਾ, ਭਾਰਤ ਦੇ ਅੰਤਰਿਕਸ਼ ਖੇਤਰ ਦੇ ਭਵਿੱਖ ਅਤੇ ਹੋਰ ਕਈ ਮਹੱਤਵਪੂਰਨ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੰਪਨੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅੰਤਰਿਕਸ਼ ਤਕਨਾਲੋਜੀ, ਲੰਬੇ ਸਮੇਂ ਦੀ ਯੋਜਨਾ ਅਤੇ ਭਾਰਤ ਦੇ ਨਿੱਜੀ ਅੰਤਰਿਕਸ਼ ਖੇਤਰ ਵਿਚ ਮੌਜੂਦ ਮੌਕਿਆਂ ਬਾਰੇ ਵੀ ਚਰਚਾ ਕੀਤੀ।

ਪਿਛਲੀ ਖ਼ਬਰ ਨੈਸ਼ਨਲ ਹੈਰਾਲਡ ਮਾਮਲਾ : ਹਾਈ ਕੋਰਟ ਨੇ ਸੋਨੀਆ ਤੇ ਰਾਹੁਲ ਤੋਂ ਤਿੰਨ ਹਫ਼ਤੇ ’ਚ ਜਵਾਬ ਮੰਗਿਆ ਅਗਲੀ ਖ਼ਬਰ ਭਾਰਤ ਵਲੋਂ ਯੂਕਰੇਨ ਦਾ ਰਾਜਦੂਤ ਤਲਬ ਹਮਲੇ ’ਚ ਭਾਰਤੀ ਦੀ ਮੌਤ ’ਤੇ ਜਤਾਇਆ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।