03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਰਤ ਵਲੋਂ ਯੂਕਰੇਨ ਦਾ ਰਾਜਦੂਤ ਤਲਬ ਹਮਲੇ ’ਚ ਭਾਰਤੀ ਦੀ ਮੌਤ ’ਤੇ ਜਤਾਇਆ ਵਿਰੋਧ

ਅਜੀਤ ਡੈਸਕ 28-07-2026

ਨਵੀਂ ਦਿੱਲੀ, 27 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਯੂਕਰੇਨ ਦੇ ਰਾਜਦੂਤ ਓਲੇਕਸੈਂਡਰ ਪੋਲਿਸ਼ਚੁਕ ਨੂੰ ਤਲਬ ਕੀਤਾ ਤੇ ਪਿਛਲੇ ਹਫ਼ਤੇ ਕਾਲੇ ਸਾਗਰ ’ਚ ਇਕ ਵਪਾਰਕ ਜਹਾਜ਼ ‘ਤੇ ਹਮਲੇ ’ਚ ਇਕ ਭਾਰਤੀ ਮਲਾਹ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਕਿ ਉਸ ਨੇ ਇਸ ਘਟਨਾ ‘ਤੇ ਰਾਜਦੂਤ ਨੂੰ ਨਵੀਂ ਦਿੱਲੀ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਵਾਇਆ ਤੇ ਵਪਾਰਕ ਜਹਾਜ਼ਾਂ ‘ਤੇ ਅਜਿਹੇ ਹਮਲਿਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।ਰੂਸ ਤੇ ਯੂਕਰੇਨ ਵਿਚਕਾਰ ਤਾਜ਼ਾ ਦੁਸ਼ਮਣੀ ਵਿਚਕਾਰ ਜਹਾਜ਼ ਐਮ.ਵੀ. ਓਮੋਰਫੀ ਯੂਕਰੇਨੀ ਡਰੋਨ ਹਮਲਿਆਂ ਦੀ ਸ਼ਿਕਾਰ ਹੋਣ ਦੀ ਖ਼ਬਰ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੱਜ ਭਾਰਤ ’ਚ ਯੂਕਰੇਨ ਦੇ ਰਾਜਦੂਤ, ਓਲੇਕਸੈਂਡਰ ਪੋਲਿਸ਼ਚੁਕ ਨੂੰ ਵਪਾਰਕ ਜਹਾਜ਼ ਐਮ.ਵੀ. ਓਮੋਰਫੀ ‘ਤੇ ਹਮਲੇ, ਜਿਸ ’ਚ ਇਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ਹੋ ਗਈ, ਦੇ ਸਬੰਧ ’ਚ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ।

ਪਿਛਲੀ ਖ਼ਬਰ ਸਕਾਈਰੂਟ ਏਅਰੋਸਪੇਸ ਦੇ ਸੰਸਥਾਪਕਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਅਗਲੀ ਖ਼ਬਰ ਚੰਦਾ ਚੋਰੀ ਮਾਮਲਾ: ਸੁਪਰੀਮ ਕੋਰਟ ਵਲੋਂ ਐਸ.ਆਈ.ਟੀ ’ਚ ਫੋਰੈਂਸਿਕ ਆਡੀਟਰ ਨੂੰ ਸ਼ਾਮਿਲ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।