14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਯੂਥ ਵਿੰਗ ਦਾ ਗਠਨ ਗੁਰਜੀਤ ਸਿੰਘ ਤਲਵੰਡੀ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਪਾਰਟੀ ਪਲੇਟਫਾਰਮ ਨਾਲ ਜੋੜ ਕੇ ਜਥੇਬੰਦ ਕਰਨ ਲਈ ਯੂਥ ਅਕਾਲੀ ਦਲ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ, ਜੋ 15 ਦਿਨਾਂ ਦੇ ਅੰਦਰ-ਅੰਦਰ ਯੂਥ ਅਕਾਲੀ ਦਲ ਨੂੰ ਸੂਬਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਬੂਥ ਪੱਧਰ ਤੱਕ ਸੰਗਠਿਤ ਕਰੇਗਾ। ਵਡਾਲਾ ਨੇ ਦੱਸਿਆ ਕਿ ਗੁਰਜੀਤ ਸਿੰਘ ਤਲਵੰਡੀ ਨੂੰ ਯੂਥ ਅਕਾਲੀ ਦਲ ਦੀ ਕਮਾਨ ਸੌਂਪੀ ਗਈ ਹੈ। ਗੁਰਜੀਤ ਸਿੰਘ ਤਲਵੰਡੀ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਕਈ ਪੀੜ੍ਹੀਆ ਤੋਂ ਜੁੜਿਆ ਹੋਇਆ ਹੈ। ਗੁਰਜੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਅਤੇ ਰਣਧੀਰ ਸਿੰਘ ਚੀਮਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਪੋਤੇ ਹਨ। ਵਡਾਲਾ ਨੇ ਦੱਸਿਆ ਕਿ ਇਸ ਦੇ ਨਾਲ ਪੰਜਾਬ ਤੋਂ ਹੋਰ ਮਿਹਨਤੀ ਤੇ ਇਮਾਨਦਾਰ ਨੌਜਵਾਨਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ, ਜੋ ਗੁਰਜੀਤ ਸਿੰਘ ਤਲਵੰਡੀ ਦੀ ਅਗਵਾਈ ’ਚ ਇਕ ਟੀਮ ਵਾਂਗ ਪੰਜਾਬ ਭਰ ਦਾ ਚੱਕਰ ਲਾਉਣਗੇ ਅਤੇ ਨੌਜਵਾਨਾਂ ਨੂੰ ਪਾਰਟੀ ਲਈ ਲਾਮਬੰਦ ਕਰਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਸਲਾਹ ਨਾਲ ਯੂਥ ਅਕਾਲੀ ਦਲ ਦਾ ਸੂਬਾ ਪੱਧਰੀ ਤੇ ਜ਼ਿਲ੍ਹਾ ਪੱਧਰੀ ਜਥੇਬੰਧਕ ਢਾਂਚਾ ਤਿਆਰ ਕਰਨਗੇ। ਨਵੀਂ ਬਣਾਈ ਗਈ ਇਸ ਟੀਮ ਵਿਚ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਤੋਂ ਇਲਾਵਾ ਐਡਵੋਕੇਟ ਸੁਰਤੇਜ ਸਿੰਘ ਬਾਸੀ ਨੂੰ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਬਣਾਇਆ ਗਿਆ ਹੈ। ਸੀਨੀਅਰ ਮੀਤ ਪ੍ਰਧਾਨਾਂ ਵਿਚ ਜਤਿੰਦਰ ਸਿੰਘ ਪਹਾੜੀਪੁਰ, ਗੁਰਸੇਵਕ ਸਿੰਘ ਮਨਿਆਣਾ, ਚਰਨਜੀਤ ਸਿੰਘ ਮਾਵੀ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਵਰਿੰਦਰ ਸਿੰਘ ਚਾਹਲ ਹੋਣਗੇ। ਇਸੇ ਤਰ੍ਹਾਂ ਜਨਰਲ ਸਕੱਤਰਾਂ ਵਿਚ ਗੁਰਜੀਤ ਸਿੰਘ ਸੋਨਾ (ਨਿਹਾਲ ਸਿੰਘ ਵਾਲਾ), ਰਵਿੰਦਰ ਸਿੰਘ ਸ਼ਾਹਪੁਰ, ਸਤਨਾਮ ਸਿੰਘ ਸੱਤਾ, ਅਮਿਤ ਸੇਠੀ ਬਲਾਚੌਰ, ਸਤਿੰਦਰ ਸਿੰਘ ਰਿਆੜ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਜਾਰੀ ਕੀਤੀ ਗਈ।
ਪਿਛਲੀ ਖ਼ਬਰ ਪਿੰਡ ਅਲੀ ਕੇ ’ਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਅਗਲੀ ਖ਼ਬਰ ਨਹਿਰ ’ਚ ਸ਼ਰਾਬ ਨਾਲ ਭਰੀ ਗੱਡੀ ਡਿੱਗਣ ਨਾਲ 2 ਨੌਜਵਾਨ ਲਾਪਤਾ ਠੇਕੇਦਾਰਾਂ ਦੀ ਗੱਡੀ ’ਤੇ ਫੇਟ ਮਾਰਨ ਦੇ ਦੋਸ਼, ਗੋਤਾਖੋਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।