08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸੂਬੇ ’ਚ ਵੱਡੀ ਲੋਕ ਲਹਿਰ ਵਜੋਂ ਉੱਭਰ ਰਹੀ-ਖ਼ਾਲਸਾ, ਇਆਲੀ

ਅਜੀਤ ਡੈਸਕ 20-07-2026

ਈ.ਟੀ.ਟੀ. ਯੂਨੀਅਨ ਆਗੂ ਜਸਵਿੰਦਰ ਸਿੰਘ ਸਿੱਧੂ ਦੇ ਸੱਦੇ ‘ਤੇ ਹਲਕਾ ਧਰਮਕੋਟ ‘ਚ ਹੋਈ ਵਿਸ਼ਾਲ ਇਕੱਤਰਤਾ ਨਾਲ ਮਿਲਿਆ ਵੱਡਾ ਸਮਰਥਨ
ਕੋਟ ਈਸੇ ਖਾਂ, 19 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਈ.ਟੀ.ਟੀ. ਯੂਨੀਅਨ ਦੇ ਆਗੂ ਅਤੇ ‘ਆਪ’ ਸਰਕਾਰ ਵਿਚ ਗਮਾਡਾ ਮੁਹਾਲੀ ਦੇ ਡਾਇਰੈਕਟਰ ਰਹੇ ਜਸਵਿੰਦਰ ਸਿੰਘ ਸਿੱਧੂ, ਜੋ ਪਿਛਲੇ ਦਿਨੀਂ ਆਪ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜ ਗਏ ਸਨ, ਉਨ੍ਹਾਂ ਦੇ ਸੱਦੇ ‘ਤੇ ਹਲਕਾ ਧਰਮਕੋਟ ਦੀ ਵਾਲੀਆ ਪੈਲੇਸ ਕੋਟ ਈਸੇ ਖਾਂ ਵਿਖੇ ਹੋਈ ਵਿਸ਼ਾਲ ਇਕੱਤਰਤਾ ਨੇ ਜਥੇਬੰਦੀ ਨਾਲ ਡਟ ਕੇ ਚੱਲਣ ਦਾ ਐਲਾਨ ਕੀਤਾ। ਇਕੱਤਰਤਾ ਤੋਂ ਪਹਿਲਾਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਜਸਵਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਸਵੇਰ ਸਮੇਂ ਪੁੱਜੇ ਸਨ ਤੇ ਉਨ੍ਹਾਂ ਵਲੋਂ ਪ੍ਰੈੱਸ ਦੇ ਮਾਧਿਅਮ ਰਾਹੀਂ ਹਲਕਾ ਵਾਸੀਆਂ ਨੂੰ ਸੂਬੇ ਦੀ ਖ਼ੁਸ਼ਹਾਲੀ ਲਈ ਜਥੇਬੰਦੀ ਨਾਲ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ ਗਈ। ਉਪਰੰਤ ਵਾਲੀਆ ਪੈਲੇਸ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਹਕੂਮਤਾਂ ਤੇ ਉਨ੍ਹਾਂ ਦੇ ਹੱਥਾਂ ਵਿਚ ਖੇਡੀਆਂ ਪੰਜਾਬੀ ਸੂਬੇ ‘ਚ ਸਰਕਾਰਾਂ ਨੇ ਕਦੇ ਵੀ ਪੰਜਾਬੀਆਂ ਦੀਆਂ ਅਸਲ ਲੋੜਾਂ ਕਿਸਾਨੀ, ਨੌਜਵਾਨੀ, ਵਪਾਰ ਤੇ ਸੂਬੇ ਦੀ ਤਰੱਕੀ ਲਈ ਦਿਲੋਂ ਯਤਨ ਨਹੀਂ ਕੀਤੇ, ਉਲਟਾ ਸਿੱਖ ਕੌਮ ਤੇ ਪੰਜਾਬ ਪ੍ਰਤੀ ਹਮੇਸ਼ਾ ਨਫਰਤੀ ਰਾਜਨੀਤੀ ਦੀ ਖੇਡ ਖੇਡੀ, ਜਿਸ ਕਾਰਨ ਪੰਜਾਬ ਅੱਜ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਤੇ ਪੰਥ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਨੌਜਵਾਨ ਆਗੂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸਰਕਾਰਾਂ ਨੇ ਬਿਨਾਂ ਕਿਸੇ ਕਾਰਨ ਦੇ ਐਨ.ਐਸ.ਏ. ਲਗਾ ਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਕੈਦ ਕੀਤਾ ਤੇ ਐਨ.ਐਸ.ਏ. ਪੂਰਾ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਖ਼ਾਲਸਾ ਤੇ ਇਆਲੀ ਨੇ ਕਿਹਾ ਕਿ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਸੂਬੇ ’ਚ ਵੱਡੀ ਲਹਿਰ ਵਜੋਂ ਉੱਭਰ ਰਹੀ ਹੈ। ਇਕੱਤਰਤਾ ਨੂੰ ਜਥੇਬੰਦੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ, ਜ਼ਿਲ੍ਹਾ ਮੋਗਾ ਪ੍ਰਧਾਨ ਰਸ਼ਪਾਲ ਸਿੰਘ ਸੋਸਣ, ਕਰਮਜੀਤ ਸਿੰਘ ਰਸੂਲਪੁਰ ਸਟੇਜ ਸਕੱਤਰ ਤੇ ਹੋਰਨਾਂ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਪੰਥ ਤੇ ਪੰਜਾਬ ਦੇ ਹਿਤਾਂ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਡਟ ਕੇ ਸਾਥ ਦੇਣ ਦਾ ਸੱਦਾ ਦਿੱਤਾ। ਇਕੱਤਰਤਾ ਦੇ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਸਿੱਧੂ ਨੇ ਸੰਬੋਧਨ ਦੌਰਾਨ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹਮੇਸ਼ਾ ਧਰਮ ਦੇ ਨਾਂਅ ’ਤੇ ਲੜਾ ਕੇ ਸਿਆਸੀ ਪਾਰਟੀਆਂ ਨੇ ਮਾੜੀ ਰਾਜਨੀਤੀ ਦੀ ਬੜੀ ਖੇਡ-ਖੇਡ ਲਈ ਪਰ ਲੋਕ ਹੁਣ ਸਭ ਸਮਝਦੇ ਹਨ ਤੇ ਆਪਣਾ ਭਾਈਚਾਰਾ ਨਹੀਂ ਟੁੱਟਣ ਦੇਣਗੇ।ਇਕੱਤਰਤਾ ਦੌਰਾਨ ਦਲਜੀਤ ਸਿੰਘ ਭੁੱਲਰ ਪ੍ਰਧਾਨ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਨੇ ਆਪਣੇ ਸਾਥੀਆਂ ਸਮੇਤ ਜਥੇਬੰਦੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜਥੇਬੰਦੀ ਦੇ ਪੰਜ ਮੈਂਬਰੀ ਕਮੇਟੀ ਮੈਂਬਰ ਦਵਿੰਦਰ ਸਿੰਘ ਭੋਏ ਪੁਰ, ਕਰਮਜੀਤ ਸਿੰਘ ਰਸੂਲਪੁਰ, ਸੰਦੀਪ ਸਿੰਘ ਮੌਜਗੜ੍ਹ, ਗੁਰਸੇਵਕ ਸਿੰਘ ਫਤਿਹ ਉਲਝਣਾ ਸ਼ਾਹ ਅਤੇ ਹਰਜਿੰਦਰ ਸਿੰਘ ਬਾਜੇ ਕੇ, ਮਨੀ ਸ਼ਰਮਾ ਪੀ.ਏ. ਵਿਧਾਇਕ ਇਆਲੀ, ਸ਼ਿਵ ਕਵਲ ਸਿੰਘ ਸੰਧੂ ਚੰਡੀਗੜ੍ਹ, ਕਰਮਜੀਤ ਕੌਰ ਖ਼ਾਲਸਾ, ਹਰਬੰਸ ਸਿੰਘ ਸਿੱਧੂ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸਿੱਧੂ ਅਮਰਜੀਤ ਸਿੰਘ ਸਿੱਧੂ, ਸੁਰਜੀਤ ਸਿੰਘ ਸਿੱਧੂ ਚੇਅਰਮੈਨ ਪਾਥਵੇਅਜ਼ ਸਕੂਲ, ਜਸਵਿੰਦਰ ਸਿੰਘ ਸਿੱਧੂ ਦੇ ਬੇਟੇ ਯੂਥ ਆਗੂ ਸਿਮਰਨਜੀਤ ਸਿੰਘ ਸਿੱਧੂ, ਚਰਨਜੀਤ ਸਿੰਘ ਬਿੱਲਾ ਮੁਹਾਰ, ਜਸਵਿੰਦਰ ਸਿੰਘ ਮੰਦਰ, ਜਸਵੀਰ ਸਿੰਘ ਮੌਜਗੜ੍ਹ, ਅਸ਼ਵਨੀ ਗੁਲਾਟੀ, ਸੁਰਿੰਦਰ ਕੁਮਾਰ ਗਗੜਾ, ਹਰਬੰਸ ਸਿੰਘ ਭੁੱਲਰ, ਮਨਜੀਤ ਸਿੰਘ ਸਿੱਧੂ, ਹਰਭਜਨ ਬਹੋਨਾ ਸਾਬਕਾ ਸਰਪੰਚ, ਪ੍ਰਤਾਪ ਸਿੰਘ ਕੜਿਆਲ, ਸੁਰਿੰਦਰ ਸਿੰਘ ਸਵਾਮੀ, ਮਨਜੀਤ ਸਿੰਘ ਗੈਦੂ, ਸੁਰਿੰਦਰ ਸਿੰਘ ਟੋਨੀ ਸਾਬਕਾ ਇੰਸਪੈਕਟਰ ਵਿਜੀਲੈਂਸ, ਬਲਜਿੰਦਰ ਸਿੰਘ ਮਹਿਰੋਂ, ਗੁਰਵੰਤ ਸਿੰਘ ਨਿਹਾਲਗੜ੍ਹ, ਦਲਜੀਤ ਸਿੰਘ ਢਿੱਲੋਂ, ਹਰਨੇਕ ਸਿੰਘ ਸਾਬਕਾ ਸਰਪੰਚ ਮਸੀਤਾਂ, ਮਹਿਲ ਸਿੰਘ ਸਾਬਕਾ ਪੰਚ, ਕਰਤਾਰ ਸਿੰਘ ਮੌਜਗੜ੍ਹ, ਜਸਵੀਰ ਸਿੰਘ ਮੌਜਗੜ੍ਹ, ਬਾਬਾ ਸ਼ਮਸ਼ੇਰ ਸਿੰਘ ਨਿਹੰਗ ਸਿੰਘਾਂ, ਕਾਕਾ ਕੋਟਕਪੂਰਾ, ਕਿਸਾਨ ਆਗੂ ਸੂਰਤ ਸਿੰਘ ਬਹਿਰਾਮਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਆਗੂ ਵਰਕਰ ਮੌਜੂਦ ਸਨ।

ਪਿਛਲੀ ਖ਼ਬਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸੀ.ਆਈ.ਐੱਸ.ਸੀ.ਈ. ਦੇ ਖੇਤਰੀ (ਰੀਜ਼ਨਲ) ਕਬੱਡੀ ਮੁਕਾਬਲੇ ਹੋਏ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਨੇ ਹਲਕਾ ਸੁਨਾਮ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਐਲਾਨਿਆ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।